9.7 C
Vancouver
Friday, November 6, 2026

ਮੌਜ਼ੂਦਾ ਮੇਅਰ ਬਰੈਂਡਾ ਲੌਕ ਦੀ ਚੋਣ ਮੁਹਿੰਮ ਨੂੰ ਸਰੀ ‘ਚ ਮਿਲ ਰਿਹਾ ਭਰਵਾਂ ਹੁੰਗਾਰਾ

ਸਰੀ, (ਏਕਜੋਤ ਸਿੰਘ): ਸਰੀ ਦੀਆਂ ਆਗਾਮੀ ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਚੋਣ ਸਰਗਰਮੀਆਂ ਤੇਜ਼ ਹੁੰਦਿਆਂ ਹੀ ਮੌਜੂਦਾ ਮੇਅਰ ਅਤੇ ਸਰੀ ਕਨੈਕਟ ਪਾਰਟੀ ਦੀ ਮੇਅਰ ਉਮੀਦਵਾਰ ਬਰਿੰਡਾ ਲੌਕ ਦੇ ਸਮਰਥਨ ਵਿੱਚ ਉੱਘੇ ਕਾਰੋਬਾਰੀ ਹਰਦੇਵ ਸਿੰਘ ਗਰੇਵਾਲ ਦੇ ਫਾਰਮ ਹਾਊਸ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਰੀ ਦੇ ਵੋਟਰਾਂ, ਵਪਾਰੀਆਂ, ਸਮਰਥਕਾਂ ਅਤੇ ਕਮਿਊਨਿਟੀ ਨਾਲ ਜੁੜੇ ਪਤਵੰਤੇ ਸੱਜਣਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਲੋਕਾਂ ਦੀ ਭਾਰੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਇੱਕ ਸ਼ਕਤੀਸ਼ਾਲੀ ਚੋਣ ਰੈਲੀ ਦਾ ਰੂਪ ਦੇ ਦਿੱਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਬਰਿੰਡਾ ਲੌਕ ਨੇ ਪ੍ਰਬੰਧਕਾਂ ਅਤੇ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਛੁੱਟੀ ਵਾਲੇ ਦਿਨ ਪਰਿਵਾਰਕ ਰੁਝੇਵਿਆਂ ਦੇ ਬਾਵਜੂਦ ਇੰਨੀ ਗਿਣਤੀ ਵਿੱਚ ਲੋਕਾਂ ਦਾ ਪੁੱਜਣਾ ਪ੍ਰਬੰਧਕਾਂ ਦੀ ਮਿਹਨਤ ਅਤੇ ਸਮਾਜ ਪ੍ਰਤੀ ਮਜ਼ਬੂਤ ਸਾਂਝ ਨੂੰ ਪ੍ਰਗਟਾਉਂਦਾ ਹੈ। ਬਰਿੰਡਾ ਲੌਕ ਨੇ ਸ਼ਹਿਰ ਦੇ ਭਵਿੱਖ ਲਈ ਆਪਣੀ ਵਿਕਾਸਕਾਰੀ ਸੋਚ ਸਾਂਝੀ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਤੋਂ ਪੂਰਨ ਸਹਿਯੋਗ ਮੰਗਿਆ।

ਇਸ ਮੌਕੇ ਹਾਜ਼ਰ ਕਮਿਊਨਿਟੀ ਆਗੂਆਂ ਅਤੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇਹ ਵਿਸ਼ਾਲ ਇਕੱਠ ਬਰਿੰਡਾ ਲੌਕ ਦੀਆਂ ਪਿਛਲੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਪ੍ਰਤੀ ਲੋਕਾਂ ਦੇ ਭਰੋਸੇ ਦੀ ਗਵਾਹੀ ਭਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਰੀ ਦੇ ਜਾਗਰੂਕ ਵੋਟਰ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਬਰਿੰਡਾ ਲੌਕ ਨੂੰ ਕਾਮਯਾਬ ਕਰਕੇ ਸ਼ਹਿਰ ਦੀ ਸੇਵਾ ਕਰਨ ਦਾ ਫ਼ਤਵਾ ਦੇਣਗੇ।

ਰੁਝਾਨ ਖਬਰਾਂ