ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ‘ਸ਼ਹੀਦੋਂ ਕੀ ਚਿਤਾਓਂ ਪਰ ਲਗੈਂਗੇ ਹਰ ਬਰਸ ਮੇਲੇ’ ਦੇ ਕਥਨ ਅਨੁਸਾਰ ਗ਼ਦਰ ਪਾਰਟੀ ਦੇ ਯੋਧਿਆਂ ਅਤੇ ਬੱਬਰਾਂ ਦੀ ਯਾਦ ਨੂੰ ਸਮਰਪਿਤ ਸ਼ਹੀਦ ਕਰਮ ਸਿੰਘ ਬੱਬਰ (ਦੌਲਤਪੁਰ) ਦੇ ਨਾਂ ਤੇ ਪ੍ਰਬੰਧਕ ਕਮੇਟੀ ਵਲੋਂ 28, 29, 30 ਅਗਸਤ ਨੂੰ W.J. Mouat Secondry School ਵਿੱਚ ਟੂਰਨਾਮੈਂਟ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ (ਰਾਜੂ) ਢਿੱਲੋਂ, ਜਗਦੇਵ ਸਿੰਘ (ਮੱਖਣ) ਗਿੱਲ, ਲਖਵਿੰਦਰ ਸਿੰਘ ਬਰਾੜ, ਗੁਰਵੀਰ ਸਿੰਘ ਬਰਾੜ, ਅਮਰ ਸਿੰਘ ਧਾਲੀਵਾਲ, ਬਲਹਾਰ ਸਿੰਘ ਤੱਖਰ, ਅਮਰਜੀਤ ਸਿੰਘ ਨਾਰੰਗ, ਮਨਜਿੰਦਰ ਸਿੰਘ ਔਜਲਾ, ਅਮਰੀਕ ਸਿੰਘ ਵਿਰਕ, ਸੁਰਜੀਤ ਸਿੰਘ ਸਿੱਧੂ, ਮਲਕੀਤ ਸਿੰਘ ਤੂਰ ਅਤੇ ਗੁਰਮੇਲ ਸਿੰਘ ਸੰਧੂ ਸਮੁੱਚੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਤੇ ਵਲੰਟੀਅਰਾਂ ਦੇ ਸਹਿਯੋਗ ਸਦਕਾ ਟੂਰਨਾਮੈਂਟ ਸਫ਼ਲਤਾ-ਪੂਰਨ ਸਮਾਪਤ ਹੋਇਆ। ਜਿਸ ਵਿੱਚ ਸੌਕਰ, ਹਾਕੀ, ਖੋਲ, ਬਾਸਕਟ ਬਾਲ, ਵਾਲੀਵਾਲ ਅਤੇ ਰੱਸਾ-ਖਿੱਚੀ (Tug of war) ਦੇ ਮੁਕਾਬਲੇ ਕਰਾਏ ਗਏ। ਐਬਟਸਫੋਰਡ ਦੀਆਂ ਖੁੱਲ੍ਹੀਆਂ ਗਰਾਊਂਡਾਂ ਅਤੇ ਮੌਸਮ ਨੂੰ ਮੁੱਖ ਰੱਖਦੇ ਹੋਏ ਵਾਲੀਵਾਲ ਤੇ ਬਾਸਕਟਬਾਲ ਦੇ ਮੁਕਾਬਲੇ ਵਾਸਤੇ ਸਕੂਲ ਦੇ ਹਾਲ ਦਾ ਪ੍ਰਬੰਧ ਕੀਤਾ ਗਿਆ। ਗੁਰਦੇਵ ਸਿੰਘ ਬਰਾੜ ਨੇ ਦੱਸਿਆ ਕਿ 1998 ਤੋਂ ਬਾਅਦ ਇਹ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿਸ ਛੋਟੇ ਬੱਚੇ ਖੇਡਾਂ ਵਿੱਚ ਦਿਲਚਸਪੀ ਦਿਖਾ ਰਹੇ ਹਨ ਤੇ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦਾ ਉੱਦਮ ਸ਼ਲਾਘਾਯੋਗ ਹੈ। ਖ਼ਾਲਸਾ ਦੀਵਾਨ ਸੁਸਾਇਟੀ ਦੇ ਵੈਨਕੂਵਰ ਦੇ ਪ੍ਰਧਾਨ ਰਣਜੀਤ ਸਿੰਘ, ਜੁਗਿੰਦਰ ਸਿੰਘ ਸੁੰਨੜ ਸੁਖਪਾਲ ਬੁੱਟਰ ਅਤੇ ਸੁਰਜੀ ਸਿੰਘ ਢਿੱਲੋਂ ਨੇ ਹਾਜ਼ਰੀ ਲੁਆਈ। ਮਿਸ਼ਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਪਹੁੰਚੀ ਹੋਈ ਸੀ। ਕਰਮ ਸਿੰਘ ਬੱਬਰ (ਦੌਲਤਪੁਰ) ਨੇ ਭਾਰਤ ਦੀ ਅਜ਼ਾਦੀ ਵਾਸਤੇ ਕਨੇਡਾ ਦੇ ਸੁੱਖ-ਅਰਾਮ ਤਿਆਗ ਕੇ ਭਾਰਤ ਵਿੱਚ ਸ਼ਹੀਦੀ ਦਿੱਤੀ ਤੇ ਗੁਰੂ ਘਰ ਨੂੰ 4 ਏਕੜ ਜ਼ਮੀਨ ਜਾਣ ਤੋਂ ਪਹਿਲਾਂ ਦਾਨ ਕਰ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿੱਚ ਦੂਸਰਾ ਖੇਡ ਮੇਲਾ ਸਫ਼ਲਤਾ ਪੂਰਵਕ ਸਮਾਪਤ ਹੋਇਆ। ਇਸ ਵਿੱਚ ਲੋਕਲ ਰਾਜਨੀਤੀਵਾਨ ਸੁਖਮਨ ਐੱਮ.ਪੀ. ਤੋਂ ਇਲਾਵਾ ਹੋਰ ਸਥਾਨਕ ਨੇਤਾਵਾਂ ਨੇ ਹਾਜ਼ਰੀ ਲੁਆਈ। ਸਾਰਿਆਂ ਪਤਵੰਤੇ ਸੱਜਣਾਂ ਨੇ ਪ੍ਰਬੰਧਕ ਕਮੇਟੀ ਦੀ ਸਰਾਹਨਾ ਕੀਤੀ। ਲੰਗਰ ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਟਰਾਂਫੀਆਂ ਉੱਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ।

