15.6 C
Vancouver
Monday, September 7, 2026

ਐਮ.ਐਲ.ਏ. ਆਮਨਾ ਸ਼ਾਹ ਵੱਲੋਂ ਸਰੀ ਸਿਟੀ ਸੈਂਟਰ ਵਿੱਚ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ

ਵੈਨਕੂਵਰ (ਏਕਜੋਤ ਸਿੰਘ): ਬੀਤੇ ਦਿਨੀਂ ਸਰੀ ਸਿਟੀ ਸੈਂਟਰ ਦੇ ਹਾਥੌਰਨ ਪਾਰਕ ਵਿੱਚ ਐਮਐਲਏ ਆਮਨਾ ਸ਼ਾਹ ਵੱਲੋਂ ਸਾਲਾਨਾ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ 300 ਤੋਂ ਵੱਧ ਵਸਨੀਕਾਂ, ਪਰਿਵਾਰਾਂ, ਕਮਿਊਨਿਟੀ ਲੀਡਰਾਂ ਅਤੇ ਗੁਆਂਢੀਆਂ ਨੇ ਹਿੱਸਾ ਲਿਆ। ਇਸ ਦੌਰਾਨ ਗਰਿੱਲ ਉੱਤੇ ਬਰਗਰ ਅਤੇ ਹੌਟ ਡੌਗ ਤਿਆਰ ਕੀਤੇ ਗਏ, ਸੰਗੀਤ ਵਜਾਇਆ ਗਿਆ ਅਤੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਬੱਚਿਆਂ ਨੇ ਫੇਸ ਪੇਂਟਿੰਗ, ਬੈਲੂਨ ਆਰਟਿਸਟ ਅਤੇ ਮਹਿੰਦੀ ਦਾ ਆਨੰਦ ਮਾਣਿਆ। ਇਸ ਸਮਾਗਮ ਨੇ ਭਾਈਚਾਰੇ ਦੇ ਲੋਕਾਂ ਨੂੰ ਗਰਮੀਆਂ ਦੇ ਮੌਸਮ ਦਾ ਆਨੰਦ ਲੈਣ, ਦੋਸਤਾਂ-ਮਿੱਤਰਾਂ ਅਤੇ ਆਪਣੇ ਐਮਐਲਏ ਨਾਲ ਮੁਲਾਕਾਤ ਕਰਨ ਦਾ ਵਧੀਆ ਮੌਕਾ ਦਿੱਤਾ।
ਸਰੀ ਸਿਟੀ ਸੈਂਟਰ ਵਿੱਚ ਪਿਛਲੇ ਇੱਕ ਸਾਲ ਦੌਰਾਨ ਕਈ ਨਿਵੇਸ਼ ਅਤੇ ਨਵੇਂ ਮੌਕੇ ਪੈਦਾ ਹੋਏ ਹਨ, ਜਿਨ੍ਹਾਂ ਦਾ ਭਾਈਚਾਰੇ ਨੂੰ ਲਗਾਤਾਰ ਫਾਇਦਾ ਹੋ ਰਿਹਾ ਹੈ। ਇਹ ਬਾਰਬੀਕਿਊ ਇਨ੍ਹਾਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਲੋਕਾਂ ਦੀਆਂ ਗੱਲਾਂ ਸੁਣਨ ਦਾ ਵੀ ਇੱਕ ਮੌਕਾ ਸੀ। ਦੁਪਹਿਰ ਦੌਰਾਨ ਐਮਐਲਏ ਸ਼ਾਹ ਅਤੇ ਸਥਾਨਕ ਆਗੂਆਂ ਨੇ ਵਸਨੀਕਾਂ ਨਾਲ ਉਨ੍ਹਾਂ ਮੁੱਦਿਆਂ ਉੱਤੇ ਚਰਚਾ ਕੀਤੀ ਜੋ ਉਨ੍ਹਾਂ ਲਈ ਸਭ ਤੋਂ ਹਨ। ਗੱਲਬਾਤ ਦੌਰਾਨ ਸਿਹਤ ਸੰਭਾਲ, ਸਿੱਖਿਆ, ਰਿਹਾਇਸ਼, ਆਵਾਜਾਈ, ਕਮਿਊਨਿਟੀ ਸੇਵਾਵਾਂ ਅਤੇ ਸਰੀ ਦੇ ਲਗਾਤਾਰ ਵਿਕਾਸ ਵਰਗੇ ਮੁੱਦੇ ਵਿਚਾਰੇ ਗਏ। ਇਸ ਗੈਰ-ਰਸਮੀ ਮਾਹੌਲ ਵਿੱਚ ਲੋਕਾਂ ਨੇ ਬਿਨਾਂ ਕਿਸੇ ਝਿਜਕ ਆਪਣੇ ਨੁਮਾਇੰਦਿਆਂ ਨਾਲ ਆਪਣੇ ਵਿਚਾਰ ਅਤੇ ਭਵਿੱਖ ਦੀਆਂ ਤਰਜੀਹਾਂ ਸਾਂਝੀਆਂ ਕੀਤੀਆਂ।
ਪਰਿਵਾਰਾਂ ਲਈ ਇਹ ਦੁਪਹਿਰ ਸਿਆਸਤ ਤੋਂ ਕਿਤੇ ਵੱਧ ਸੀ, ਜਿੱਥੇ ਉਹ ਆਪਣੇ ਗੁਆਂਢੀਆਂ ਨਾਲ ਬੈਠ ਕੇ ਖਾਣਾ ਖਾ ਰਹੇ ਸਨ। ਇਸ ਈਵੈਂਟ ਨੇ ਸਰੀ ਸਿਟੀ ਸੈਂਟਰ ਦੇ ਲੋਕਾਂ ਵਿੱਚ ਆਪਸੀ ਸਾਂਝ ਅਤੇ ਪਿਆਰ ਨੂੰ ਦਰਸਾਇਆ ਹੈ, ਜਿੱਥੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕ ਇਕੱਠੇ ਹੋ ਕੇ ਆਪਣੇ ਪਰਿਵਾਰਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਮਐਲਏ ਆਮਨਾ ਸ਼ਾਹ ਲਈ, ਇਹ ਸਮਾਗਮ ਭਾਈਚਾਰੇ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦਾ ਇੱਕ ਵਧੀਆ ਤਰੀਕਾ ਬਣ ਗਿਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ