ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ਨੇਪਾਲ ਵਿਚ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਪੀੜ੍ਹਤਾਂ ਵਾਸਤੇ ਨੇਪਾਲ ਦੇ ਵਲੰਟੀਅਰਾਂ ਵਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੋਲ ਬੇਨਤੀ ਕੀਤੀ ਗਈ। ਜਿਸ ਉਪਰੰਤ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਪਾਸ ਬੇਨਤੀ ਕੀਤੀ ਗਈ ਤਾਂ ਕੁਝ ਕੁ ਘੰਟਿਆਂ ਵਿੱਚ ਸੰਗਤਾਂ ਨੇ 2000 ਡਾਲਰ ਦੀ ਰਾਸ਼ੀ ਇਕੱਠੀ ਕਰ ਕੇ ਦਾਨ ਕੀਤੀ ਤੇ ਆਉਣ ਵਾਲੇ ਹਫ਼ਤੇ ਹੋਰ ਸਹਾਇਤਾ ਵਾਸਤੇ ਆਉਣ ਲਈ ਕਿਹਾ। ਪਾਠਕ ਜਾਣਦੇ ਹਨ ਕਿ ਕੁਦਰਤੀ ਆਫ਼ਤ ਕਾਰਨ ਨੇਪਾਲ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੇ-ਘਰ ਹੋ ਗਏ। ਖਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਗਵਾਹ ਹੈ ਇਸ ਵਲੋਂ ਅਜਿਹੇ ਸਮੇਂ ਪੀੜ੍ਹਤਾ ਦੀ ਬਾਂਹ ਜ਼ਰੂਰ ਫ਼ੜੀ ਹੈ। ਨੇਪਾਲੀ ਵਾਲੰਟੀਅਰਾਂ ਨੇ ਨੇ ਖਾਲਸਾ ਦੀਵਾਨ ਸੁਸਾਇਟੀ ਤੇ ਸੰਗਤਾਂ ਦਾ ਧੰਨਵਾਦ ਕੀਤਾ।

