ਲਿਖਤ : ਕੰਵਲ ਭੱਟੀ
97801-00348
‘ਜੇ ਮੇਰੇ ਘਰ ਦਾ ਦੀਵਾ ਮੇਰਾ ਪੁੱਤ ਆ, ਤਾਂ ਮੇਰੀ ਨੁੂੰਹ ਉਸ ਦੀਵੇ ਦੀ ਬੱਤੀ ਏ, ਜੇ ਮੇਰੇ ਘਰ ਪੁੱਤ ਨਾਲ ਰੋਸ਼ਨੀ ਏ ਤਾਂ ਨੂੰ ਹ ਬਿਨਾਂ ਮੇਰੇ ਘਰ ਘੁੱਪ ਹਨ੍ਹੇਰਾ ਏ, ਮੇਰਾ ਵੰਸ਼ ਵਧਣ ਦੀ ਆਸ ਤਾਂ ਉਦੋਂ ਏ ਬੱਝੀ ਸੀ ਜਦ ਮੈਂ ਆਪਣੀ ਨੂੰ ਹ ਦੇ ਸਿਰੋਂ ਪਾਣੀ ਵਾਰਿਆ ਸੀ, ਮੈਂ ਆਪਣੀ ਨੂੰ ਹ ਨੂੰ ਪੁੱਤ ਕਰ ਕੇ ਨਹੀਂ ਪਿਆਰ ਕਰਦੀ, ਸਗੋਂ ਇਸ ਲਈ ਕਰਦੀ ਆ ਕੇ ਮੇਰੀ ਮਮਤਾ ਤੇ ਮੇਰੀ ਨੂੰ ਹ ਦਾ ਵੀ ਓਨਾ ਹੱਕ ਆ ਜਿੰਨਾ ਮੇਰੇ ਪੁੱਤ ਦਾ, ਕੋਈ ਵੀ ਸੱਸ ਏ ਉਸ ਦਾ ਪਿਆਰ ਉਦੋ ਈ ਨੂੰ ਹ ਲਈ ਹੋਂਦ ‘ਚ ਆ ਜਾਂਦਾ ਏ ਜਦੋਂ ਸੱਸ ਪੁੱਤ ਨੂੰ ਜਨਮ ਦਿੰਦੀ ਏ, ਉਸ ਨੂੰ ਪਤਾ ਹੁੰਦਾ ਏ ਕਿ ਇਕ ਨਾ ਇਕ ਦਿਨ ਨੂੰ ਹ ਘਰ ਆਵੇਗੀ ਹੀ, ਬਹੁਤ ਸਿਦਕ ਵਾਲੀਆਂ ਹੁੰਦੀਆਂ ਨੇ ਧੀਆਂ ਦੀਆਂ ਮਾਵਾਂ ਜੋ ਉਨ੍ਹਾਂ ਨੂੰ ਹਮੇਸ਼ਾ ਲਈ ਆਪਣੇ ਤੋਂ ਦੂਰ ਰੱਖਣ ਦਾ ਹੌਸਲਾ ਰੱਖਦੀਆਂ ਨੇ। ਜੇ ਮੈਨੂੰ ਕੋਈ ਕਹੇ ਆਪਣੇ ਪੁੱਤ ਨੂੰ ਕਿੱਧਰੇ ਥੋੜ੍ਹੇ ਸਮੇਂ ਲਈ ਵੀ ਭੇਜ ਦੇ ਮੇਰਾ ਹੌਸਲਾ ਨਹੀਂ ਪਊਗਾ। ਔਲਾਦ ਨੂੰ ਦੂਰ ਕਰਨਾ ਮਨ ‘ਚ ਚੀਸ ਪੈਦਾ ਕਰਦਾ ਜੇ ਮੇਰੇ ਘਰ ਆ ਕੇ ਮੇਰੀ ਨੂੰਹ ਨੂੰ ਪਿਆਰ ਤੇ ਅਪਣੱਤ ਨਾ ਮਿਲੀ ਤਾਂ ਇਹ ਮਾਂ ਦੀ ਮਮਤਾ ਦੀ ਤੌਹੀਨ ਏ’, ਐਨਾ ਕਹਿ ਮੇਰੀ ਅਨਪੜ੍ਹ ਮਾਸੀ ਨੇ ਮੈਨੂੰ ਜ਼ਿੰਦਗੀ ਦਾ ਪਾਠ ਪੜ੍ਹਾ ਦਿੱਤਾ ਅਤੇ ਆਪਣੀ ਨੂੰ ਹ ਨੂੰ ਬੁੱਕਲ ‘ਚ ਲੈ ਲਿਆ।
ਘਰ ਦੀ ਰੌਸ਼ਨੀ ਨੁੂੰਹ

