18.2 C
Vancouver
Thursday, August 13, 2026

ਵੈਨਕੂਵਰ ਸਿਟੀ ਕੌਂਸਲ ਵੱਲੋਂ ਵਿਲੇਜਿਜ਼ ਪਲਾਨਿੰਗ ਪ੍ਰੋਗਰਾਮ ਨੂੰ ਰੱਦ ਕਰਨ ਦਾ ਫੈਸਲਾ

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਸਿਟੀ ਕੌਂਸਲ ਨੇ ਮੰਗਲਵਾਰ ਨੂੰ ਇੱਕ ਫੈਸਲਾ ਲੈਂਦਿਆਂ ਪ੍ਰਸਤਾਵਿਤ ਵਿਲੇਜਿਜ਼ ਪਲਾਨਿੰਗ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਕੌਂਸਲ ਵੱਲੋਂ ਇਹ ਫੈਸਲਾ ਇਸ ਗੱਲ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਹੈ ਕਿ ਇਹ ਪ੍ਰੋਗਰਾਮ ਲੰਬੇ ਸਮੇਂ ਦੀ ਯੋਜਨਾਬੰਦੀ, ਲਾਗੂ ਕਰਨ ਦੀ ਪ੍ਰਕਿਰਿਆ, ਬੁਨਿਆਦੀ ਢਾਂਚੇ ਅਤੇ ਭਾਈਚਾਰਕ ਵਿਸ਼ਵਾਸ ਵਿਚਕਾਰ ਸਹੀ ਸੰਤੁਲਨ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਵਿੱਚ ਲੋਕਾਂ ਦੀ ਸਹਿਮਤੀ ਅਤੇ ਵਿਹਾਰਕ ਪਹੁੰਚ ਦਾ ਹੋਣਾ ਬਹੁਤ ਜ਼ਰੂਰੀ ਹੈ।
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕੌਂਸਲ ਦਾ ਇਹ ਫੈਸਲਾ ਅਮਲੀ ਅਤੇ ਸਬੂਤਾਂ ਉੱਤੇ ਅਧਾਰਿਤ ਫੈਸਲੇ ਲੈਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਮੇਸ਼ਾ ਵੈਨਕੂਵਰ ਦੇ ਵਸਨੀਕਾਂ ਨੂੰ ਪਹਿਲ ਦਿੰਦਾ ਹੈ। ਮੇਅਰ ਸਿਮ ਨੇ ਸਪੱਸ਼ਟ ਕੀਤਾ ਕਿ ਵੈਨਕੂਵਰ ਦੇ ਲੋਕਾਂ ਨੂੰ ਖੁਦ ਇਹ ਫੈਸਲਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜਾਇਦਾਦ ਨਾਲ ਕੀ ਹੁੰਦਾ ਹੈ ਨਾ ਕਿ ਸਿਟੀ ਹਾਲ ਨੂੰ ਇਹ ਤੈਅ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਇਸ ਪ੍ਰਸਤਾਵ ਨੂੰ ਅੱਗੇ ਵਧਾਉਣਾ ਇੱਕ ਗਲਤੀ ਹੋਣੀ ਸੀ ਜਿਸ ਕਾਰਨ ਕੌਂਸਲ ਨੇ ਇਸਨੂੰ ਰੱਦ ਕਰਨ ਦਾ ਠੋਸ ਕਦਮ ਚੁੱਕਿਆ ਹੈ।
ਯੋਜਨਾਬੰਦੀ ਦੀ ਪ੍ਰਕਿਰਿਆ ਦੌਰਾਨ ਕੌਂਸਲ ਨੇ ਸੈਂਕੜੇ ਵਸਨੀਕਾਂ, ਕਾਰੋਬਾਰੀਆਂ, ਭਾਈਚਾਰਕ ਸੰਗਠਨਾਂ ਅਤੇ ਹਾਊਸਿੰਗ ਐਡਵੋਕੇਟਾਂ ਦੇ ਵਿਚਾਰ ਸੁਣੇ ਸਨ। ਭਾਵੇਂ ਬਹੁਤ ਸਾਰੇ ਲੋਕਾਂ ਨੇ ਵਧੇਰੇ ਰਿਹਾਇਸ਼ਾਂ ਬਣਾਉਣ ਦੇ ਉਦੇਸ਼ ਦਾ ਸਮਰਥਨ ਕੀਤਾ ਸੀ ਪਰ ਉਨ੍ਹਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ, ਆਂਢ ਗੁਆਂਢ ਦੀ ਅਨੁਕੂਲਤਾ, ਬੁਨਿਆਦੀ ਢਾਂਚੇ ਦੀ ਸਮਰੱਥਾ ਅਤੇ ਤਬਦੀਲੀ ਦੀ ਦਰ ਬਾਰੇ ਗੰਭੀਰ ਚਿੰਤਾਵਾਂ ਵੀ ਪ੍ਰਗਟਾਈਆਂ ਸਨ। ਕੌਂਸਲ ਨੇ ਆਪਣਾ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਸਾਰੇ ਸੁਝਾਵਾਂ ਉੱਤੇ ਬਾਰੀਕੀ ਨਾਲ ਵਿਚਾਰ ਕੀਤਾ। ਇਹ ਤਬਦੀਲੀ ਮੌਜੂਦਾ ਜ਼ੋਨਿੰਗ ਦੇ ਅੰਦਰ ਵਧੇਰੇ ਕੁਸ਼ਲ ਅਤੇ ਲਚਕਦਾਰ ਇਮਾਰਤ ਡਿਜ਼ਾਈਨ ਦੀ ਆਗਿਆ ਦੇਵੇਗੀ ਜੋ ਕਿ ਆਧੁਨਿਕ ਜੀਵਨ ਸੁਰੱਖਿਆ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਵਧੇਰੇ ਰਹਿਣ ਯੋਗ ਅਤੇ ਕਿਫਾਇਤੀ ਰਿਹਾਇਸ਼ ਦਾ ਸਮਰਥਨ ਕਰਦੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ