ਪੈਰਿਸ : ਸਰੀ ਨਿਵਾਸੀ ਐਰੋਨ ਦੀਪ ਧਾਮੀ,ਉਸਦੇ ਸਾਥੀ ਐਂਥਨੀ ਮੋਰਨ, ਐਸ਼ਟਨ “ ਏਜ਼ਾਰਡ ਤਿੰਨਾ ਦੀ ਟੀਮ ਨੇ ‘ਵਾਰਜ਼ੋਨ ਗੇਮ 2026 ‘ਵਿੱਚ ਵਰਲਡ ਦਾ ਖਿਤਾਬ ਜਿਤ ਲਿਆ।ਵਰਨਣਣਯੋਗ ਹੈ ਕਿ ਐਰੋਨਦੀਪ ਧਾਮੀ ਸਰੀ ਦੇ ਉਘੇੇ ਸਮਾਜ ਸੇਵਕ ਸ.ਕੇਸਰ ਸਿੰਘ ਕੂੰਨਰ (ਗੁਰੁ ਨਾਨਕ ਫੂਡ ਬੈਂਕ) ਦੇ ਦੋਹਤਰੇ ਹਨਤਿੰਨਾਂ ਪਲੇਅਰਾਂ ਨੇ ਪੈਰਿਸ ਵਿੱਚ ਹੋਏ ਟੂਰਨਾਮੈਂਟ ਵਿੱਚ ਭਾਗ ਲਿਆ।ਜਦੋਂ ਫਾਈਨਲ ਸ਼ੁਰੂ ਹੋਇਆ, ਚਾਰ ਪੜਾਵਾਂ ਵਿੱਚੋਂ ਹਰੇਕ ਪੜਾਵ ਵਿੱਚ ਚੋਟੀ ਦੇ ਤਿੰਨ ਫਾਈਨਲਾਂ ਵਿੱਚ ਅੱਗੇ ਰਿਹਾ। ਇਹ ਕੈਨੇਡੀਅਨ ਅਤੇ ਅਮਰੀਕੀ ਪਲੇਅਰਾ ਦੀ ਸਾਂਝੀ ਟੀਮ ਸੀ।ਦੱਖਣੀ ਕੋਰੀਆ ਦਾ ਦੂਜੇ ਸਥਾਨ ‘ਤੇ ਚੀਨੀ ਸੰਗਠਨ, ਤੀਜੇ ਸਥਾਨ ‘ਤੇ ਰਿਹਾ।ਇਸ ਤੋਂ ਪਹਿਲਾ ਯੂਰਪ ਦੀਆ ਟੀਮਾ ਹੀ ਜਿੱਤਦੀਆਂ ਸਨ ।ਪਰ ਇਸ ਵਾਰ ਨਾਰਥ ਅਮਰੀਕਾ ਨੇ ਬਾਜ਼ੀ ਮਾਰ ਲਈ ਹੈ।ਇਸ ਦਿਮਮਾਗੀ ਗੇਮ ਵਿੱਚ ਇੱਕ ਸਰਦਾਰ ਬੱਚੇ ਨੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੈ ਅਤੇ ਦੱਸਿਆ ਅਸੀਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀਂ ਹਾਂ ਪਰ ਸਾਨੰੁੂ ਯੋਗ ਅਗਵਾਈ ਦੀ ਲੋੜ ਹੈ। ਐਰੋਨਦੀਪ ਸਿੰਘ ਧਾਮੀ ਨੂੰ 83 ਹਜ਼ਾਰ ਅਮਰੀਕਨ ਡਾਲਰ ਅਤੇ ਸੋਨੇ ਦਾ ਮੈਡਲ ਇਨਾਮ ਵਜੋਂ ਪ੍ਰਾਪਤ ਕੀਤਾ।

