ਰਿਚਮੰਡ (ਬਲਵੰਤ ਸਿੰਘ ਸੰਘੇੜਾ): ਸਾਡੀ ਕਮਿਊਨਿਟੀ ਹੁਣ ਇਤਨੀ ਵਧ ਗਈ ਹੈ ਕਿ ਤਕਰੀਬਨ ਹਰ ਵਿਆਹ ਹੁਣ ਅੰਤਰ ਰਾਸ਼ਟਰੀ ਵਿਆਹ ਬਣ ਗਿਆ ਹੈ । ਹੁਣ ਵਿਆਂਹਾਂ ਵਿਚ ਭਾਗ ਲੈਣ ਲਈ ਵੱਖਰੇ ਵੱਖਰੇ ਦੇਸ਼ਾਂ ਵਿਚ ਵਸਦੇ ਸਾਡੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਪਰਵਾਰਾਂ ਦੀਆਂ ਖੁਸ਼ੀਆ ਵਿਚ ਹਿੱਸਾ ਲੈਣ ਲਈ ਸ਼ਾਮਲ ਹੂੰਦੇ ਹਨ। ਇਹ ਸਾਡੇ ਸਭ ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। 24 ਜੁਲਾਈ,2026 ਦਿਨ ਸ਼ੁੱਕਰਵਾਰ ਨੂੰ ਸਾਡੀ ਕਮਿਊਨਿਟੀ ਦੇ ਬਹੁਤ ਹੀ ਸਤਿਕਾਰਯੋਗ ਅਤੇ ਗੁਰੂ ਘਰ ਦੇ ਪ੍ਰੇਮੀ ਬੈਂਸ ਪਰਿਵਾਰ ਦੇ ਸੁਰਿੰਦਰ ਸਿੰਘ ਬੈਂਸ ਅਤੇ ਬੀਬੀ ਗੁਰਪਰੀਤ ਕੋਰ ਬੈਂਸ ਦੇ ਬੇਟੇ ਰੋਹਿਤ ਅਤੇ ਸਕਾਮਸ਼ ਦੀ ਨਾਮਵਰ ਸ਼ਖਸੀਆਂਤ ਸੁਖਵਿੰਦਰ ਸਿੰਘ ਸੋਢੀ ਅਤੇ ਹਰਜੀਤ ਕੋਰ ਸੋਢੀ ਦੀ ਬੇਟੀ ਜੈਸਮੀਨ ਦਾ ਸ਼ੁਭ ਆਨੰਦ ਕਾਰਜ ਖਾਲਸਾ ਦੀਵਾਨ ਸੁਸਾਇਟੀ, 8000 ਰੋਸ ਸਟਰੀਟ ਵੈਨਕੂਵਰ ਵਿਖੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਕੀਤਾ ਗਿਆ। ਦੋਹਾਂ ਪਰਿਵਾਰਾਂ ਦੀ ਖੁਸ਼ੀ ਵਿਚ ਸ਼ਾਮਲ ਹੋਣ ਲਈ ਮੈਟਰੋ ਵੈਨਕੋਵਰ ਤੋਂ ਬਿਨਾਂ ਅਮਰੀਕਾ, ਭਾਰਤ, ਆਸਟਰੇਲੀਆ, ਟਰਾਂਟੋ ਅਤੇ ਹੋਰ ਕਾਫੀ ਦੇਸ਼ਾਂ ਅਤੇ ਸ਼ਹਿਰਾਂ ਤੋਂ ਇਹਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਪਹੁੰਚੇ ਹੋਏ ਸਨ।ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਕੱਤਰ ਜਰਨੈਲ ਸਿੰਘ ਭੰਡਾਲ ,ਗੁਰੂ ਘਰ ਦੇ ਕੀਰਤਨੀ ਜਥੇ ਅਤੇ ਗਿਆਨੀ ਹਰਮਿੰਦਰਪਾਲ ਸਿੰਘ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਆਨੰਦ ਕਾਰਜ ਦੀ ਰਸਮ ਨੂੰ ਸੰਪੂਰਨ ਕੀਤਾ ।ਅਰਦਾਸ ਉਪਰੰਤ ਸਾਡੀ ਕਮਿਊਨਿਟੀ ਦੀ ਨਾਮਵਰ ਅਤੇ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਅਤੇ ਬੈੰਸ ਪਰਿਵਾਰ ਦੇ ਬਹੁਤ ਹੀ ਨਜਦੀਕੀ ਰਿਸ਼ਤੇਦਾਰ ਸਰਦਾਰ ਅਮਰੀਕ ਸਿੰਘ ਨਿਝੱਰ ਹੁਰਾਂ ਨੇ ਸੰਗਤਾਂ ਨੂੰ ਵਿਆਹ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਲਾਵਾਂ ਅਤੇ ਗੁਰਬਾਣੀ ਦੀ ਢੁੰਘਾਈ ਵਾਰੇ ਭੀ ਸਾਂਝ ਪਾਈ। ਪਰਿਵਾਰ ਵਲੋਂ ਬਲਵੰਤ ਸਿੰਘ ਸੰਘੇੜਾ ਨੇ ਭੀ ਸਭ ਨੂੰ ਵਿਆਹ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਸਾਡੀ ਵਾਹਿਗਰੂ ਅੱਗੇ ਇਹ ਅਰਦਾਸ ਹੈ ੈਕਿ ਇਸ ਸੂਭਾਗ ਜੋੜੀ ਦੇ ਸਿਰ ਉੱਪਰ ਹਰ ਵੇਲੇ ਆਪਣਾ ਮਿਹਰ ਭਰਿਆ ਹੱਥ ਰੱਖੇ ਅਤੇ ਇਹਨਾਂ ਦਾ ਗ੍ਰਹਿਸਤੀ ਜੀਵਨ ਸਦਾ ਖੁਸ਼ੀਆਂ ਭਰਿਆ ਬਣਾਵੇ।

