12.6 C
Vancouver
Tuesday, October 6, 2026

ਨੌਰਥ ਓਕਾਨਾਗਨ ‘ਚ ਕੂੜੇ ਦੀ ਮਾਤਰਾ ਵਿੱਚ ਲਗਾਤਾਰ ਚੌਥੇ ਸਾਲ ਗਿਰਾਵਟ ਦਰਜ

ਵੈਨਕੂਵਰ (ਏਕਜੋਤ ਸਿੰਘ): ਨੌਰਥ ਓਕਾਨਾਗਨ ਖੇਤਰ ਵਿੱਚ ਆਬਾਦੀ ਦੇ ਲਗਾਤਾਰ ਵਾਧੇ ਦੇ ਬਾਵਜੂਦ ਲੈਂਡਫ਼ਿਲਾਂ ਵਿੱਚ ਸੁੱਟੇ ਜਾਣ ਵਾਲੇ ਕੂੜੇ ਦੀ ਮਾਤਰਾ ਵਿੱਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ। ਰੀਜਨਲ ਡਿਸਟ੍ਰਿਕਟ ਆਫ਼ ਨੌਰਥ ਓਕਾਨਾਗਨ (ਆਰਡੀਐਨਓ) ਅਨੁਸਾਰ ਸਾਲ 2025 ਦੌਰਾਨ ਲਗਾਤਾਰ ਚੌਥੇ ਸਾਲ ਕੂੜੇ ਵਿੱਚ ਗਿਰਾਵਟ ਆਈ ਹੈ। ਪਿਛਲੇ ਸਾਲ ਕੂੜੇ ਦੀ ਮਾਤਰਾ ਘਟ ਕੇ 444 ਕਿਲੋਗ੍ਰਾਮ ਪ੍ਰਤੀ ਵਿਅਕਤੀ ਰਹਿ ਗਈ, ਜੋ ਕਿ 1979 ਵਿੱਚ ਸ਼ੁਰੂ ਹੋਏ ਰਿਕਾਰਡ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਘੱਟ ਪੱਧਰ ਹੈ। ਹਾਲਾਂਕਿ ਇਹ ਇੱਕ ਹਾਂ-ਪੱਖੀ ਰੁਝਾਨ ਹੈ, ਪਰ ਖੇਤਰੀ ਪ੍ਰਸ਼ਾਸਨ ਦਾ ਅੰਤਿਮ ਟੀਚਾ ਇਸ ਨੂੰ ਘਟਾ ਕੇ ਪ੍ਰਤੀ ਸਾਲ 350 ਕਿਲੋਗ੍ਰਾਮ ਪ੍ਰਤੀ ਵਿਅਕਤੀ ਜਾਂ ਇਸ ਤੋਂ ਵੀ ਘੱਟ ਕਰਨਾ ਹੈ। ਆਰਡੀਐਨਓ ਨੇ ਆਪਣੇ ਤਾਜ਼ਾ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਕੂੜਾ ਘਟਾਉਣ ਨਾਲ ਕੀਮਤੀ ਲੈਂਡਫ਼ਿਲ ਸਪੇਸ ਦੀ ਬੱਚਤ ਹੁੰਦੀ ਹੈ, ਜਿਸ ਕਾਰਨ ਨਵੀਆਂ ਮਹਿੰਗੀਆਂ ਲੈਂਡਫ਼ਿਲਾਂ ਬਣਾਉਣ ਦੀ ਲੋੜ ਟਲ ਜਾਂਦੀ ਹੈ। ਇਸ ਦੇ ਨਾਲ ਹੀ ਕੁਦਰਤੀ ਸਰੋਤਾਂ ਦੀ ਰਾਖੀ ਹੁੰਦੀ ਹੈ ਅਤੇ ਉਤਪਾਦਾਂ ਦੇ ਨਿਰਮਾਣ, ਢੋਆ-ਢੁਆਈ ਅਤੇ ਨਿਪਟਾਰੇ ਨਾਲ ਜੁੜੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਵੀ ਕਮੀ ਆਉਂਦੀ ਹੈ। ਪ੍ਰਸ਼ਾਸਨ ਨੇ ਇਸ ਸਫ਼ਲਤਾ ਲਈ ਕਈ ਮੁੱਖ ਕਾਰਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ।

ਰੁਝਾਨ ਖਬਰਾਂ