12.6 C
Vancouver
Tuesday, October 6, 2026

ਡੈਲਟਾ ਦੇ ਮੇਅਰ ਮਾਨਯੋਗ ਜਾਰਜ ਹਾਰਵੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਿਵਖੇ ਹੋਏ ਨਤਮਸਤਕ

ਵੈਨਕੂਵਰ, (ਜੋਿਗੰਦਰ ਸੁੰਨੜ) 16 ਅਗਸਤ ਐਤਵਾਰ ਨੂੰ ਗੁਰਦੁਆਰਾ ਦੀਵਾਨ ਵਿਖੇ ਡੈਲਟਾ ਦੇ ਹਰਮਨ-ਪਿਆਰੇ ਮੇਅਰ ਜਾਰਜ ਹਾਰਵੀ ਨੇ ਆਪਣੇ ਕੌਂਸਲਰਾਂ ਸਮੇਤ ਖਾਲਸਾ ਦੀਵਾਨ ਸੁਸਾਇਟੀ ਵਿਖੇ ਹਾਜਰੀ ਲਵਾਈ। ਉਹਨਾਂ ਨੇ ਡੈਲਟਾ ਦੇ ਫਰੇਜ਼ਰ ਰਿਵਰ ਦੇ ਕਿਨਾਰੇ ਆਪਣੇ ਪਿਆਰਿਆਂ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਵਾਲੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਪਿਛਲੇ ਸਾਲ ਸਿਟੀ ਆਫ ਡੈਲਟਾ ਨੇ ਇਸ ਦੀ ਮਨਜ਼ੂਰੀ ਸਰਬ-ਸੰਮਤੀ ਨਾਲ ਦੇ ਦਿੱਤੀ ਸੀ ਪ੍ਰੰਤੂ ਸੂਬੇ ਦੀ ਸਰਕਾਰ ਵੱਲੋਂ ਵਾਤਾਵਰਨ ਤੇ ਹੋਰ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੁਣ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਵਧੀਆ ਤਰੀਕੇ ਨਾਲ ਉਸਾਰਨ ਲਈ 2 ਲੱਖ 25 ਹਜ਼ਾਰ ਦੀ ਗਰਾਂਟ ਵੀ ਮਨਜ਼ੂਰ ਕਰ ਦਿੱਤੀ ਹੈ। ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ। ਪ੍ਰਬੰਧਕ ਕਮੇਟੀ ਅਤੇ ਅਹੁਦੇਦਾਰਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਣਜੀਤ ਸਿੰਘ ਹੇਅਰ (ਪ੍ਰਧਾਨ) ਵੱਲੋਂ ਇਸ ਸ਼ਲਾਘਾਯੋਗ ਕਦਮ ਵਧਾਈ ਦਿੱਤੀ ਗਈ। ਕਮਿਊਨਿਟੀ ਦੀ ਚਿਰਾਂ ਤੋਂ ਇਹ ਸੀ ਮੰਗ ਮੇਅਰ ਨੇ ਪੂਰੀ ਕੀਤੀ ਹੈ।

ਰੁਝਾਨ ਖਬਰਾਂ