12.6 C
Vancouver
Tuesday, October 6, 2026

ਕੰਜ਼ਰਵੇਟਿਵ ਪਾਰਟੀ ਵਲੋਂ ਸਰੀ ਮੇਅਰ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਸਰੀ, (ਏਕਜੋਤ ਸਿੰਘ): ਕੰਜ਼ਰਵੇਟਿਵ ਪਾਰਟੀ ਵਲੋਂ ਸਰੀ ਮੇਅਰ ਦੇ ਉਮੀਦਵਾਰ ਹੋਰਨਵੀਰ ਰੰਧਾਵਾ ਵੱਲੋਂ ਕਰਵਾਏ ਗਏ ਇੱਕ ਚੋਣ ਸਮਾਗਮ ਦੌਰਾਨ 1300 ਤੋਂ ਵੱਧ ਸਮਰਥਕਾਂ ਨੇ ਸ਼ਮੂਲੀਅਤ ਕਰਕੇ ਆਪਣੀ ਏਕਤਾ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ। ਵਿਸ਼ਾਲ ਹਾਲ ਵਿੱਚ ਹੋਏ ਇਸ ਇਕੱਠ ਵਿੱਚ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਸਰੀ ਮੇਅਰ ਦੇ ਉਮੀਦਵਾਰ ਹੋਰਨਵੀਰ ਰੰਧਾਵਾ ਨੇ ਇਸ ਸਫ਼ਲਤਾ ਲਈ ਸਮੂਹ ਭਾਈਚਾਰੇ ਅਤੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਬਦਲਾਅ ਦੀ ਮਜ਼ਬੂਤ ਨਿਸ਼ਾਨੀ ਹੈ। ਸਮਾਗਮ ਦੌਰਾਨ ਮੇਅਰ ਅਹੁਦੇ ਦੇ ਉਮੀਦਵਾਰ ਐਡਵੋਕੇਟ ਹੋਨਵੀਰ ਸਿੰਘ ਰੰਧਾਵਾ ਦੇ ਨਾਲ ਉਨ੍ਹਾਂ ਦੀ ਕੌਂਸਲਰ ਟੀਮ ਦੇ ਉਮੀਦਵਾਰ ਰਿੱਕੀ ਬਾਜਵਾ, ਡੋਨਾ ਵੂ, ਕੈਲਵਿਨ ਵੈਂਡਰਪਲੋਗ, ਡੈਨ ਬੀ. ਕਾਰਲੋਸ, ਮਹਿਨਾਜ਼ ਜਾਵੇਦ, ਕੋਰਡੇਲ ਪੁੱਲਰ, ਹਰਕੀਰਤ ਸਿੱਧੂ ਅਤੇ ਮਨੂ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਪਾਰਟੀ ਵੱਲੋਂ ਰਿਹਾਇਸ਼ੀ ਪ੍ਰਾਪਰਟੀ ਟੈਕਸ ਵਿੱਚ $600 ਦੀ ਕਟੌਤੀ ਅਤੇ ਆਗਾਮੀ 4 ਸਾਲਾਂ ਲਈ ਕੋਈ ਟੈਕਸ ਵਾਧਾ ਨਾ ਕਰਨ ਵਰਗੇ ਅਹਿਮ ਚੋਣ ਵਾਅਦਿਆਂ ਨੂੰ ਦੁਹਰਾਇਆ ਗਿਆ। ਇਸ ਦੌਰਾਨ ਆਗੂਆਂ ਨੇ ਸਰੀ ਸ਼ਹਿਰ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭਰਪੂਰ ਸਮਰਥਨ ਦੇਣ ਦੀ ਅਪੀਲ ਕੀਤੀ।

ਰੁਝਾਨ ਖਬਰਾਂ