12.6 C
Vancouver
Tuesday, October 6, 2026

ਦਿਨੇਸ਼ ਮਲਹੋਤਰਾ ਦਾ ਜਨਮ ਦਿਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ’ਚ ਮਨਾਇਆ

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ਦਿਨੇਸ਼ ਮਲਹੋਤਰਾ ਨੇ ਆਪਣਾ ਜਨਮ ਦਿਨ ਗੁਰੂ ਮਹਾਰਾਜ ਦੀ ਹਜ਼ੂਰੀ ਤੇ ਅਸ਼ੀਰਵਾਦ ਨਾਲ ਮਨਾਇਆ। ਦਿਨੇਸ਼ ਮਲਹੋਤਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਡੋਨੇਸ਼ਨ ਦੀਆਂ ਰਸੀਦਾਂ ਕੱਟਣ ਦੀ ਸੇਵਾ ਨਿਭਾਉਂਦੇ ਹਨ, ਉਹ ਸਨਸੈੱਟ ਸੀਨੀਅਰ ਇੰਡੋ-ਕਨੇਡੀਅਨ ਸੁਸਾਇਟੀ ਵੈਨਕੂਵਰ ਵਿਖੇ ਖਜਾਨਚੀ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ। ਇੰਡੀਆ ਵਿੱਚ ਸਟੇਟ ਬੈਂਕ ਆਫ ਇੰਡੀਆ ’ਚ ਨੌਕਰੀ ਕਰਦੇ ਸਨ। ਗਿਆਨੀ ਜੀ ਨੇ ਤੰਦਰੁਸਤੀ ਤੇ ਲੰਮੀ ਉਮਰ ਦੀ ਅਰਦਾਸ ਬੇਨਤੀ ਕੀਤੀ। ਪ੍ਰਬੰਧਕ ਕਮੇਟੀ ਵਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ।

ਰੁਝਾਨ ਖਬਰਾਂ