9.7 C
Vancouver
Friday, November 6, 2026

ਡਗ ਮਕਲਮ ਅਤੇ ਟੀਮ ਵੱਲੋਂ 142 ਸਟਰੀਟ ਦੀ ਨਵੀਂ ਪਾਰਕ ’ਚ ਚੋਣ ਮਿਲਣੀ, ਭਰਵਾਂ ਇਕੱਠ

ਮੇਅਰ ਉਮੀਦਵਾਰ ਡਗ ਮਕਲਮ ਨੇ ਹਮਾਇਤੀਆਂ ਨਾਲ ਕੀਤਾ ਰਾਬਤਾ, ਸਥਾਨਕ ਵਸਨੀਕਾਂ ਵੱਲੋਂ ਪੂਰਨ ਸਮਰਥਨ ਦਾ ਭਰੋਸਾ
ਵੈਨਕੂਵਰ (ਏਕਜੋਤ ਸਿੰਘ): ਸਰੀ ਸਿਵਿਕ ਚੋਣਾਂ ਦੇ ਮੱਦੇਨਜ਼ਰ ‘ਸਰੀ ਸੇਫ਼ ਕੁਲੀਸ਼ਨ’ ਦੇ ਮੇਅਰ ਅਹੁਦੇ ਦੇ ਉਮੀਦਵਾਰ ਮਿਸਟਰ ਡਗ ਮਕਲਮ ਅਤੇ ਉਨ੍ਹਾਂ ਦੀ ਸਮੁੱਚੀ ਕੌਂਸਲਰ ਟੀਮ ਨੇ ਬੀਤੇ ਐਤਵਾਰ ਸਰੀ ਦੀ 142 ਸਟਰੀਟ ਅਤੇ 58 ਏ ਵਿਖੇ ਨਵੀਂ ਬਣ ਰਹੀ ਪਾਰਕ ਵਿੱਚ ਆਪਣੇ ਪੱਕੇ ਹਮਾਇਤੀਆਂ ਨਾਲ ਇੱਕ ਚੋਣ ਮਿਲਣੀ ਕੀਤੀ। ਇਸ ਮੌਕੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਵੱਡੀ ਗਿਣਤੀ ਸਥਾਨਕ ਵਸਨੀਕ ਅਤੇ ਸਮਰਥਕ ਹਾਜ਼ਰ ਹੋਏ। ਆਪਣੇ ਸਮਰਥਕਾਂ ਦੀ ਭਰਵੀਂ ਇਕੱਤਰਤਾ ਅਤੇ ਉਤਸ਼ਾਹ ਨੂੰ ਦੇਖ ਕੇ ਮਿਸਟਰ ਡਗ ਮਕਲਮ ਕਾਫ਼ੀ ਬਾਗੋ-ਬਾਗ ਨਜ਼ਰ ਆਏ ਅਤੇ ਉਨ੍ਹਾਂ ਨੇ ਭਾਈਚਾਰੇ ਵੱਲੋਂ ਮਿਲ ਰਹੇ ਪਿਆਰ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਚੋਣ ਮਿਲਣੀ ਦੌਰਾਨ ਕੌਂਸਲਰ ਉਮੀਦਵਾਰ ਮਨਦੀਪ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀਨ ਨਾਲ ਗੱਲਬਾਤ ਕੀਤੀ ਅਤੇ ਸਥਾਨਕ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸਮਝਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸ਼ਹਿਰ ਦੇ ਵਿਕਾਸ, ਸੁਰੱਖਿਆ ਅਤੇ ਸਥਾਨਕ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਦੁਹਰਾਈ, ਜਿਸ ਨੂੰ ਇਕੱਠ ਵਿੱਚ ਮੌਜੂਦ ਸਮੂਹ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਅਤੇ ਸਰਾਹਿਆ ਗਿਆ। ਵਿਚਾਰ-ਵਟਾਂਦਰੇ ਤੋਂ ਬਾਅਦ ਸਾਰਿਆਂ ਲਈ ਰਿਫਰੈੱਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਸੀ, ਜਿੱਥੇ ਆਏ ਹੋਏ ਪਤਵੰਤਿਆਂ ਨੇ ਖਾਣ-ਪੀਣ ਦਾ ਖ਼ੂਬ ਆਨੰਦ ਮਾਣਿਆ। ਇਹ ਮਿਲਣੀ ਸਥਾਨਕ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਵਿੱਚ ਕਾਫ਼ੀ ਸਫ਼ਲ ਰਹੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ