ਵੈਨਕੂਵਰ (ਏਕਜੋਤ ਸਿੰਘ): ਕੋਮੌਕਸ ਵੈਲੀ ਆਰਸੀਐਮਪੀ ਨੇ ਬ੍ਰਿਟਿਸ਼ ਕੋਲੰਬੀਆ ਦੇ ਸਟ੍ਰੈਥਕੋਨਾ ਖੇਤਰ ਵਿੱਚ ਹਾਈਕਿੰਗ ਦੌਰਾਨ ਲਾਪਤਾ ਹੋਏ 25 ਸਾਲਾ ਕੇਸ਼ਵ ਜਿੰਦਲ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ ਕੇਸ਼ਵ ਜਿੰਦਲ ਨੂੰ ਆਖਰੀ ਵਾਰ ਸੋਮਵਾਰ, 3 ਅਗਸਤ ਨੂੰ ਮਾਊਂਟ ਐਲਬਰਟ ਐਡਵਰਡ ’ਤੇ ਹਾਈਕਿੰਗ ਕਰਦੇ ਹੋਏ ਦੇਖਿਆ ਗਿਆ ਸੀ।
ਆਰਸੀਐਮਪੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੇਸ਼ਵ ਜਿੰਦਲ ਦੀ ਲੰਬਾਈ 5 ਫੁੱਟ 7 ਇੰਚ ਹੈ ਅਤੇ ਉਸ ਦਾ ਭਾਰ ਲਗਭਗ 153 ਪੌਂਡ ਹੈ। ਉਸ ਦੇ ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹਨ।
ਪੁਲਿਸ ਅਤੇ ਪਰਿਵਾਰ ਵੱਲੋਂ ਉਸ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ।
ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਕੇਸ਼ਵ ਜਿੰਦਲ ਬਾਰੇ ਕੋਈ ਜਾਣਕਾਰੀ ਹੈ ਜਾਂ ਉਸ ਨੂੰ ਹਾਲ ਹੀ ਵਿੱਚ ਕਿਸੇ ਇਲਾਕੇ ਵਿੱਚ ਦੇਖਿਆ ਗਿਆ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਕੋਮੌਕਸ ਵੈਲੀ ਆਰਸੀਐਮਪੀ ਨੇ ਕਿਹਾ ਕਿ ਕਿਸੇ ਵੀ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਲੋਕ ਆਪਣੀ ਸਥਾਨਕ ਪੁਲਿਸ ਸੇਵਾ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਗੁਪਤ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨੂੰ 1-800-222-8477 ’ਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪੁਲਿਸ ਵੱਲੋਂ ਕੇਸ਼ਵ ਜਿੰਦਲ ਦੀ ਸੁਰੱਖਿਅਤ ਵਾਪਸੀ ਲਈ ਭਾਲ ਮੁਹਿੰਮ ਜਾਰੀ ਰੱਖੀ ਗਈ ਹੈ। This report was written by Ekjot Singh as part of the Local Journalism Initiative.
ਮਾਊਂਟ ਐਲਬਰਟ ਐਡਵਰਡ ’ਤੇ ਹਾਈਕਿੰਗ ਦੌਰਾਨ ਲਾਪਤਾ ਕੇਸ਼ਵ ਜਿੰਦਲ ਦੀ ਭਾਲ ਜਾਰੀ

