9.7 C
Vancouver
Friday, November 6, 2026

ਸਰੀ ‘ਚ ਬੱਚਿਆਂ ਤੇ ਨੌਜਵਾਨਾਂ ਲਈ ‘ਫਸਟ ਟੱਚ ਪ੍ਰੋ ਸੌਕਰ ਅਕੈਡਮੀ’ ਵੱਲੋਂ ਫੁਟਬਾਲ ਸਿਖਲਾਈ ਕੈਂਪ ਸ਼ੁਰੂ

ਵੈਨਕੂਵਰ (ਏਕਜੋਤ ਸਿੰਘ): ਸਰੀ ਵਿਖੇ ਖੇਡਾਂ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ‘ਫਸਟ ਟੱਚ ਪ੍ਰੋ ਸੌਕਰ ਅਕੈਡਮੀ’ ਵੱਲੋਂ ਵਿਸ਼ੇਸ਼ ਫੁਟਬਾਲ ਸਿਖਲਾਈ ਸੈਸ਼ਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਟ੍ਰੇਨਿੰਗ ਕਲਾਸਾਂ ਵੀਰਵਾਰ, 15 ਅਕਤੂਬਰ 2026 ਤੋਂ ਹਜੋਰਥ ਪਾਰਕ (ਗਿਲਡਫੋਰਡ ਸੁਪਰਸਟੋਰ ਤੇ ਗਿਲਡਫੋਰਡ ਮਾਲ ਦੇ ਪਿੱਛੇ, 10275 – 146 ਸਟ੍ਰੀਟ, ਸਰੀ) ਵਿਖੇ ਆਯੋਜਿਤ ਕੀਤੀਆਂ ਜਾਣਗੀਆਂ।
ਅਕੈਡਮੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਸਿਖਲਾਈ ਹਫ਼ਤੇ ਵਿੱਚ ਦੋ ਦਿਨ—ਸੋਮਵਾਰ ਅਤੇ ਵੀਰਵਾਰ ਸ਼ਾਮ 4:00 ਤੋਂ 5:00 ਵਜੇ ਤੱਕ ਦਿੱਤੀ ਜਾਵੇਗੀ। ਇਸ ਕੈਂਪ ਵਿੱਚ 7 ਤੋਂ 17 ਸਾਲ ਤੱਕ ਦੀ ਉਮਰ ਦੇ (U7 ਤੋਂ U18) ਸਾਰੇ ਪੱਧਰਾਂ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਬੱਚਿਆਂ ਨੂੰ ਛੋਟੇ ਗਰੁੱਪਾਂ ਵਿੱਚ ਪ੍ਰੋਫੈਸ਼ਨਲ ਪੱਧਰ ਦੀ ਕੋਚਿੰਗ ਦਿੱਤੀ ਜਾਵੇਗੀ, ਜਿਸ ਨਾਲ ਉਨ੍ਹਾਂ ਦੇ ਤਕਨੀਕੀ ਹੁਨਰ, ਮੈਦਾਨੀ ਰਣਨੀਤੀ ਅਤੇ ਆਤਮ-ਵਿਸ਼ਵਾਸ ਵਿੱਚ ਸੁਧਾਰ ਹੋਵੇਗਾ।
ਪ੍ਰਬੰਧਕਾਂ ਨੇ ਦੱਸਿਆ ਕਿ ਸੀਮਤ ਸਮੇਂ ਲਈ ਵਿਸ਼ੇਸ਼ ਗਰੁੱਪ ਦਰਾਂ ਅਤੇ ਕਿਫ਼ਾਇਤੀ ਫੀਸਾਂ ‘ਤੇ ਰਜਿਸਟ੍ਰੇਸ਼ਨ ਖੁੱਲ੍ਹੀ ਹੈ। ਆਪਣੇ ਬੱਚਿਆਂ ਦੇ ਦਾਖ਼ਲੇ ਜਾਂ ਹੋਰ ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ +1 778-895-4446 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈਮੇਲ firsttouchproacademy@gmail.com ਰਾਹੀਂ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਫੇਸਬੁੱਕ ‘ਤੇ ‘First Touch Pro Soccer Academy’ ਪੇਜ ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ