12.6 C
Vancouver
Tuesday, October 6, 2026

ਵੱਖਰਾ ਦਿਸਣਾ ਹੈ ਤਾਂ ਕਰੋ ਵੱਖਰਾ ਮੇਕਅਪ

ਸ਼ਹਿਨਾਜ਼ ਹੂਸੈਨ
ਖ਼ੂਬਸੂਰਤ ਦਿਸਣ ਲਈ ਅਸੀਂ ਕੀ ਕੁਝ ਨਹੀਂ ਕਰਦੇ। ਚਾਹੇ ਪਾਰਟੀ, ਤਿਉਹਾਰ ਜਾਂ ਵਿਆਹ ਵਿਚ ਜਾਣਾ ਹੋਵੇ ਤਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਸਭ ਤੋਂ ਵੱਖਰੇ ਦਿਸੀਏ। ਪਾਰਟੀ ਵਿਚ ਜਾਣ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਮਨਪਸੰਦ ਡ੍ਰੈੱਸ ਚੁਣਦੇ ਹਾਂ ਪਰ ਚੰਗੀ ਡ੍ਰੈੱਸ ਨਾਲ ਮੇਲ ਖਾਂਦਾ ਸਹੀ ਮੇਕਅਪ ਵੀ ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਮੇਕਅਪ ਤਾਂ ਸਾਰੀਆਂ ਔਰਤਾਂ ਕਰ ਲੈਂਦੀਆਂ ਹਨ ਪਰ ਇਕ ਸਹੀ ਮੇਕਅਪ ਤੁਹਾਡੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਅੱਖਾਂ ਦਾ ਮੇਕਅਪ : ਅੱਖਾਂ ਦਾ ਮੇਕਅਪ ਬਹੁਤ ਹੀ ਖ਼ਾਸ ਹੁੰਦਾ ਹੈ। ਅੱਖਾਂ ਦਾ ਚੰਗਾ ਮੇਕਅਪ ਤੁਹਾਡੀ ਪੂਰੀ ਦਿੱਖ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਅੱਖਾਂ ਦੇ ਮੇਕਅਪ ਲਈ ਬੇਸ ਤਿਆਰ ਕਰਨਾ ਚਾਹੀਦਾ ਹੈ ਅਤੇ ਪ੍ਰਾਈਮਰ ਅਤੇ ਫਾਊਂਡੇਸ਼ਨ ਲਗਾਉਣਾ ਚਾਹੀਦਾ ਹੈ। ਫਿਰ ਤੁਸੀਂ ਅੱਖਾਂ ਨੂੰ ਜੇਕਰ ਵੱਡਾ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਈਟ ਆਈ ਸ਼ੈਡੋ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀਆਂ ਅੱਖਾਂ ਵੱਡੀਆਂ ਨਜ਼ਰ ਆਉਣਗੀਆਂ। ਇਸ ਦੇ ਨਾਲ ਤੁਸੀਂ ਕਾਜਲ ਅਤੇ ਆਈਸ਼ੇਡਜ਼ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀਆਂ ਅੱਖਾਂ ਨੂੰ ਖ਼ੂਬਸੂਰਤ ਦਿੱਖ ਦਿੰਦੇ ਹਨ।
ਨੇਲ ਕੇਅਰ : ਮੈਨੀਕਿਊਰ ਤੋਂ ਬਾਅਦ ਜੇਕਰ ਤੁਸੀਂ ਨਹੁੰ ਪਾਲਸ਼ ਲਗਾਉਣਾ ਭੁੱਲ ਗਏ ਹੋ ਜਾਂ ਤੁਹਾਨੂੰ ਅਚਾਨਕ ਹੀ ਪਾਰਟੀ ਲਈ ਤਿਆਰ ਹੋਣਾ ਪੈ ਰਿਹਾ ਹੋਵੇ ਅਤੇ ਤੁਹਾਡੇ ਕੋਲ ਨੇਲ ਪੇਂਟ ਨੂੰ ਸੁਕਾਉਣ ਦਾ ਸਮਾਂ ਨਾ ਹੋਣ ‘ਤੇ ਬਾਜ਼ਾਰ ਵਿਚ ਆਉਣ ਵਾਲੇ ਨੇਲਆਰਟ ਸਟਿਕਰ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਹਨ।
ਮੇਕਅਪ ਬੇਸ ਤਿਆਰ ਕਰੋ : ਮੇਕਅਪ ਬੇਸ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਈਮਰ ਲਗਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਚਿਹਰੇ ‘ਤੇ ਫਾਊਂਡੇਸ਼ਨ ਲਗਾਓ ਅਤੇ ਫਾਊਂਡੇਸ਼ਨ ਦੀ ਚੋਣ ਹਮੇਸ਼ਾ ਆਪਣੀ ਸਕਿਨ ਟੋਨ ਤੋਂ ਇਕ ਟੋਨ ਉੱਪਰ ਕਰੋ। ਇਸ ਤੋਂ ਬਾਅਦ ਤੁਸੀਂ ਫੇਸ ਪਾਊਡਰ ਲਗਾਓ। ਜੇਕਰ ਤੁਸੀਂ ਗੱਲ੍ਹਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਤਾਂ ਪੀਚ ਬਲੱਸ਼ ਆਨ ਦੀ ਵੀ ਵਰਤੋਂ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਨੂੰ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਗਿੱਲੇ ਸਪੰਜ ਨੂੰ ਚਿਹਰੇ ‘ਤੇ ਡੈਬ ਕਰੋ ਤਾਂ ਕਿ ਫਾਊਂਡੇਸ਼ਨ ਚੰਗੀ ਤਰ੍ਹਾਂ ਬਲੈਂਡ ਹੋ ਜਾਵੇ।
ਲਿਪਸਿਟਕ : ਲਿਪਸਿਟਕ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਦਿਨ ਦੀ ਪਾਰਟੀ ਹੈ ਜਾਂ ਰਾਤ ਦੀ ਪਾਰਟੀ। ਦਿਨ ਦੀ ਪਾਰਟੀ ਵਿਚ ਹਲਕਾ ਅਤੇ ਨਿਊਡ ਸ਼ੇਡਸ ਦੀ ਲਿਪਸਿਟਕ ਲਗਾਓ ਅਤੇ ਰਾਤ ਦੀ ਪਾਰਟੀ ਵਿਚ ਗੂੜ੍ਹੇ ਲਾਲ, ਭੂਰੇ ਜਾਂ ਫਿਰ ਗੂੜ੍ਹੇ ਗੁਲਾਬੀ ਰੰਗ ਦੀ ਲਿਪਸਟਕ ਲਓ।
ਬੁੱਲ੍ਹ : ਬੁੱਲ੍ਹਾਂ ਦੇ ਆਕਰਸ਼ਣ ਲਈ ਹਲਕੇ ਅਤੇ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾ ਗੂੜ੍ਹੇ ਜਾਂ ਚਮਕੀਲੇ ਰੰਗ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਲਿਪਸਿਟਕ ਦੀ ਰੰਗਤ ਚੁਣਦੇ ਸਮੇਂ ਆਪਣੀ ਚਮੜੀ ਦੀ ਰੰਗਤ ਨੂੰ ਜ਼ਰੂਰ ਧਿਆਨ ਵਿਚ ਰੱਖੋ। ਜੇਕਰ ਤੁਹਾਡੀ ਚਮੜੀ ਦੇ ਰੰਗ ਵਿਚ ਪੀਲਾਪਨ ਹੈ ਤਾਂ ਨਾਰੰਗੀ ਰੰਗ ਦੀ ਲਿਪਸਿਟਕ ਤੋਂ ਪਰਹੇਜ਼ ਕਰੋ। ਸਾਂਵਲੀ ਚਮੜੀ ਵਿਚ ਪੀਲੇ ਰੰਗ ਦੀ ਲਿਪਸਟਿਕ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਵਿਆਹ, ਵਰ੍ਹੇਗੰਢ ਜਾਂ ਜਨਮ ਦਿਨ ਵਰਗੇ ਆਕਰਸ਼ਕ ਰੌਸ਼ਨੀ ਨਾਲ ਭਰਪੂਰ ਪਾਰਟੀ ਵਿਚ ਜਾ ਰਹੇ ਹੋ ਤਾਂ ਚਮਕੀਲੇ ਅਤੇ ਭਾਵੁਕ ਰੰਗਾਂ ਦੀ ਵਰਤੋਂ ਕਰੋ। ਗਰਮੀਆਂ ਵਿਚ ਸਾਧਾਰਨ ਚਮੜੀ ਲਈ ਹਲਕੇ ਬੇਜਾਨ ਰੰਗ ਚੰਗੇ ਹੋ ਸਕਦੇ ਹਨ ਪਰ ਸਾਂਵਲੀ ਰੰਗਤ ਲਈ ਚਮਕੀਲੇ ਰੰਗ ਬਿਹਤਰ ਹੋਣਗੇ। ਗਰਮੀਆਂ ਵਿਚ ਤੁਸੀਂ ਗੂੜ੍ਹੇ ਪੀਲੇ ਰੰਗਾਂ ਦੀ ਵਰਤੋਂ ਵੀ ਕਰ ਸਕਦੇ ਹੋ। ਰਾਤ ਨੂੰ ਬੁੱਲ੍ਹਾਂ ਤੋਂ ਲਿਪਸਟਿਕ ਉਤਾਰਨਾ ਬਿਲਕੁਲ ਨਾ ਭੁੱਲੋ। ਲਿਪਸਿਟਕ ਦੇ ਬਚੇ ਰੰਗ ਬੁੱਲ੍ਹਾਂ ਨੂੰ ਸੁੱਕਾ ਕਰ ਸਕਦੇ ਹਨ।
**

ਰੁਝਾਨ ਖਬਰਾਂ