15.6 C
Vancouver
Monday, September 7, 2026

ਤਿੰਨ ਸਾਲਾ ਗੁਰਮੋਹ ਗਿੱਲ ਦੇ ਇਲਾਜ ਲਈ ਕਮਿਊਨਿਟੀ ਇਕਜੁੱਟ, ਮਦਦ ਲਈ ਚੱਲ ਰਹੇ ਸ਼ਲਾਘਾਯੋਗ ਉਪਰਾਲੇ

ਰਿਚਮੰਡ, (ਬਲਵੰਤ ਸਿੰਘ ਸੰਘੇੜਾ): ਸਰ੍ਹੀ ਰਿਹਾਸ਼ੀ ਤਿੰਨ ਸਾਲਾ ਬਹੁਤ ਹੀ ਪਿਆਰਾ ਬੱਚਾ ਗੁਰਮੋਹ ਸਿੰਘ ਗਿੱਲ ਇਕ ਬਹੁਤ ਹੀ ਖਤਰਨਾਕ ਬਿਮਾਰੀ ਨਾਲ ਜੂਝ ਰਿਹਾ ਹੈ।ਉਸ ਦੇ ਪਿਤਾ ਡਾਕਟਰ ਸਟਾਲਿਨਜੀਤ ਸਿੰਘ ਗਿੱਲ ਅਤੇ ਮਾਤਾ ਡਾਕਟਰ ਨਵਪਰੀਤ ਕੋਰ ਗਿੱਲ ਦੇ ਜੀਵਨ ਵਿਚ ਆਏ ਇਸ ਭੁਚਾਲ ਨੇ ਪ੍ਰਵਾਰ ਨੂੰ ਬਹੁਤ ਵੱਡਾ ਝਟਕਾ ਦ ੇ ਦਿੱਤਾ ਹੈ। ਗੁਰਮੋਹ ਦ ੇ ਰੋਗ ਦਾ ਇਲਾਜ ਲੱਭਣ ਲਈ ਮਗਿਲ ਯੂਨੀਵਰਸਟੀ ਮੌੰਟਰੀਆਲ ਅਤੇ ਬਰਕਲੇ ਯੂਨੀਵਰਸਟੀ ਕੈਲੇਫੋਰਨੀਆਂ ਵਿਖੇ ਮਾਹਰ ਇਸ ਦਾ ਇਲਾਜ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਲਈ $8 ਮਿਲਿੀਅਨ ਦੀ ਲੋੜ ਹੈ। ਗਿੱਲ ਪਰਿਵਾਰ ਨੇ ਬੀ.ਸੀ. ਅਤੇ ਫੈਡਰਲ ਗੌਰਮਿੰਟ ਨੂੰ ਮਾਇਕ ਸਹਾਇਤਾ ਲਈ ਪਹੁੰਚ ਕੀਤੀ ਹੈ ਪਰ ਹਾਲੇ ਉਹਨਾਂ ਵਲੋਂ ਕੋਈ ਭਰਵਾਂ ਹੁੰਗਾਰਾ ਨਹੀਂ ਮਿਲਿਆ।ਪਰ ਗਰੁਮੋਹ ਦੀ ਮਦਦ ਲਈ ਸਾਊਥ ਏਸ਼ੀਅਨ ਮੀਡੀਆ, ਮੇਨਸਟਰੀਮ ਮੀਡੀਆਂ ਅਤੇ ਸਾਡੀ ਕਮਿਉੂਨਿਟੀ ਵਲੋਂ ਬਹੁਤ ਹੀ ਹੌਸਲੇ ਵਾਲਾ ਭਰਵਾਂ ਹੁੰਗਾਰਾ ਮਿਲਿਆ ਹੈ। ਇਹਨਾਂ ਸਭ ਉਪਰਾਲਿਆਂ ਸਦਕਾ ਹੁਣ ਤਕ ਗਿੱਲ ਪਰਿਵਾਰ ਨੇ ਤਕਰੀਬਨ $3 ਮਿਲਿੀਅਨ ਦੀ ਰਕਮ ਗੁਰਮੋਹ ਦੈ ਇਲਾਜ ਲਈ ਇਕੱਠੀ ਕਰ ਲਈ ਹੈ। ਪਰ ਹਾਲੇ ਭੀ ਬਹੁਤ ਹੋਰ ਧੰਨ ਦੀ ਲੋੜ ਹੈ। ਗੁਰਮੋਹ ਦਾ ਪਰਿਵਾਰ ਇਸ ਨਾਮੁਰਾਦ ਰੋਗ ਦੇ ਇਲਾਜ ਲੱਭਣ ਲਈ ਬਾਕੀ ਰਾਸ਼ੀ ਇਕੱਠੀ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਸ਼ੁਭ ਕਾਰਜ ਲਈ ਸਾਡੀ ਸਾਰੀ ਕਮਿਊਨਿਟੀ ਲਾਮਬੰਦ ਹੋ ਗਈ ਹੈ ਅਤੇ ਗਿੱਲ ਪਰਿਵਾਰ ਦਾ ਪੂਰਾ ਸਾਥ ਦੇ ਰਹੀ ਹੈ।ਕਾਫੀ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਕੰਮ ਵਿਚ ਜੁੱਟੀਆਂ ਹੋਈਆਂ ਹਨ। ਖਾਲਸਾ ਦੀਵਾਨ ਸੁਸਾਇਟੀ, ਵੈਨਕੋਵਰ ਨੇ ਸੰਗਤਾਂ ਦੇ ਸਹਿਯੋਗ ਨਾਲ $35,000 ਦਾ ਇਸ ਕੰਮ ਵਿਚ ਯੋਗਦਾਨ ਪਾਇਆ ਹੈ। ਐਬਟਸਫੋਰਡ ਦੀ ਖਾਲਸਾ ਦੀਵਾਨ ਸੁਸਾਇਟੀ ਨੇ ਭੀ ਗਰੁਮੋਹ ਦੇ ਇਲਾਜ ਲਈ $61,000 ਇਕੱਠੇ ਕੀਤੇ ਹਨ।ਇਸੇ ਤਰ੍ਹਾਂ ਹੋਰ ਧਾਰਮਿਕ ਅਸਥਾਨ ਅਤੇ ਅਦਾਰੇ ਗੁਰਮੋਹ ਦੀ ਮਦਦ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ,8600 #5 ਰੋਡ ਨੇ ਭੀ ਗੁਰਮੋਹ ਦ ੇ ਇਲਾਜ ਲਈ ਮਾਇਆ ਇਕੱਠੀ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਸੰਗਤਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਕੁਝ ਦਿਨ ਪਹਿਲਾਂ ਸਰ੍ਹੀ ਦੇ ਤਾਜ ਪਾਰਕ ਕਨਵੈਨਸ਼ਨ ਸੈੰਟਰ ਦੇ ਮਾਲਿਕ ਕੁਲਤਾਰਜੀਤ ਸਿੰਘ ਥਿਆਰਾ ਅਤੇ ਉਹਨਾਂ ਦੇ ਪਰਿਵਾਰ ਵਲੋਂ ਬਹੁਤ ਹੀ ਕਾਮਯਾਬ ਫੰਡ ਰ ੇਜਰ ਕੀਤਾ ਗਿਆ।ਇਸੇ ਤਰ੍ਹਾਂ ਕਮਿਊਨਿਟੀ ਵਲੋਂ ਹੋਰ ਭੀ ਬਹੁਤ ਸ਼ਲਾਘਾ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਾਡੀ ਕਮਿਊਨਿਟ ਦੇ ਇਹ ਸਭ ਉਪਰਾਲੇ ਬਹੁਤ ਹੀ ਸ਼ਲਾਘਾ ਯੋਗ ਹਨ। ਪਰ ਇਹੋ ਜਿਹੀਆਂ ਭਿਆਨਿਕ ਬੀਮਾਰੀਆਂ ਦੇ ਇਲਾਜ ਲੱਭਣ ਲਈ ਸਾਡੀਆਂ ਸਰਕਾਰਾਂ ਦਾ ਭੀ ਫਰਜ ਬਣਦਾ ਹੈ।ਕੁਝ ਸਮਾਂ ਪਹਿਲਾਂ ਗੁਰਮੋਹ ਦਾ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰ,ਦੋਸਤ ਮਿੱਤਰ ਅਤੇ ਸ਼ੁਭਚਿੰਤਕ ਇਹ ਆਸ ਲੈ ਕੇ ਵਿਕਟੋਰੀਆ ਗਏ ਸਨ ਅਤੇ ਬੀ.ਸੀ. ਦੀ ਸਰਕਾਰ ਨੂੰ ਸਹਾਇਤਾ ਲਈ ਅਪੀਲ ਕੀਤੀ ਸੀ। ਆਸ ਹ ੈਕਿ ਬੀ.ਸੀ.> ਦੀ ਸਰਕਾਰ ਭੀ ਇਸ ਸ਼ੂਭ ਕਾਰਜ ਵਿਚ ਆਪਣਾ ਯੋਗਦਾਨ ਪਾਏਗੀ।ਪਹਿਲੀ ਅਗਸਤ ਨੂੰ ਸਵੇਰੇ10 ਵਜੇ ਸਟਾਲਿਨਜੀਤ ਸਿੰਘ ਗਿੱਲ ਨੇ ਕੈਨੇਡਾ ਪਲੇਸ ਤੋਂ ਕਾਫੀ ਦੋਸਤਾਂ,ਮਿੱਤਰਾਂ ਅਤੇ ਸ਼ੁਭਚਿੰਤਕਾਂ ਦੀ ਹਾਜਰੀ ਵਿੱਚ ਵੈਨਕੋਵਰ ਤੋਂ ਉਟਾਵਾ ਦਾ ਕਾਰ ਰਾਹੀਂ ਸਫਰ ਆਰੰਭ ਕੀਤਾ ਹੈ। ਰਸਤੇ ਵਿਚ ਉਹ ਵੱਖਰੇ ਵੱਖਰੇ ਸ਼ਹਿਰਾਂ ਅਤੇ ਗੁਰੂ ਘਰਾਂ ਵਿਖੇ ਸਹਾਇਤਾ ਲਈ ਅਪੀਲ ਕਰ ਰਹੇ ਹਨ। ਉਹ ਆਪਣੇ ਨਾਲ ਗੁਰਮੋਹ ਦੀ ਸਾਢੇ ਪੰਜ ਸਾਲ ਉਮਰ ਦੀ ਵੱਡੀ ਭੈਣ ਵਲੋਂ ਗੁਰਮੋਹ ਦੀ ਬਿਮਾਰੀ ਦੇ ਇਲਾਜ ਲਈ ਮਾਇਕ ਸਹਾਇਤਾ ਦੀ ਅਪੀਲ ਭੀ ਲਿਜਾ ਰਹੇ ਹਨ। ਸਾਨੂੰ ਆਸ ਹੇ ਕਿ ਬੀ.ਸੀ. ਅਤੇ ਉਟਾਵਾ ਵਲੋਂ ਛੇਤੀ ਹੀ ਇਸ ਸ਼ੁਭ ਕਾਰਜ ਲਈ ਭਰਵਾਂ ਹੁੰਗਾਰਾ ਮਿਲੇਗਾ। ਇਹ ਮੁਹਿੰਮ ਸਿਰਫ ਗੁਰਮੋਹ ਦੀ ਹੀ ਨਹੀਂ ਬਲਕਿ ਉਸ ਵਰਗੇ ਹਜਾਰਾਂ ਬਚਿਆਂ ਨੂੰ ਜੀਵਨ ਦਾਨ ਦੇਣ ਦੀ ਮੁਹਿੰਮ ਹੈ।ਸਾਡੀਆਂ ਸ਼ੁਭ ਕਾਮਨਾਵਾਂ ਗੁਰਮੋਹ ਅਤੇ ਉਸਦੇ ਪਰਿਵਾਰ ਨਾਲ ਹਨ।

ਰੁਝਾਨ ਖਬਰਾਂ