ਵੈਨਕੋਵਰ (ਜੁਗਿੰਦਰ ਸਿੰਘ ਸੁੰਨੜ): ਬੀਤੀ 22 ਸਤੰਬਰ ਨੂੰ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਉਚੇਚੇ ਤੌਰ ‘ਤੇ ਖਾਲਸਾ ਦੀਵਾਨ ਸੁਸਾਇਟੀ ਵਿਖੇ ਕਬੱਡੀ ਦੇ ਨਾਮ ਵਾਰ ਖਿਡਾਰੀਆਂ ਸਮੇਤ ਪਹੁੰਚੇ। ਟਰਾਂਟੋ ਤੋਂ ਵਿਸ਼ੇਸ਼ ਤੌਰ ‘ਤੇ ਬੀ.ਸੀ. ਪੁੱਜ ਕੇ ਨਾਮਵਰ ਖਿਡਾਰੀਆਂ ਨੂੰ ਮਿਲੇ ਜਿਸ ਵਿੱਚ ਫਰਵਰੀ 2027 ਨੂੰ ਖਾਲਸਾ ਕਾਲਜ ਜਲੰਧਰ ਵਿਖੇ 1950 ਤੋਂ 2000 ਤੱਕ ਉੱਘੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਦੀਆਂ ਖੇਡਾਂ ਵਿੱਚ ਮਾਰੀਆਂ ਮੱਲਾਂ ਬਾਰੇ ਕਿਤਾਬ ਲਿਖੀ ਜਾ ਰਹੀ ਹੈ। ਗੁਰਬਖਸ਼ ਸਿੰਘ ਸੰਘੇੜਾ (ਬਾਗੀ) ਸਮੇਤ ਸਾਧੂ ਸਿੰਘ ਉੱਪਲ, ਕਸ਼ਮੀਰ ਸਿੰਘ ਧਾਲੀਵਾਲ, ਸੰਤੋਖ ਸਿੰਘ ਮੰਡੇਰ, ਸਰਵਣ ਸਿੰਘ ਰੰਧਾਵਾ, ਗੁਰਦੀਪ ਸਿੰਘ ਮੋਹਾਂਵਾਲੀ, ਵਰਿੰਦਰ ਸਿੰਘ ਸੰਧੂ, ਗੋਪਾਲ ਲੋਹੀਆ, ਸਮੇਤ ਰਣਜੀਤ ਸਿੰਘ ਹੇਅਰ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਖੇਡਾਂ ਪ੍ਰਤੀ ਬਿਤਾਏ ਪਲ ਸਰੋਤਿਆਂ ਨਾਲ ਸਾਂਝੇ ਕੀਤੇ। ਅਜੈਬ ਸਿੰਘ ਚੱਠ ਦੀ ਵੈਨਕੂਵਰ ਵਿਖੇ ਮਿਲਣੀ ਯਾਦਗਾਰੀ ਹੋ ਨਿੱਬੜੀ, ਯਾਦਗਾਰੀ ਤਸਵੀਰਾਂ ਲਈਆਂ ਗਈਆਂ।

