9.7 C
Vancouver
Friday, November 6, 2026

ਭੋਜਨ ਲਪੇਟਣ ਲਈ ਅਲੁਮੀਨੀਅਮ ਕਿੰਨਾ ਕੁ ਸੁਰੱਖਿਅਤ

ਹਰੀ ਕ੍ਰਿਸ਼ਨ ਮਾਇਰ, ਮੋਬਾਈਲ : 9780667686
ਰਸੋਈ ਵਿੱਚ ਅਸੀਂ ਅਕਸਰ ਅਲਮੀਨੀਅਮ ਦੇ ਪੱਤਰੇ( aluminium foil) ,ਭੋਜਨ ਪੈਕ ਕਰਨ ਲਈ ਇਸਤੇਮਾਲ ਕਰਦੇ ਹਾਂ।ਕੀ ਤੁਹਾਡੇ ਮਨ ਵਿੱਚ ਕਦੀ ਇਹ ਵਿਚਾਰ ਨਹੀਂ ਆਇਆ ਕਿ ਅਲਮੀਨੀਅਮ ਦਾ ਇਹ ਪੱਤਰਾ,ਤੁਹਾਡੀ ਸਿਹਤ ਲਈ ਫਾਇਦੇਮੰਦ ਵੀ ਹੈ ਜਾਂ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ? ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪੈਕ ਕਰਨ ਲਈਂ ਅਲੁਮੀਨੀਅਮ ਦੇ ਪੱਤਰੇ ਦੀ ਕਿਸ ਸਿਹਤ ਵਿਸ਼ੇਸ਼ੱਗ ਵੱਲੋਂ ਸਿਫਾਰਸ਼ ਕੀਤੀ ਗਈ ਸੀ। ਇਹ ਵੀ ਹੋ ਸਕਦਾ ਹੈ ਕਿ ਅਸੀਂ ਦੇਖਾ ਦੇਖੀ ਹੀ ਇਸ ਰੁਝਾਨ ਨੂੰ ਅਪਣਾ ਲਿਆ ਹੋਵੇ।ਮੈਂ ਇਸ ਸੰਦਰਭ ‘ਚ ਥੋੜ੍ਹੀ ਬਹੁਤ ਸੋਚ ਵਿਚਾਰ ਕੀਤੀ ਹੈ ਅਤੇ ਖਾਸ ਸਥਿਤੀਆਂ ਵਿੱਚ ਕਝ ਚਿੰਤਾਜਨਕ ਵੇਰਵੇ ਵੀ ਸਾਮ੍ਹਣੇ ਆਏ ਹਨ।ਆਓ ਆਪਾਂ ਇਸ ਬਾਰੇ ਚਰਚਾ ਨੂੰ ਅੱਗੇ ਤੋਰੀਏ।
ਆਮ ਦੇਖਣ ਵਿੱਚ ਆਇਆ ਹੈ ਕਿ ਦਰਮਿਆਨੇ ਤਾਪਮਾਨ ‘ਤੇ ਅਲਮੀਨੀਅਮ ਦੇ ਪੱਤਰੇ ਵਿੱਚ ਭੋਜਨ ਲਪੇਟਣਾ ਥੋੜ੍ਹੇ ਸਮੇਂ ਲਈ ਐਨਾ ਖਤਰਨਾਕ ਨਹੀਂ ਹੁੰਦਾ।ਪਰ ਇਸ ਦੀ ਕੀਤੀ ਗਲਤ ਵਰਤੋਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ।ਵੱਧ ਤਾਪਮਾਨ ‘ਤੇ , ਅਲਮੀਨੀਅਮ ਦੇ ਪੱਤਰੇ ਵਿੱਚ ਪੈਕ ਕੀਤੇ ਭੋਜਨ ਕਾਰਨ, ਸਾਡੀ ਸਿਹਤ ਲਈ ਤਿੰਨ ਵੱਡੇ ਖ਼ਤਰੇ ਖੜੇ ਹੋ ਸਕਦੇ ਹਨ।ਆਓ ਸਮਝਣ ਦਾ ਯਤਨ ਕਰੀਏ।
ਧਾਤਵੀ ਰਿਸਾਵ
ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਵੱਧ ਤਾਪਮਾਨ ਤੇ,ਥੋੜ੍ਹੀ ਮਾਤਰਾ ਵਿੱਚ ਅਲਮੀਨੀਅਮ ਦੇ ਨਿੱਕੇ ਵਾਸ਼ਪ ਪੈਕ ਕੀਤੇ ਗਰਮ ਮਸਾਲੇਦਾਰ ਭੋਜਨ ਵਿੱਚ ਘੁਸਪੈਠ ਕਰ ਜਾਂਦੇ ਹਨ। ਭੋਜਨ ਅਲਮੀਨੀਅਮ ਵਾਸ਼ਪ ਯੁਕਤ ਹੋ ਜਾਂਦਾ ਹੈ। ਇਸ ਭੋਜਨ ਵਿੱਚ ਰਲੇ ਅਲਮੀਨੀਅਮ ਧਾਤੂ ਦੇ ਕਣ,ਖਾਣਾ ਖਾਣ ਸਮੇਂ ਸਾਡੇ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ।ਸਰੀਰ ਅੰਦਰ ਤੰਤੂਆਂ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਦੇ ਹਨ। ਭੋਜਨ ਵਿੱਚ ਅਲਮੀਨੀਅਮ ਦਾ ਲਗਾਤਾਰ ਰਿਸਾਵ,ਮਨੁੱਖ ਦੀਆਂ ਹੱਡੀਆਂ ਅਤੇ ਦਿਮਾਗ਼ ਦੇ ਤੰਤੂਆਂ ਵਿੱਚ ਇਕੱਠਾ ਹੋਣ ਲੱਗ ਪੈਂਦਾ ਹੈ। ਇਸ ਨਾਲ ਵੱਡੀਆਂ ਸਿਹਤਕ ਚਿੰਤਾਵਾਂ ਖੜ੍ਹੀਆਂ ਹੋ ਸਕਦੀਆਂ ਹਨ।ਇਸ ਰਿਸਾਵ ਨੂੰ ਨਿਓਰੋਜੀਕਲ ਸਮੱਸਿਆਵਾਂ, ਹੱਡੀਆਂ ਦੀਆਂ ਪ੍ਰੇਸ਼ਾਨੀਆਂ, ਓਸਟੀਓਪੋਰੇਸਿਸ ਅਤੇ ਅਲਜਾਇਮਰ ਜਿਹੇ ਰੋਗਾਂ ਨਾਲ ਵੀ ਜੋੜਿਆਂ ਜਾਂਦਾ ਹੈ।ਜਿਨ੍ਹਾਂ ਨੂੰ ਗੁਰਦੇ ਦੀ ਕੋਈ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਅਲਮੀਨੀਅਮ ਗੰਭੀਰ ਸਮੱਸਿਆ ਖੜੀ ਕਰ ਸਕਦਾ ਹੈ। ਅਲਮੀਨੀਅਮ ਦੀ ਸਫ਼ਾਈ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ।ਹੱਡੀਆਂ ਵਿੱਚ ਅਧਿਕ ਮਾਤਰਾ ਵਿੱਚ ਇਕੱਠਾ ਹੋਇਆ ਅਲਮੀਨੀਅਮ ਕੈਲਸ਼ੀਅਮ ਦੇ ਸੋਖ਼ਣ ਵਿੱਚ ਅੜਿੱਕਾ ਬਣ ਸਕਦਾ ਹੈ।ਹੱਡੀਆਂ ਦੀ ਕਮਜ਼ੋਰੀ ਵੀ ਇਸ ਕਰਕੇ ਵਧ ਸਕਦੀ ਹੈ।ਓਸਟੀਓਪੋਰੋਸਿਸ ਅਤੇ ਹੱਡੀਆਂ ਦੀ ਟੁੱਟ ਭੱਜ ਦਾ ਜੋਖ਼ਮ ਮਹਿਸੂਸ ਕਰਕੇ ਦੇਖੋ ਕਿਸੇ ਇਨਸਾਨ ਲਈ ਹੰਢਾਉਣਾ ਕਿੰਨਾ ਔਖਾ ਹੁੰਦਾ ਹੈ ?
ਭੋਜਨ ‘ਚ ਜ਼ਹਿਰ
ਸਾਨੂੰ ਇਹ ਗੱਲ ਸਪਸ਼ਟ ਸਮਝ ਆ ਜਾਣੀ ਚਾਹੀਦੀ ਹੈ ਕਿ ਭੋਜਨ ਨੂੰ ਅਲਮੀਨੀਅਮ ਪੱਤਰੇ ਵਿੱਚ ਲਪੇਟਣ ਨਾਲ ਪੈਕਿੰਗ ਹਵਾ ਰੋਧਕ ਸੀਲ (air tight seal) ਨਹੀਂ ਹੋ ਜਾਂਦੀ।ਸਗੋਂ ਇਸ ਢਿੱਲੀ ਸੀਲ ਵਿੱਚੋਂ ਥੋੜ੍ਹੀ ਹਵਾ ਪੈਕਟ ਦੇ ਅੰਦਰ ਜਾ ਸਕਦੀ ਹੈ।ਇਸ ਹਵਾ ਨਾਲ ਸਟੈਫੀਲੋਕੋਸ ਔਰੀਅਸ ਜਾਂ ਬੈਸੀਲਸ ਸੇਰੀਅਸ ਵਰਗੇ ਬੈਕਟੀਰੀਆ ਭੋਜਨ ਵਿੱਚ ਬੜੀ ਤੇਜ਼ ਗਤੀ ਵਧਦੇ ਹਨ।ਅਮੂਮਨ ਸਰੀਰ ਤੇ ਲਾਗ ਦੇ ਰੋਗ ਅਤੇ ਫੋੜੇ ਫਿਨਸੀਆਂ ਦਾ ਕਾਰਨ ਬਣਦੇ ਹਨ।ਭੋਜਨ ਵਿੱਚ ਜ਼ਹਿਰ ਪੈਦਾ ਹੋ ਜਾਂਦੀ ਹੈ।ਖ਼ਾਸਕਰ ਮੀਟ,ਪੋਲਟਰੀ ਪਦਾਰਥ, ਸਟਾਰਚ ਯੁਕਤ ਭੋਜਨ ਜਿਵੇਂ ਆਲੂ ਆਦਿ ਜਦੋਂ ਗਰਮ ਅਲੁਮੀਨੀਅਮ ਪੱਤਰੇ ਦੇ ਸੰਪਰਕ ਵਿੱਚ ਆਉਦੇ ਹਨ, ਭੋਜਨ ਇਸ ਕਦਰ ਘਾਤਕ ਬਣ ਸਕਦਾ ਹੈ ਕਿ ਇਸ ਵਿੱਚ ਪਨਪੇ ਬੈਕਟੀਰੀਆ ਗੁਰਦਿਆਂ ਦੀ ਕਾਰਜ ਪ੍ਰਣਾਲੀ ਨੂੰ ਵਿਗਾੜ ਸਕਦੇ ਹਨ।ਇਸ ਗੱਲ ਦੇ ਵੀ ਪ੍ਰਮਾਣ ਮਿਲੇ ਹਨ ਕਿ ਭੋਜਨ ਨੂੰ ਲੰਬੇ ਸਮੇਂ ਤੱਕ ਅਲਮੀਨੀਅਮ ਫੋਇਲ ਵਿੱਚ ਰੱਖਣਾ ਸਰੀਰ ਦੇ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।ਅੱਖਾਂ ਅਤੇ ਫੇਫੜਿਆਂ ਲਈ ਪ੍ਰੇਸ਼ਾਨੀ ਖੜੀ ਹੋ ਸਕਦੀ ਹੈ।
ਬੋਟੂਲਿਜ਼ਮ ਦਾ ਜੋਖਮ
ਬੇਕਰੀ ਪਦਾਰਥ ਸਟੋਰ ਕਰਨਾ,ਆਲੂਆਂ ਨੂੰ ਫੋਇਲ ਵਿੱਚ ਲਪੇਟਣਾ ਬੜਾ ਖਤਰਨਾਕ ਹੁੰਦਾ ਹੈ।ਕਿਉਂ ਕਿ ਫੋਇਲ ਤੋਂ ਉਪਜਿਆ ਕਲੋਸਟ੍ਰਿਡੀਅਮ ਬੋਟੂਲਿਨ ਬੈਕਟੀਰੀਆ ਇੱਕ ਦੁਰਲੱਭ ਰੋਗ ਬੋਟੂਲਿਜ਼ਮ (Botulism)ਦਾ ਕਾਰਨ ਬਣਦਾ ਹੈ।ਬੋਟੂਲਿਜ਼ਮ ਰੋਗ ਵਿੱਚ ਬੈਕਟੀਰੀਆ ਤੋਂ ਪੈਦਾ ਹੋਇਆ ਜ਼ਹਿਰ ਸਿੱਧਾ ਦਿਮਾਗੀ ਪ੍ਰਣਾਲੀ ਅਤੇ ਨਾੜੀਆਂ ਤੇ ਹੱਲਾ ਬੋਲਦਾ ਹੈ।ਜਿਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਪੂਰਾ ਲਕਵਾ ਮਾਰ ਜਾਣ ਤੱਕ ਦੀ ਨੌਬਤ ਆ ਸਕਦੀ ਹੈ।ਇਹ ਰੋਗ ਡੱਬਾ ਬੰਦ ਭੋਜਨ ਜਾਂ ਦੂਸ਼ਿਤ ਭੋਜਨ ਦੇ ਕਰਕੇ ਹੀ ਹੁੰਦਾ ਹੈ।
ਅਲੁਮੀਨੀਅਮ ਦੇ ਬਰਤਨ
ਸਾਡੇ ਘਰਾਂ ਵਿੱਚ ਅਲੁਮੀਨੀਅਮ ਦੇ ਬਰਤਨ ਆਮ ਵਰਤੇ ਜਾਂਦੇ ਹਨ।ਇੱਥੇ ਸਵਾਲ ਇਹ ਉੱਠਦਾ ਕੀ ਅਲੁਮੀਨੀਅਮ ਦੇ ਭਾਂਡਿਆਂ ਵਿੱਚ ਖਾਣਾ ਤਿਆਰ ਕਰਨਾ ਨੁਕਸਾਨਦੇਹ ਨਹੀਂ ਹੈ ? ਖੋਜ ਅਧਿਐਨ ਅਨੁਸਾਰ ਇਨ੍ਹਾਂ ਬਰਤਨਾਂ ਵਿੱਚ ਭੋਜਨ ਤਿਆਰ ਕਰਨ ਸਮੇਂ ਵੱਧ ਤਾਪਮਾਨ ਤੇ ਥੋੜ੍ਹਾ ਮਾਤਰਾ ਵਿੱਚ ਅਲੁਮੀਨੀਅਮ ਦੇ ਕਣ ਭੋਜਨ ਵਿੱਚ ਘੁਲਦੇ ਜ਼ਰੂਰ ਹਨ।ਖੱਟੇ ਪਦਾਰਥਾਂ ਜਿਵੇਂ ਨਿੰਬੂ, ਟਮਾਟਰ, ਸਿਰਕਾ ਨਾਲ ਤਾਂ ਅਲੁਮੀਨੀਅਮ ਦੀ ਰਸਾਇਣਕ ਕਿਰਿਆ ਹੋ ਜਾਂਦੀ ਹੈ, ਜੋ ਭੋਜਨ ਵਿਚ ਜ਼ਹਿਰ ਪੈਦਾ ਕਰਦੀ ਹੈ।ਅਲੁਮੀਨੀਅਮ ਦਾ ਸਰੀਰ ਵਿਚ ਇਕੱਠਾ ਹੋਣਾ ਘਾਤਕ ਹੋ ਸਕਦਾ ਹੈ। ਅਲਮੀਨੀਅਮ ਦੀ ਥਾਂ ਸੇਨਲੈੱਸ ਸਟੀਲ ਜਾਂ ਮਿੱਟੀ ਦੇ ਭਾਂਡੇ ਟਿਕਾਊ ਹੋ ਸਕਦੇ ਹਨ।
ਸੁਰੱਖਿਅਤ ਵਿਕਲਪ
• ਖਾਣਾ ਲਪੇਟਣ ਲਈ ਫੋਇਲ ਅਤੇ ਖਾਣੇ ਵਿਚਕਾਰ ਵੈਕਸ ਪੇਪਰ ਦਾ ਇਸਤੇਮਾਲ ਕਰੋ। ਬੱਚੇ ਹੋਏ ਪਦਾਰਥਾਂ ਨੂੰ ਸਾਂਭਣ ਲਈ ਕੱਚ,ਸਿਰੇਮਕ ਜਾਂ ਸਟੇਨਲੈੱਸ ਸਟੀਲ ਦੇ ਡੱਬੇ ਦੀ ਵਰਤੋਂ ਕਰੋ।ਇਹ ਭੋਜਨ ਨਾਲ ਪ੍ਰਤੀਕਿਰਿਆ ਨਹੀਂ ਕਰਦੇ।
• ਖਾਣਾ ਪਕਾਉਣ ਲਈ ਅਲੁਮੀਨੀਅਮ ਦੇ ਬਰਤਨਾਂ / ਪੱਤਰਿਆਂ ਦੀ ਵਰਤੋਂ ਖਾਸ ਕਰਕੇ ਉੱਚ ਤਾਪਮਾਨ (200 ਦਰਜੇ ਸੈਲਸੀਅਸ ਤੇ) ਤੇ ਕਦੀ ਨਾਂ ਕਰੋ।
• ਤੇਜਾਬੀ ਭੋਜਨ,ਟਮਾਟਰ, ਨਿੰਬੂ ਦਾ ਰਸ ਜਾਂ ਸਿਰਕੇ ਅਧਾਰਤ ਮੈਰੀਨੇਡ ਵਰਗੇ ਤੇਜਾਬੀ ਭੋਜਨ ਅਲਮੀਨੀਅਮ ਪੱਤਰੇ ਵਿੱਚ ਕਦੇ ਵੀ ਨਾਂ ਲਪੇਟੋ। ਇਹ ਤੇਜ਼ਾਬ ਉਤਪ੍ਰੇਰਕ ਬਣ ਜਾਂਦਾ ਹੈ ਅਤੇ ਰਸਾਇਣਕ ਪ੍ਰਤੀਕਿਰਿਆ ਕਾਰਨ,ਖਾਣੇ ਵਿੱਚੋਂ ਧਾਤ ਦਾ ਸੁਆਦ ਆਣ ਲੱਗਦਾ ਹੈ। ਅਲਮੀਨੀਅਮ ਪੱਤਰੇ ਵਿੱਚ ਭੋਜਨ ਲੰਬੇ ਸਮੇਂ ਤੱਕ ਭੋਜਨ ਸਟੋਰ ਕਰਨਾ ਖ਼ਤਰਨਾਕ ਹੁੰਦਾ ਹੈ।
• ਕਦੀ ਵੀ ਗਰਮ ਭੋਜਨ ਨੂੰ ਅਲੁਮੀਨੀਅਮ ਪੱਤਰੇ ਵਿੱਚ ਨਾ ਲਪੇਟੋ। ਪਹਿਲਾਂ ਭੋਜਨ ਨੂੰ ਕਮਰੇ ਦੇ ਤਾਪਮਾਨ ਤੇ ਆਉਣ ਦਿਉ।
• ਫ਼ਰਿੱਜ ਵਿਚ ਇਕ ਦੋ ਦਿਨ ਤੋਂ ਵੱਧ ਸਮੇਂ ਲਈ ਸਟੋਰ ਕਰਨ ਲਈ ਅਲਮੀਨੀਅਮ ਪੱਤਰੇ ਦੀ ਵਰਤੋਂ ਨਾਂ ਕਰੋ।

ਰੁਝਾਨ ਖਬਰਾਂ