12.6 C
Vancouver
Tuesday, October 6, 2026

ਸਵੀਨਾ ਕੌਰ ਤੂਰ ਦਾ ਪਹਿਲਾ ਜਨਮ ਦਿਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ’ਚ ਮਨਾਇਆ

ਵੈਨਕੂਵਰ, (ਜੁਗਿੰਦਰ ਸਿੰਘ ਸਿੰਘ ਸੁੰਨੜ): ਬੀਤੀ 13 ਸਤੰਬਰ ਦੀ ਸ਼ਾਮ ਦੇ ਲੰਗਰ ਦੀ ਸੇਵਾ ਤੂਰ ਪ੍ਰਵਾਰ ਵਲੋਂ ਬੇਟੀ ਸਵੀਨਾ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਕਰਾਈ ਗਈ ਹੈ। ਜੋ ਬੇਟੀ ਹੈ ਰੋਹਿਤ ਸਿੰਘ ਤੂਰ ਤੇ ਰਾਜਵਿੰਦਰ ਕੌਰ ਤੂਰ ਦੀ, ਪੋਤਰੀ ਹੈ ਦਲਵੀਰ ਕੌਰ ਤੂਰ ਦੀ, ਦੋਹਤਰੀ ਹੈ ਖਾਲਸਾ ਦੀਵਾਨ ਸੁਸਾਇਟੀ ਦੇ ਖਜਾਨਚੀ ਸੁਖਵਿੰਦਰ ਸਿੰਘ (ਗਿੱਲ) ਰਾਣਾ ਤੇ ਕੁਲਜੀਤ ਕੌਰ ਗਿੱਲ ਦੀ। ਪਰਿਵਾਰ ਵਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ, ਕੀਰਤਨ ਦੀ ਸੇਵਾ ਕੀਤੀ ਗਈ। ਗਿਆਨੀ ਜੀ ਵਲੋਂ ਬੇਟੀ ਦੀ ਤੰਦਰੁਸਤੀ ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਅਰਦਾਸ ਕੀਤੀ ਗਈ। ਪਰਿਵਾਰ ਵਲੋਂ ਲੰਗਰ ਦੀ ਸੇਵਾ ਸ਼ਰਧਾ ਤੇ ਪਿਆਰ ਸਤਿਕਾਰ ਨਾਲ ਕੀਤੀ ਗਈ। ਪਰਿਵਾਰ ਵਲੋਂ ਕੇਕ ਵੀ ਕੱਟਿਆ ਗਿਆ। ਪ੍ਰਬੰਧਕ ਕਮੇਟੀ ਵਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਸਾਕ ਸਬੰਧੀਆਂ ਤੇ ਰਿਸ਼ਤੇਦਾਰਾਂ ਵਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲੁਆਈ ਗਈ ਤੇ ਬੱਚੀ ਨੂੰ ਅਸ਼ੀਰਵਾਦ ਦਿੱਤਾ ਗਿਆ, ਇਸ ਮੌਕੇ ਯਾਦਗਾਰੀ ਤਸਵੀਰਾਂ ਵੀ ਲਈਆਂ ਗਈਆਂ।

ਰੁਝਾਨ ਖਬਰਾਂ