ਸਰੀ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੇ ਮਾਈਨਿੰਗ ਅਤੇ ਖਣਿਜ ਮੰਤਰੀ ਜਗਰੂਪ ਸਿੰਘ ਬਰਾੜ ਵੱਲੋਂ ਸਰੀ ਦੇ ਫਰਾਂਸਿਸ ਪਾਰਕ ਵਿਖੇ ਸਮਰ ਬਾਰਬੀਕਿਊ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿਆਸੀ ਆਗੂਆਂ, ਸਮਰਥਕਾਂ, ਦੋਸਤਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਸਰੀ ਦੀ ਮੇਅਰ ਬਰੇਂਡਾ ਲੌਕ, ਮਾਈਕ ਸਟਾਰਚੁੱਕ, ਗੈਰੀ ਬੈੱਗ ਐਮ.ਐਲ.ਏ. ਅਤੇ ਆਮਨਾ ਸ਼ਾਹ ਐਮ.ਐਲ.ਏ. ਸਮੇਤ ਕਈ ਆਗੂ ਹਾਜ਼ਰ ਰਹੇ। ਬੁਲਾਰਿਆਂ ਨੇ ਭਾਈਚਾਰਕ ਸਹਿਯੋਗ ਅਤੇ ਆਪਸੀ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਸਕੂਲੀ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਚਲਾਈ ਜਾ ਰਹੀ ਫੰਡਰੇਜ਼ਿੰਗ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉੱਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਸਾਬਕਾ ਡੀ.ਜੀ.ਪੀ. ਰਾਜਵੀਰ ਸਿੰਘ ਦੀ ਕਿਤਾਬ ‘ਐਵਰ ਅਨਵਰਡ’ ਜਗਰੂਪ ਬਰਾੜ ਨੂੰ ਭੇਂਟ ਕੀਤੀ। ਅੰਤ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਜਗਰੂਪ ਬਰਾੜ ਵੱਲੋਂ ਸਰੀ ਵਿੱਚ ਆਯੋਜਿਤ ਸਮਰ ਬਾਰਬੀਕਿਊ ਮੌਕੇ ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ

