12.6 C
Vancouver
Tuesday, October 6, 2026

ਸ਼ਹਿਰ ਬੰਗਾ ਦੀਆਂ ਸੰਗਤਾਂ ਨੇ ਬਾਬਾ ਗੋਲਾ ਜੀ ਦੀ ਯਾਦ ’ਚ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਰੌਸ ਗੁਰੂ ਘਰ ’ਚ ਕਰਵਾਈ

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)– ਨਗਰ ਨਿਵਾਸੀ ਬੰਗਾ ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਗੋਲਾ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ। 11 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ, 13 ਸਤੰਬਰ, ਦਿਨ ਐਤਵਾਰ ਨੂੰ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਕਥਾ ਦੇ ਪ੍ਰਵਾਹ ਚਲਾਏ ਗਏ। ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਲਵੰਤ ਸਿੰਘ ਮਾਂਗਟ ਵਲੋਂ “ਬਾਬੇ ਗੋਲੇ ਦਾ ਬੰਗਾ” ਬੁੱਕ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ ਗਈ। ਨਗਰ ਨਿਵਾਸੀਆਂ ਨੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਜੋ ਸ਼ੁਰੂ ਤੋਂ ਲੈ ਕੇ ਸੇਵਾ ਨਿਭਾਅ ਕੇ ਗਏ ਸਨ। ਪਰਮਜੀਤ ਸਿੰਘ ਮਾਨ (ਘੋਲੀ), ਬੂਟਾ ਸਿੰਘ ਮਾਨ, ਸਰੂਪ ਸਿੰਘ ਮਾਨ ਤੋਂ ਇਲਾਵਾਂ ਹੋਰ ਸ਼ਖ਼ਸੀਅਤਾਂ ਨੂੰ ਯਾਦ ਕੀਤਾ ਗਿਆ। ਨਗਰ ਨਿਵਾਸੀ ਸੰਗਤਾਂ ਨੇ ਤਿੰਨੇ ਦਿਨ ਸ਼ਰਧਾ ਪਿਆਰ ਤੇ ਸਤਿਕਾਰ ਨਾਲ ਸੇਵਾਵਾਂ ਨਿਭਾਈਆਂ। ਰੇਸ਼ਮ ਸਿੰਘ ਮਾਨ ਤੇ ਹਰੀ ਸਿੰਘ ਮਾਨ ਨੇ ਅਣਥੱਕ ਸੇਵਾਵਾ ਨਿਭਾਈਆਂ। ਉਨ੍ਹਾਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਜੋ ਪਿਛਲੇ ਕਈ ਸਾਲਾਂ ਤੋਂ ਸਹਿਯੋਗ ਦੇ ਕੇ ਸੇਵਾ ਨਿਭਾਉਂਦੇ ਆ ਰਹੇ ਹਨ। ਬਲਵੰਤ ਸਿੰਘ ਮਾਂਗਟ ਦੀ ਲਿਖੀ ਕਿਤਾਬ ਵਿੱਚ ਬੰਗਿਆਂ ਦਾ ਇਤਹਾਸ ਖ਼ੂਬਸੂਰਤ ਪੇਸ਼ਕਾਰੀ ਦੁਆਰਾ ਚਿਤਰਣ ਕੀਤਾ ਗਿਆ ਹੈ। ਨਗਰ ਨਿਵਾਸੀਆਂ ਨੂੰ ਸ਼ਾਨਦਾਰ ਕਿਤਾਬਾਂ ਭੇਂਟ ਕੀਤੀਆਂ ਗਈਆਂ। ਯਾਦਗਾਰੀ ਤਸਵੀਰਾਂ ਨਾਲ ਤਿਆਰ ਕੀਤੀ ਪੁਸਤਕ ਸ਼ਲਾਘਾਯੋਗ ਕਦਮ ਹੈ। ਅਗਲੇ ਸਾਲ ਇਸ ਨੂੰ ਅੰਗਰੇਜ਼ੀ ਵਿੱਚ ਤਿਆਰ ਕਰਨ ਬਾਰੇ ਸੋਚ ਰਹੇ ਹਨ। ਨਗਰ ਨਿਵਾਸੀਆਂ ਦੀਆਂ ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਨਗਰ ਨਿਵਾਸੀਆਂ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਖੁਸ਼ਨੁਮਾ ਅਲਵਿਦਾ ਕਹੀ।

ਰੁਝਾਨ ਖਬਰਾਂ