14.1 C
Vancouver
Friday, October 9, 2026

ਐਮ.ਪੀ. ਰੌਬਰਟਸਨ ਵਲੋਂ ਕਮਿਊਨਿਟੀ ਬਾਰਬੀਕਿਊ ਪ੍ਰੋਗਰਾਮ ਦਾ ਆਯੋਜਨ

ਵੈਨਕੂਵਰ (ਏਕਜੋਤ ਸਿੰਘ): ਫੈਡਰਲ ਐਮ.ਪੀ. ਰੌਬਰਟਸਨ ਵਲੋਂ ਵੈਨਕੂਵਰ ਫਰੇਜ਼ਰਵਿਊ-ਸਾਊਥ ਬਰਨਬੀ ਦੇ ਵਸਨੀਕਾਂ ਲਈ ਬੀਤੇ ਦਿਨੀਂ ਕਮਿਊਨਿਟੀ ਬਾਰਬੀਕਿਊ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਫੈਡਰਲ ਐਮ.ਪੀ. ਰੌਬਰਟਸਨ ਦੀ ਅਗਵਾਈ ਵਿੱਚ ਹੋਇਆ ਇਹ ਪ੍ਰੋਗਰਾਮ ਬਹੁਤ ਵਧੀਆ ਹੋ ਨਿਬੜਿਆ ਅਤੇ ਭਾਈਚਾਰੇ ਦੇ ਲੋਕਾਂ ਨੇ ਇਸ ਵਿੱਚ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦਾ ਮੁੱਖ ਮਕਸਦ ਸਥਾਨਕ ਭਾਈਚਾਰੇ ਨੂੰ ਇੱਕ ਮੰਚ ਉੱਤੇ ਇਕੱਠਾ ਕਰਨਾ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਸੀ।
ਇਹ ਸਮਾਗਮ 7835 ਚੈਂਪਲੇਨ ਕ੍ਰੀਸੈਂਟ ਵੈਨਕੂਵਰ ਬੀਸੀ ਸਥਿਤ ਚੈਂਪਲੇਨ ਹਾਈਟਸ ਐਨੈਕਸ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰੱਖਿਆ ਗਿਆ ਸੀ। ਇਸ ਦੌਰਾਨ ਲੋਕਾਂ ਲਈ ਵਧੀਆ ਖਾਣ-ਪੀਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮਨੋਰੰਜਕ ਗਤੀਵਿਧੀਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਪ੍ਰੋਗਰਾਮ ਵਿੱਚ ਆਏ ਲੋਕਾਂ ਨੇ ਬਾਰਬੀਕਿਊ ਦੇ ਸਵਾਦਿਸ਼ਟ ਪਕਵਾਨਾਂ ਦਾ ਰੱਜ ਕੇ ਆਨੰਦ ਮਾਣਿਆ।

ਰੁਝਾਨ ਖਬਰਾਂ