9.7 C
Vancouver
Friday, November 6, 2026

ਐੱਨ.ਡੀ.ਪੀ. (NDP) ਦੇ ਲੰਗਾਰਾ ਤੋਂ ਉਮੀਦਵਾਰ ਸੁਨੀਤਾ ਧੀਰ ਅਤੇ ਫਰੇਜ਼ਰ ਵਿਊ ਤੋਂ ਅਮਨ ਸਿੰਘ ਦੀ ਚੋਣ ਨੂੰ ਭਰਵਾਂ ਹੁੰਗਾਰਾ

ਵੈਨਕੂਵਰ (ਜੋਗਿੰਦਰ ਸਿੰਘ ਸੁਨੰੜ): ਬੀ. ਸੀ. ਦੀਆਂ ਚੋਣਾਂ ਦਾ ਵਿਗੁਲ ਵੱਜ ਗਿਆ ਹੈ ਜੋ 24 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਵੈਨਕੂਵਰ ਦੀ ਲੰਗੇਰਾ ਸੀਟ ਤੋਂ ਮੌਜੂਦਾ MLA ਸੁਨੀਤਾ ਧੀਰ ਅਤੇ ਫਰੇਜ਼ਰ ਵਿਊ ਸਾਊਥ ਤੋਂ ਅਮਨ ਸਿੰਘ ਦੀ ਚੋਣ ਰੈਲੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਕਮਿਊਨਿਟੀ ਦੇ ਪਤਵੰਤਿਆਂ ਨੇ ਇਨ੍ਹਾਂ ਦੋਹਾਂ ਉਮੀਦਵਾਰਾਂ ਨੂੰ ਪੂਰਨ ਸਮਰੱਥਨ ਦੇਣ ਦਾ ਭਰੋਸਾ ਦਿੱਤਾ। ਬਹੁਤ ਵੱਡੀ ਗਿਣਤੀ ਵਿੱਚ ਫਰੇਜ਼ਰ ਸਟਰੀਟ ਤੇ 50 ਐਵੇਨਿਊ ਤੇ ਦਫ਼ਤਰ ਖੋਲ੍ਹਣ ‘ਤੇ ਵੱਡੀ ਗਿਣਤੀ ‘ਚ ਲੋਕ ਪਹੁੰਚੇ ਅਤੇ ਇਨ੍ਹਾਂ ਦੋਹਾਂ ਦੇ ਹੌਂਸਲੇ ਬੁਲੰਦ ਹੋਏ। ਸੁਨੀਤਾ ਤੇ ਅਮਨ ਦੇ ਬੈਨਰ ਫੜ ਕੇ ਵਲੰਟੀਅਰਾਂ ਨੇ ਫੋਟੋ ਖਿਚਾਈਆਂ।

ਰੁਝਾਨ ਖਬਰਾਂ