15.6 C
Vancouver
Monday, September 7, 2026

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਬੱਚਿਆਂ ਦੇ ‘ਸਮਰ ਕੈਂਪ’ ਦੀ ਕੀਤੀ ਸ਼ੁਰੂਆਤ

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ਖਾਲਸਾ ਦੀਵਾਨ ਸੁਸਾਇਟੀ ਵੱਲੋਂ ਸਾਲ ਵਿੱਚ ਦੋ ਕੈੰਪ ਲਗਾਏ ਜਾਂਦੇ ਹਨ। ਮਾਰਚ ਅਤੇ ਅਗਸਤ ਦੇ ਮਹੀਨੇ ਬੱਚਿਆਂ ਦਾ ਸਕੂਲ ਬੰਦ ਹੁੰਦਾ ਹੈ। ਵਲੰਟੀਅਰਾਂ ਵੱਲੋਂ ਬੱਚਿਆਂ ਦੇ ਨਾਂ ਦਰਜ ਕਰਕੇ ਲਿਸਟ ਦੋ ਹਫਤਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ। ਇਸ ਸਮਰ ਕੈੰਪ ਵਿੱਚ 125 ਬੱਚੇ ਦਾਖਲ ਹੋਏ। ਪਹਿਲੇ ਦਿਨ ਬੱਚਿਆਂ ਵੱਲੋਂ ਹਰਜਨ ਨੇ ਅਰਦਾਸ ਦੀ ਅਰੰਭਤਾ ਕੀਤੀ। ਜਗਰਾਜ ਸਿੰਘ ਲਾਲੀ ਨੇ ਬੱਚਿਆਂ ਨੂੰ ਖੇਡਾਂ ਬਾਰੇ ਦੱਸਿਆ ਜੋ ਖੇਡਾਂ ਦੀ ਕੁਮੈਂਟਰੀ ਕਰਦੇ ਹਨ।
ਜਸਮੀਤ ਕੌਰ ਮੰਡੇਰ ਜੋ ਪਹਿਲੀ ਨੈਸ਼ਨਲ ਸੌਕਰ ਟੀਮ ਦੀ ਅਸਿਸਟੈਂਟ ਕੋਚ ਰਹੀ ਹੈ, ਜਿਸਨੇ ਟੋਕੀਓ ਦੀ ਉਲੰਪਿਕ 2021-2024 ਵਿੱਚ ਗੋਲਡ ਮੈਡਲ ਜਿੱਤਿਆ ਸੀ ਉਸ ਨੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਹੁਣ ਉਹ ਆਇਰਲੈਂਡ ਵਿੱਚ ਅਸਿਸਟੈਂਟ ਕੋਚ ਦੀ ਸੇਵਾ ਨਿਭਾ ਰਹੀ ਹੈ। ਪ੍ਰਬੰਧਕ ਕਮੇਟੀ ਵੱਲੋਂ ਜਸਮੀਤ ਕੌਰ ਮੰਡੇਰ ਨੂੰ ਸਨਮਾਨਿਤ ਕੀਤਾ ਗਿਆ। ਕੈੰਪ ਸ਼ੁੱਕਰਵਾਰ ਤੱਕ ਚੱਲੇਗਾ ਉਸ ਤੋਂ ਬਾਅਦ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਰੁਝਾਨ ਖਬਰਾਂ