12.6 C
Vancouver
Tuesday, October 6, 2026

ਗੁਰਦੁਆਰਾ ਨਾਨਕ ਨਿਵਾਸ ਵਿਖੇ ਗੁਰੂ ਨਾਨਕ ਫ੍ਰੀ ਕਿਚਨ ਦੇ ਸੇਵਾਦਾਰਾਂ ਦਾ ਨਿੱਘਾ ਸਵਾਗਤ

ਰਿਚਮੰਡ, (ਬਲਵੰਤ ਸੰਘੇੜਾ): ਗੁਰੂ ਨਾਨਕ ਫ੍ਰੀ ਕਿਚਨ ਸੰਸਥਾ ਦੇ ਵਲੰਟੀਅਰਾਂ ਵੱਲੋਂ ਬੀਤੇ ਐਤਵਾਰ 20 ਸਤੰਬਰ ਨੂੰ ਇੱਕ ਬਾਈਕਾਥਨ ਅਤੇ ਵਾਕਾਥਨ ਦਾ ਬਹੁਤ ਸਫ਼ਲ ਆਯੋਜਨ ਕੀਤਾ ਗਿਆ। ਇਸ ਉਪਰਾਲੇ ਦਾ ਮੁੱਖ ਮਕਸਦ ਲੋੜਵੰਦ ਅਤੇ ਬੇਘਰ ਲੋਕਾਂ ਦੀ ਮਦਦ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਸਹਿਯੋਗ ਇਕੱਠਾ ਕਰਨਾ ਸੀ। ਵਲੰਟੀਅਰਾਂ ਦੇ ਇਸ ਕਾਫਲੇ ਨੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘਦਿਆਂ ਲੋਕਾਂ ਨੂੰ ਮਾਨਵਤਾ ਦੀ ਸੇਵਾ ਦਾ ਸੁਨੇਹਾ ਦਿੱਤਾ। ਜਦੋਂ ਇਹ ਵਲੰਟੀਅਰ ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਵਿਖੇ ਪਹੁੰਚੇ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਸੇਵਾਦਾਰਾਂ ਲਈ ਪਕੌੜੇ, ਚਾਹ, ਬਲੂਬੈਰੀ, ਜੂਸ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਬਲਵੰਤ ਸਿੰਘ ਸੰਘੇੜਾ ਨੇ ਸੰਸਥਾ ਦੇ ਇਨ੍ਹਾਂ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬੇਘਰ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਇਹ ਸਾਰੇ ਵਲੰਟੀਅਰ ਸਾਡੇ ਧੰਨਵਾਦ ਅਤੇ ਸਤਿਕਾਰ ਦੇ ਪਾਤਰ ਹਨ।

ਰੁਝਾਨ ਖਬਰਾਂ