ਬਲਵੰਤ ਸਿੰਘ ਸੰਘੇੜਾ
ਪ੍ਰਧਾਨ, ਪੰਜਾਬੀ ਲੈੰਗੂਏਜ ਐਜੂਕੇਸ਼ਨ ਅਸੋਸੀਏਸ਼ਨ ( ਪਲੀਅ ਕੈਨੇਡਾ)
ਇਸ ਵੇਲੇ ਦੁਨੀਆਂ ਦੇ ਤਕਰੀਬਨ 190 ਦੇਸ਼ਾਂ ਵਿਚ ਪੰਜਾਬੀ ਆਪਣੀ ਮਿਹਨਤ ਸਦਕਾ ਨਾਮਣਾਂ ਖੱਟ ਰਹੇ ਹਨ।ਆਰਥਿਕ ਤਰੱਕੀ ਦੇ ਨਾਲ ਉਹਨਾਂ ਨੇ ਇਹਨਾਂ ਦੇਸ਼ਾਂ ਵਿਚ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਭੀ ਬਹੁਤ ਵਧਾਇਆ ਹੈ।ਕੁਝ ਚੁਣਵੇਂ ਦੇਸ਼ਾਂ ਵਿਚ ਪੰਜਾਬੀਆਂ ਨੇ ਹਰ ਪੱਖੋਂ ਆਪਣੀ ਥਾਂਹ ਇਹਨਾਂ ਦੇਸ਼ਾਂ ਦੀਆਂ ਮੋਹਰਲੀਆਂ ਸਫਾਂ ਵਿਚ ਬਣਾ ਲਈ ਹੈ । ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਨਿੳੂਜੀਲੈਂਡ ਵਰਗੇ ਦੇਸ਼ਾਂ ਵਿਚ ਹੁਣ ਪੰਜਾਬੀਆਂ ਦਾ ਬਹੁਤ ਸ਼ਕਤੀਸ਼ਾਲੀ ਪ੍ਰਭਾਵ ਹੈ।ਇਹ ਕੁਦਰਤੀ ਹ ੈਕਿ ਜਿਸ ਦੇਸ਼ ਵਿਚ ਪੰਜਾਬੀ ਗਏ ਹਨ ਉਹਨਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ। ਇਹੋ ਜਿਹੇ ਉਪਰਾਲਿਆਂ ਸਦਕਾ ਸਾਡੀ ਮਾਂ ਬੋਲੀ ਪੰਜਾਬੀ ਦੁਨੀਆਂ ਦੀਆਂ 7,000 ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚੋਂ ਸਿਖਰੋਂ ਦਸਵੇਂ ਨੰਬਰ ਉਪਰ ਹੈ ।ਮਾਂ ਬੋਲੀ ਪੰਜਾਬੀ ਦੇ ਸ਼ੁਭਚਿੰਤਕ ਇਸ ਦੀ ਤਰੱਕੀ ਲਈ ਹਰ ਵੇਲੇ ਵਚਨਵੱਧ ਹਨ। ਹਰ ਦੇਸ਼ ਵਿਚ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਆਪਣੀ ਮਾਂ ਬੋਲੀ ਪੰਜਾਬੀ ਦੀ ਤਰੱਕ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀਆ ਹਨ। ਬਾਕੀ ਦੇਸ਼ਾਂ ਦੀ ਤਰ੍ਰ੍ਹਾਂ ਕੈਨੇਡਾ ਵਿਚ ਹੋਰ ਜਥੇਬੰਦੀਆਂ ਦੇ ਨਾਲ ਪੰਜਾਬੀ ਲੈੰਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ ਕੈਨੇਡਾ) ਪਿਛਲੇ 35 ਸਾਲਾਂ ਤੋਂ ਕੈਨੇਡਾ ਵਿਚ ਮਾਂ ਬੋਲੀ ਪੰਜਾਬੀ ਦਾ ਮਾਣ ਵਧਾ ਰਹੀ ਹੈ।
ਕਮਿਊਨਿਟੀ ਅਤੇ ਪਲੀਅ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬੀ ਕੈਨੇੈਡਾ ਵਿਚ ਤੀਸਰੇ ਨੰਬਰ ਦੀ ਸਭ ਤੋ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਕੈਨੇਡਾ ਦੇ ਵੈਨਕੋਵਰ,ਐਬਟਸਫੋਰਡ ਅਤੇ ਸਰ੍ਹੀ ਵਰਗੇ ਸ਼ਹਿਰਾਂ ਵਿਚ ਵੱਖਰੇ ਵੱਖਰੇ ਅਦਾਰਿਆਂ ਵਿਚ ਪੰਜਾਬੀ ਵਿਚ ਸੇਵਾਵਾਂ ਪ੍ਰ੍ਰਦਾਨ ਕੀਤੀਆਂ ਜਾਂਦੀਆਂ ਹਨ। ਬੈਂਕਾਂ, ਹਸਪਤਾਲਾਂ, ਕਾਰੋਬਾਰਾਂ , ਸਰਕਾਰੀ ਦਫਤਰਾਂ ਵਿਚ ਪੰਜਾਬੀ ਵਿਚ ਸੇਵਾ ਦਿੱਤੀ ਜਾਂਦੀ ਹੈ।“ਅਸੀਂ ਪੰੰਜਾਬੀ ਬੋਲਦੇ ਹਾਂ” ਦੀਆਂ ਸਾਈਨਾਂ ਅਕਸਰ ਦੇਖਣ ਵਿਚ ਆਉੰਦੀਆਂ ਹਨ।ਕੈਨੇਡਾ ਦੇ ਕਾਫੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਪੰਜਾਬੀ ਪੜ੍ਹਾਈ ਜਾਂਦੀ ਹੈ।ਸੂਬਾਈ ਅਤੇ ਨੈਸ਼ਨਲ ਪੱਧਰ ਤੇ ਭੀ ਪੰਜਾਬੀ ਦੀ ਉਨਤੀ ਲਈ ਕਾਫੀ ਉਪਰਾਲੇ ਹੋ ਰਹੇ ਹਨ।ਪਿਛਲੇ ਕਾਫੀ ਸਮੇਂ ਤੋਂ ਪਲੀਅ ਹਰ ਸਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾ ਰਹੀ ਹੈ। ਹੋਰ ਕਮਿਊਨਿਟੀ ਜਥੇਬੰਦੀਆਂ ਭੀ ਹਰ ਸਾਲ ਮਾ ਬੋਲੀ ਪੰਜਾਬੀ ਨੂੰ ਸਮਰਪਤ ਪ੍ਰੋਗਰਾਮ ਕਰਦੀਆਂ ਹਨ।ਪਲੀਅ ਇਹਨਾਂ ਸਭ ਦੀ ਇਸ ਲਈ ਸ਼ਲਾਘਾ ਕਰਦੀ ਹੈ। ਕਾਫੀ ਸਮੇਂ ਤੋਂ ਪਲੀਅ ਦੀਆਂ ਕੋਸ਼ਿਸ਼ਾਂ ਸਕੂਲਾਂ ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਕਾਫੀ ਉਪਰਾਲੇ ਕੀਤੇ ਗਏ ਹਨ। ਇਸ ਵਾਰੇ ਹਾਈ ਸਕੂਲਾਂ ਅਤੇ ਯੂਨੀਵਰਸਟੀਆਂ ਵਿਚ ਕਾਫੀ ਭਰਮਾਂ ਹੁੰਗਾਰਾ ਮਿਲਿਆ ਹੈ ।ਇਹ ਕੁਝ ਹੈਰਾਨੀ ਵਾਲੀ ਗੱਲ ਹ ੈਕਿ ਇਸ ਸਭ ਦੇ ਦੇ ਬਾਵਜੂਦ ਪੰਜਾਬੀਆਂ ਦੇ ਗੜ੍ਹ ਵਾਲੇ ਸਰੀ ਵਰਗੇ ਸ਼ਹਿਰ ਵਿਚ ਐਲੀਮੈਂਟਰੀ ਸਕੂਲਾਂ ਵਿਚ ਹਾਲੇ ਭੀ ਪੰਜਾਬੀ ਲਗਵਾਉਣ ਲਈ ਕਾਫੀ ਮੁਸ਼ਕਲ ਆ ਰਹੀ ਹੈ। ਕੁਝ ਹਫਤਿਆਂ ਵਿਚ ਨਵਾਂ ਸਕੂੂਲ ਸਾਲ ਸ਼ੁਰੂ ਹੋ ਜਾਵੇਗਾ। ਪਲੀਅ ਵਲੋਂ ਸਾਡੇ ਸਮੁੱਚੇ ਭਾਈਚਾਰੇ ਨੂੰ ਅਪੀਲ ਹੈ ਕਿ ਆਉ ਆਪਾਂ ਰਲ ਮਿਲ ਕੇ ਸਰ੍ਹੀ ਵਰਗੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਵਿਚ ਭੀ ਵੱਧ ਤੋਂ ਵੱਧ ਐਲੀੰੈੰਮੈੰਟਰੀ ਸਕੂਲਾਂ ਵਿਚ ਪੰਜਾਬੀ ਦੀਆ ਕਲਾਸਾਂ ਚਾਲੂ ਕਰਵਾਉਣ ਲਈ ਵਚਨਬੱਧ ਹੋਈਏ।ਸਾਡੇ ਬੱਚਿਆਂ ਨੂੰ ਪੰਜਵੀਂ ਤੋਂ ਅੱਠਵੀਂ ਜਮਾਤ ਤਕ ਅੰਗਰੇਜੀ ਤੋਂ ਬਿਨਾਂ ਇਕ ਦੂਸਰੀ ਭਾਸ਼ਾ ਲੈਣੀ ਪੈੰਦੀ ਹੈ ।ਇਹ ਜਰੂਰੀ ਸ਼ਰਤ ਪੰਜਵੀਂ ਜਮਾਤ ਤੋਂ ਸ਼ੁਰੂ ਹੁੰਦੀ ਹੈ ਅਤੇ ਅੱਠਵੀਂ ਤਕ ਜਾਂਦੀ ਹੈ।ਨੌਵੀਂ ਤੋਂ ਬਾਹਰਵੀ ਜਮਾਤ ਤਕ ੌਇਹ ਔਪਸ਼ਨਲ ਹੈ।ਦੂਜੀ ਭਾਸ਼ਾ ਖਾਸ ਕਰ ਆਪਣੀ ਮਾਂ ਬੋਲੀ ਪੰਜਾਬੀ ਸਕੂਲ ਟਾਈਮ ਦੇ ਵਿਚ ਸਕੂਲ ਕਰੀਕਲਮ ਅਨੁਸਾਰ ਸਿੱਖਣ ਦਾ ਸਾਡੇ ਬੱਚਿਆਂ ਦਾ ਹੱਕ ਹੈ ਹੈ।ਇਸ ਲਈ ਸਭ ਤੋਂ ਪਹਿਲਾ ਕਦਮ ਹੈ ਮਾਪਿਆਂ ਨੂੰ ਇਕੱਠੇ ਹੋ ਕੇ ਆਪਣੇ ਨੇੜਲੇ ਸਕੂੂਲ ਦੇ ਪ੍ਰਿੰਸੀਪਲ ਨਾਲ ਗੱਲ ਕਰ ਕੇ ਵਾਰਤਾਲਾਪ ਸ਼ੁਰੂ ਕਰਨੀ ਚਾਹੀਦੀ ਹੈ। ਧੰਨਵਾਦ!
ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ

