9.7 C
Vancouver
Friday, November 6, 2026

ਅੱਲੜ੍ਹ ਉਮਰ ਇਹ ਆਖ਼ਰ ਮਾਪਿਆਂ ਨਾਲ ਗੱਲ ਕਿਉਂ ਨਹੀਂ ਕਰਦੇ?

ਅੱਲੜ੍ਹ ਬੱਚਿਆਂ ਦੇ ਨਾਲ ਗੱਲ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਹੈ, ਇਹ ਆਪਣੇ ਮਾਤਾ-ਪਿਤਾ ਦੇ ਨਾਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਗੱਲ ਨਹੀਂ ਕਰਦੇ।
ਬੱਚਿਆਂ ਨੂੰ ਅੱਲੜ੍ਹ ਉਮਰ ਵਿਚ ਵੀ ਲਗਾਤਾਰ ਆਪਣੇ ਮਾਤਾ-ਪਿਤਾ ਦੀ ਸਹਾਇਤਾ ਦੀ ਲੋੜ ਹੁੰਦੀ ਹੈ, ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ, ਸਮਝਦੇ ਹੋਏ ਉਨ੍ਹਾਂ ਨੂੰ ਮਹੱਤਵ ਤਾਂ ਦਿੰਦੇ ਹਨ ਪਰ ਉਨ੍ਹਾਂ ਦੇ ਨਾਲ ਘੱਟ ਚਰਚਾ ਕਰਦੇ ਹਨ।
ਟੂ ਵੇਅ ਕਮਿਊਨੀਕੇਸ਼ਨ ਦੇ ਬਾਰੇ ਵਿਚ ਕਹਿੰਦੇ ਹਨ ਕਿ ਇਸ ਉਮਰ ਵਿਚ ਬੱਚੇ ਚਰਚਾ ਸਥਾਪਤ ਕਰਨ ਲਈ ਵੱਖਰੇ ਤਰੀਕੇ ਅਪਣਾਉਂਦੇ ਹਨ। ਉਨ੍ਹਾਂ ਨੂੰ ਜਦੋਂ ਗੱਲ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ, ਉਦੋਂ ਵੀ ਉਹ ਆਪਣੇ ਮਾਪਿਆਂ ਨਾਲ ਗੱਲ ਨਹੀਂ ਕਰਦੇ, ਇਸ ਦੇ ਲਈ ਉਹ ਮੌਕੇ ਦੀ ਉਡੀਕ ਕਰਦੇ ਹਨ।
ਅੱਲੜ੍ਹ ਆਪਣੇ ਮਾਤਾ-ਪਿਤਾ ਨਾਲ ਕਿੰਨੀ ਚਰਚਾ ਕਰਨ, ਇਸ ਵਾਸਤੇ ਉਹ ਹੁਣ ਸੀਮਾ ਰੇਖਾ ਖੁਦ ਹੀ ਨਿਰਧਾਰਤ ਕਰਦੇ ਹਨ। ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਜੀਵਨ ਵਿਚ ਉਦੋਂ ਹੀ ਦਖਲਅੰਦਾਜ਼ੀ ਕਰਨ, ਜਦੋਂ ਉਨ੍ਹਾਂ ਦੀ ਇੱਛਾ ਹੋਵੇ।
ਇਹ ਪੀੜ੍ਹੀ-ਪਾੜੇ ਦਾ ਹੀ ਫ਼ਲਸਫਾ ਹੈ ਕਿ ਅੱਲੜ੍ਹ ਅਲੱਗ ਤਰੀਕੇ ਨਾਲ ਗੱਲ ਕਰਦੇ ਹਨ। * ਅੱਲੜ੍ਹ ਆਪਣੀ ਭਾਵਨਾ ਦੇ ਅਨੁਸਾਰ ਜਦੋਂ ਚਾਹੁਣ, ਉਦੋਂ ਗੱਲ ਕਰਦੇ ਹਨ ਅਤੇ ਉਹ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਰੈਗੂਲੇਟ ਵੀ ਕਰ ਲੈਂਦੇ ਹਨ।
ਹਾਲਾਂਕਿ ਅਕਸਰ ਅਜਿਹਾ ਲਗਦਾ ਹੈ ਕਿ ਅੱਲੜ੍ਹ ਆਪਣੇ ਮਾਪਿਆਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਪਰ ਕਈ ਵਾਰ ਉਹ ਆਪਣੀਆਂ ਭਾਵਨਾਵਾਂ ਨੂੰ ਆਪਣੇ ਮਾਪਿਆਂ ਦੇ ਨਾਲ ਸਾਂਝੇ ਕਰਨ ਤੋਂ ਘਬਰਾਉਂਦੇ ਹਨ, ਕਿਉਂਕਿ ਆਪਣੇ ਮਾਪਿਆਂ ਦੇ ਨਾਂਹ-ਪੱਖੀ ਪ੍ਰਤੀਕਰਮ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਹਮੇਸ਼ਾ ਸ਼ੰਕਾ ਬਣੀ ਰਹਿੰਦੀ ਹੈ। ਪਰ ਇਸ ਦੇ ਬਾਵਜੂਦ ਜਦੋਂ ਉਨ੍ਹਾਂ ਦੀ ਇੱਛਾ ਹੁੰਦੀ ਹੈ, ਅੱਲੜ੍ਹ ਆਪਣੇ ਮਾਪਿਆਂ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ। ਕੋਲਮੈਨ ਦੇ ਅਨੁਸਾਰ ਮਾਪਿਆਂ ਲਈ ਕਈ ਅਜਿਹੇ ਸੁਝਾਅ ਹਨ, ਜਿਨ੍ਹਾਂ ਦੁਆਰਾ ਉਹ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ।
ਸਮਾਂ : ਜਦੋਂ ਤੁਸੀਂ ਆਪਣੇ ਅੱਲੜ੍ਹ ਬੱਚਿਆਂ ਨਾਲ ਗੱਲ ਕਰਨਾ ਚਾਹੋ, ਹੋ ਸਕਦਾ ਹੈ ਉਹ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਨਾ ਹੋਣ। ਪਰ ਜੇ ਉਹ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਨ ਤਾਂ ਤੁਸੀਂ ਸਹੀ ਸਮੇਂ ਦੀ ਉਡੀਕ ਨਾ ਕਰੋ, ਉਨ੍ਹਾਂ ਨਾਲ ਉਸੇ ਸਮੇਂ ਗੱਲ ਕਰੋ। ਬਿਹਤਰ ਹੋਵੇਗਾ ਉਨ੍ਹਾਂ ਨਾਲ ਰਾਤ ਦੇ ਸਮੇਂ ਗੱਲ ਕਰੋ ਤਾਂ ਕਿ ਉਹ ਬਿਨਾਂ ਕਿਸੇ ਝਿਜਕ ਦੇ ਖੁੱਲ੍ਹ ਕੇ ਮਾਪਿਆਂ ਨਾਲ ਗੱਲ ਕਰ ਸਕਣ। ਘਰ ਵਿਚ ਹੋਵੋ ਤਾਂ ਰਾਤ ਨੂੰ ਵਿਹਲੇ ਸਮੇਂ ਦੌਰਾਨ ਉਨ੍ਹਾਂ ਨਾਲ ਗੱਲ ਕਰੋ। ਅੱਲ੍ਹੜ ਉਮਰ ਦੀ ਬੇਟੀ ਦੇ ਨਾਲ ਰਾਤ ਦਾ ਖਾਣਾ ਬਣਾਉਂਦੇ ਸਮੇਂ ਉਸ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਰ ਜੇ ਤੁਹਾਡੇ ਕੋਲ ਸਮਾਂ ਹੈ ਅਤੇ ਉਹ ਤੁਹਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਤਾਂ ਬਿਹਤਰ ਹੈ ਕਿ ਉਸ ਨਾਲ ਗੱਲ ਨਾ ਕਰੋ।
ਅਸਹਿਮਤੀ ਨੂੰ ਸਵੀਕਾਰ ਨਾ ਕਰੋ
ਤੁਹਾਡੇ ਅੱਲੜ੍ਹ ਬੇਟੇ ਜਾਂ ਬੇਟੀ ਦਾ ਨਜ਼ਰੀਆ ਕਿਸੇ ਵੀ ਵਿਸ਼ੇ ਵਿਚ ਤੁਹਾਡੇ ਨਾਲੋਂ ਬਿਲਕੁਲ ਵੱਖਰਾ ਹੋ ਸਕਦਾ ਹੈ। ਇਸ ਲਈ ਉਸ ਦੇ ਨਜ਼ਰੀਏ ਨਾਲ ਸਹਿਮਤੀ ਜਤਾ ਕੇ ਹੀ ਤੁਸੀਂ ਉਸ ਦੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਉਸ ਨਾਲ ਅਸਹਿਮਤੀ ਹੋਣ ‘ਤੇ ਗੁੱਸੇ ਜਾਂ ਕਾਹਲੀ ਵਿਚ ਉਸ ਨੂੰ ਡਾਂਟਣ ਨਾਲ ਉਹ ਦੁਬਾਰਾ ਤੁਹਾਡੇ ਨਾਲ ਗੱਲ ਕਰਨ ਦੀ ਹੋ ਸਕਦਾ ਹੈ ਹਿੰਮਤ ਹੀ ਨਾ ਕਰ ਸਕੇ।
ਆਪਣਾ ਫ਼ੈਸਲਾ ਨਾ ਥੋਪੋ
ਅੱਲੜ੍ਹ ਬੱਚੇ ਅਕਸਰ ਤੁਹਾਡੇ ਫੈਸਲੇ ਨੂੰ ਨਕਾਰ ਸਕਦੇ ਹਨ। ਉਨ੍ਹਾਂ ਨਾਲ ਤੁਹਾਡੇ ਵਿਚਾਰਾਂ ਦੀ ਭਿੰਨਤਾ ਕਾਰਨ ਦੋਵਾਂ ਵਿਚ ਵਾਦ-ਵਿਵਾਦ ਹੋ ਸਕਦਾ ਹੈ। ਅੱਲੜ੍ਹ ਜੇ ਤੁਹਾਡੇ ਤੋਂ ਕਿਸੇ ਵਿਸ਼ੇ ਬਾਰੇ ਪੁੱਛਗਿੱਛ ਕਰਦਾ ਹੈ ਤਾਂ ਉਸ ਨੂੰ ਆਪਣਾ ਫੈਸਲਾ ਨਾ ਸੁਣਾਓ, ਇਸ ਦੀ ਬਜਾਏ ਜਗਿਆਸੂ ਬਣ ਕੇ ਤੁਸੀਂ ਉਸ ਦੇ ਮਨ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੋ।
ਹਾਸਾ-ਮਜ਼ਾਕ ਕਰੋ
ਗੱਲਬਾਤ ਵਿਚ ਹਲਕਾਪਨ ਲਿਆ ਕੇ ਮਾਹੌਲ ਨੂੰ ਭਾਰੀ ਬਣਾਏ ਬਿਨਾਂ ਉਸ ਦੇ ਨਾਲ ਹਾਸੇ-ਮਜ਼ਾਕ ਨਾਲ ਗੱਲ ਕਰੋ, ਕਿਉਂਕਿ ਅੱਲੜ੍ਹ ਅਕਸਰ ਅਜਿਹੇ ਮਾਹੌਲ ਵਿਚ ਖੁੱਲ੍ਹ ਕੇ ਗੱਲ ਕਰਦੇ ਹਨ। ਡਰ ਅਤੇ ਤਣਾਅ ਤੋਂ ਦੂਰ ਰਹਿ ਕੇ ਉਹ ਆਪਣੀ ਗੱਲ ਦੱਸ ਸਕਦੇ ਹਨ।
ਸਾਵਧਾਨੀ ਨਾਲ ਜਵਾਬ ਦਿਓ
ਅਕਸਰ ਗੁੱਸੇ ਜਾਂ ਤਣਾਅ ਦੀ ਸਥਿਤੀ ਵਿਚ ਮਾਤਾ-ਪਿਤਾ ਅੱਲੜ੍ਹਾਂ ਨੂੰ ਬਹੁਤ ਕੁਝ ਅਜਿਹਾ ਕਹਿ ਦਿੰਦੇ ਹਨ ਜੋ ਉਨ੍ਹਾਂ ਨੂੰ ਨਹੀਂ ਕਹਿਣਾ ਚਾਹੀਦਾ, ਜਿਸ ਦਾ ਉਨ੍ਹਾਂ ਨੂੰ ਬਾਅਦ ਵਿਚ ਪਛਤਾਵਾ ਹੁੰਦਾ ਹੈ ਪਰ ਇਸ ਪਛਤਾਵੇ ਦਾ ਬਾਅਦ ਵਿਚ ਕੋਈ ਫਾਇਦਾ ਨਹੀਂ ਹੁੰਦਾ। ਉਸ ਨੂੰ ਛੋਟੀ-ਛੋਟੀ ਗੱਲ ‘ਤੇ ਅਪਮਾਨਿਤ ਨਾ ਕਰੋ। ਜੋ ਮਾਤਾ-ਪਿਤਾ ਆਪਣਾ ਤਣਾਅ ਬੱਚਿਆਂ ‘ਤੇ ਕੱਢਦੇ ਹਨ ਅਤੇ ਉਨ੍ਹਾਂ ਨੂੰ ਗੁੱਸੇ ਵਿਚ ਬੁਰਾ-ਭਲਾ ਕਹਿੰਦੇ ਹਨ, ਇਸ ਨਾਲ ਬੱਚਿਆਂ ਦੇ ਸ਼ਖ਼ਸੀਅਤ ‘ਤੇ ਬੁਰਾ ਅਸਰ ਪੈਂਦਾ ਹੈ।
ਉਨ੍ਹਾਂ ਨੂੰ ਧਿਆਨ ਨਾਲ ਸੁਣੋ
ਚਰਚਾ ਦੋਤਰਫ਼ਾ ਪ੍ਰਕਿਰਿਆ ਹੈ। ਤੁਸੀਂ ਜਿੰਨਾ ਜ਼ਿਆਦਾ ਸੁਣਦੇ ਹੋ, ਓਨਾ ਹੀ ਜ਼ਿਆਦਾ ਅੱਲੜ੍ਹ ਬੱਚੇ ਤੁਹਾਡੇ ਨਾਲ ਜ਼ਿਆਦਾ ਗੱਲ ਕਰਦੇ ਹਨ ਅਤੇ ਤੁਸੀਂ ਉਸ ਨੂੰ ਜੋ ਕਹਿੰਦੇ ਹੋ, ਉਹ ਉਸ ਨੂੰ ਵੀ ਸੁਣਦੇ ਹਨ। ਅਜਿਹੇ ਵਿਚ ਤੁਸੀਂ ਆਸਾਨੀ ਨਾਲ ਜੋ ਕਹਿਣਾ ਚਾਹੋ, ਉਸ ਨੂੰ ਕਹਿ ਸਕਦੇ ਹੋ। ਚੰਗਾ ਸਰੋਤਾ ਬਣ ਕੇ ਉਸ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਉਸ ਨਾਲ ਗੱਲ ਕਰਨ ਦੌਰਾਨ ਆਪਣੇ ਮੋਬਾਈਲ ਫੋਨ ਨੂੰ ਆਪਣੇ ਤੋਂ ਦੂਰ ਰੱਖੋ ਤਾਂ ਕਿ ਤੁਸੀਂ ਸਿਰਫ ਅਤੇ ਸਿਰਫ ਉਸ ਦੀ ਗੱਲ ਸੁਣੋ। ਇਨ੍ਹਾਂ ਮੁਢਲੇ ਟਿਪਸਾਂ ਤੋਂ ਇਲਾਵਾ ਕੋਲਮੈਨ ਦਵਾਈਆਂ ਦੇ ਇਸਤੇਮਾਲ, ਇੰਟਰਨੈੱਟ ਦੇ ਆਦੀ ਹੋਣ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਵਰਗੇ ਮੁੱਦਿਆਂ ‘ਤੇ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ।

ਰੁਝਾਨ ਖਬਰਾਂ