ਅਬੋਹਰ, (ਪ੍ਰਭਜੀਤ ਸਿੰਘ ਰਾਨੂ): ਗੰਗਾਨਗਰ ਦੇ ਪੱਛਮ ‘ਚ ਪੈਂਦੇ ਬਸੰਤ ਮੁਹੱਲੇ ਦੇ ਜੰਮਪਲ ਅਤੇ ਕੈਨੇਡਾ ਵਾਸੀ ਜਸਵੀਰ ਸਿੰਘ ਦਾ ਉਸ ਦੇ ਭਤੀਜਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਜਸਵੀਰ ਸਿੰਘ 32 ਸਾਲ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ ਅਤੇ 10 ਸਾਲ ਬਾਅਦ ਆਪਣੇ ਘਰ ਗਿਆ ਸੀ। ਉਸ ਦਾ ਆਪਣੇ ਭਰਾ ਨਾਲ 19 ਕਿੱਲੇ ਜ਼ਮੀਨ ਦਾ ਝਗੜਾ ਹੋਇਆ ਅਤੇ ਤੂੰ ਤੂੰ ਮੈਂ ਮੈਂ ਨੂੰ ਲੈ ਕੇ ਗੱਲ ਵੱਧ ਗਈ ਜਿਸ ਪਿੱਛੋਂ ਉਸ ਦੇ ਦੋ ਭਤੀਜਿਆਂ ਕਰਨ ਸਿੰਘ ਅਤੇ ਸਵਰਨ ਸਿੰਘ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਰਨ ਸਿੰਘ ਨੇ ਉਸ ਨੂੰ ਫੜ੍ਹ ਲਿਆ ਅਤੇ ਸਵਰਨ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ 6 ਗੋਲੀਆਂ ਮਾਰ ਕੇ ਮਾਰ ਦਿੱਤਾ।
ਜਾਣਕਾਰੀ ਮੁਤਾਬਿਕ ਜਸਵੀਰ ਸਿੰਘ ਦੀ ਜ਼ਮੀਨ ਉਸਦੀ ਦੇ ਭਤੀਜਿਆਂ ਨੇ ਧੋਖਾਧੜੀ ਨਾਲ ਆਪਣੇ ਨਾਂ ਕਰਵਾ ਲਈ ਸੀ। ਜਦੋਂ ਜਸਵੀਰ ਸਿੰਘ ਨੇ ਜ਼ਮੀਨ ਦਾ ਠੇਕਾ ਮੰਗਿਆ ਤਾਂ ਉਹ ਦੇਣ ਤੋਂ ਜਵਾਬ ਦੇਣ ਲੱਗੇ ਤਾਂ ਜਸਵੀਰ ਸਿੰਘ ਪਿਛਲਾ ਹਿਸਾਬ ਕਰਨ ਗਿਆ ਸੀ ਤੇ ਝਗੜਾ ਹੋ ਗਿਆ। ਪਿਛਲੇ ਤਿੰਨ ਸਾਲ ਤੋਂ ਉਸ ਦੇ ਭਤੀਜੇ ਜ਼ਮੀਨ ਦਾ ਠੇਕਾ ਦੇਣ ਤੋਂ ਮੁਨਕਰ ਸਨ। ਜਸਵੀਰ ਸਿੰਘ ਦੇ ਚਚੇਰੇ ਭਰਾ ਗੁਰਭੇਜ ਸਿੰਘ ਦੇ ਪੁੱਤਰ ਹਨ ਕਰਨਾਂ ਅਤੇ ਸਵਰਨ। ਉਹ ਅਜੇ ਦੋ ਹਫ਼ਤੇ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਇਸ ਤੋਂ ਪਹਿਲਾਂ ਉਸ ਦੇ ਭੈਣ ਅਤੇ ਭਣੇਵਾ ਕੁਝ ਮਹੀਨੇ ਪਹਿਲਾਂ ਹੀ ਵਿਜਟਰ ਵੀਜ਼ੇ ‘ਤੇ ਆਪਣੇ ਭਰਾ ਕੋਲ ਸਰੀ ਗਏ ਹੋਏ ਹਨ ਜਿਨ੍ਹਾਂ ਨੇ ਜਸਵੀਰ ਸਿੰਘ ਨੂੰ ਇਹ ਕਹਿ ਕਿ ਇੰਡੀਆ ਭੇਜਿਆ ਕਿ ਉਹ ਆਪਣੀ ਜ਼ਮੀਨ ਦਾ ਠੇਕਾ ਹਿੱਸਾ ਲੈ ਕੇ ਆਵੇ ਅਤੇ ਜ਼ਮੀਨ ਦੇ ਕਾਗਜਾਂ ਬਾਰੇ ਪੜਤਾਲ ਰੱਖੇ।
ਜਸਵੀਰ ਸਿੰਘ ਦੇ ਇਹ ਦੋਵੇਂ ਭਤੀਜੇ ਗੰਗਾਨਗਰ ਦੇ ਥਾਣਾ ਡਵੀਜ਼ਨ ਨੰਬਰ 5 ਵਿਖੇ ਆਪਣੇ ਆਪ ਪੁਲਿਸ ਦੇ ਹਵਾਲੇ ਹੋ ਗਏ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਨੇਡਾ ਤੋਂ ਗਏ ਜਸਵੀਰ ਸਿੰਘ ਦੀ ਜ਼ਮੀਨੀ ਝਗੜੇ ਕਾਰਨ ਗੋਲੀਆਂ ਮਾਰ ਕੇ ਕੀਤੀ ਹੱਤਿਆ

