ਐਬਸਫੋਰਡ : ਐਬਟਸਫੋਰਡ ਵਿੱਚ ਜਨਮੇ ਤੇ ਪਲੇ ਨੌਜਵਾਨ ਵਿਨੇ ਵੜੈਚ ਨੇ ਸ਼ਨੀਵਾਰ 17 ਅਕਤੂਬਰ 2026 ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸਕੂਲ ਟਰੱਸਟੀ ਲਈ ਆਪਣੀ ਮੁਹਿੰਮ ਦੀ ਅਧਿਕਾਰਤ ਤੌਰ ‘ਤੇ ਸ਼ੁਰੂਆਤ ਕੀਤੀ ਹੈ। ਵਿਦਿਆਰਥੀ ਵਰਗ ਲਈ ਬਿਹਤਰ ਮੌਕੇ ਅਤੇ ਉਜਲ ਭਵਿੱਖ ਦੇ ਉਦੇਸ਼ ਨੂੰ ਲੈਕੇ ਐਬਟਸਫੋਰਡ ਦੇ ਸਿੱਖਿਆ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਦਾ ਚਾਹਵਾਨ ਹੈ ਨੌਜਵਾਨ ਵਿਨੈਦੀਪ ਵੜੈਚ। ਸਥਾਨਕ ਜੌਨ ਮੈਕਲੂਰ ਐਲੀਮੈਂਟਰੀ, ਕੌਲੀਨ ਅਤੇ ਗੌਰਡੀ ਹੌਵ ਮਿਡਲ ਸਕੂਲ, ਅਤੇ ਡਬਲਯੂ.ਜੇ. ਮੂਆਟ ਸੈਕੰਡਰੀ ਵਿੱਚ ਪੜ੍ਹੇ ਨੌਜਵਾਨ ਵੜੈਚ ਦੀਆਂ ਡੂੰਘੀਆਂ ਭਾਈਚਾਰਕ ਜੜ੍ਹਾਂ ਹੋਣ ਕਾਰਨ ਉਸਨੇ ਵਿਦਿਅਕ, ਖੇਡਾਂ ਅਤੇ ਹੋਰ ਖੇਤਰਾਂ ਵਿਚ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨੇੜਿਓਂ ਪਤਾ ਹੈ।
ਵੜੈਚ ਦੀ ਮੁਹਿੰਮ ਦੇ 3 ਮੁੱਖ ਚੋਣ ਵਾਅਦੇ
ਜਿਨ੍ਹਾਂ ਤਹਿਤ ਪਹਿਲਾਂ ਵਿਦਿਆਰਥੀ ਸਫਲਤਾ ਕਲਾਸਰੂਮ ਤੋਂ ਅੱਗੇ ਐਥਲੈਟਿਕਸ, ਕਲੱਬਾਂ, ਲੀਡਰਸ਼ਿਪ ਪ੍ਰੋਗਰਾਮਾਂ, ਅਤੇ ਮਾਨਸਿਕ ਸਿਹਤ ਸਹਾਇਤਾ ਤੱਕ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਵਿਦਿਆਰਥੀਆਂ ਦਾ ਵਿਸ਼ਵਾਸ ਵਧਾਇਆ ਜਾ ਸਕੇ ਅਤੇ ਗ੍ਰੈਜੂਏਸ਼ਨ ਤੋਂ ਅੱਗੇ ਜੀਵਨ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ। ਇਸਦੇ ਨਾਲ ਹੀ ਸਮਾਜ ਲਈ ਸਕੂਲ ਸਪੇਸ ਖੋਲ੍ਹਣਾ ਜਿਸ ਅਧੀਨ ਸਥਾਨਕ ਸਹੂਲਤ ਨੀਤੀਆਂ ਨੂੰ ਸੁਚਾਰੂ ਬਣਾਉਣਾ ਹੈ ਤਾਂ ਜੋ ਆਂਢ ਗੁਆਂਢ ਦੀਆਂ ਖੇਡ ਲੀਗਾਂ, ਯੁਵਾ ਸਮੂਹਾਂ ਅਤੇ ਪਰਿਵਾਰ ਸਕੂਲ ਦੇ ਸਮੇਂ ਤੋਂ ਬਾਹਰ ਸਕੂਲ ਜਿੰਮ, ਖੇਡਾਂ ਅਤੇ ਥਾਵਾਂ ਦੀ ਆਸਾਨੀ ਨਾਲ ਵਰਤੋਂ ਕਰ ਸਕਣ।
ਇਸਤੋਂ ਇਲਾਵਾ ਮਜ਼ਬੂਤ ਭਾਈਵਾਲੀ ਰਾਹੀਂ ਸਕੂਲ ਜ਼ੋਨਾਂ ਵਿੱਚ ਟ੍ਰੈਫਿਕ ਸੁਰੱਖਿਆ, ਸਥਾਨਕ ਮਨੋਰੰਜਨ, ਅਤੇ ਲੰਬੇ ਸਮੇਂ ਦੇ ਨਗਰਪਾਲਿਕਾ ਵਿਕਾਸ ਸਮੇਤ ਸਾਂਝੀਆਂ ਭਾਈਚਾਰਕ ਤਰਜੀਹਾਂ ਨੂੰ ਸੰਬੋਧਿਤ ਕਰਨ ਲਈ ਐਬਟਸਫੋਰਡ ਸਕੂਲ ਡਿਸਟ੍ਰਿਕਟ ਅਤੇ ਸਿਟੀ ਕੌਂਸਲ ਵਿਚਕਾਰ ਸਿੱਧਾ ਸਹਿਯੋਗ ਚਲਾਉਣਾ ਸ਼ਾਮਲ ਹੈ।
ਵਿਨੇ ਵੜੈਚ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕਿਹਾ ਹੈ ਕਿ ਉਸਨੂੰ ਐਬਟਸਫੋਰਡ ਨੇ ਸਿੱਖਣ, ਵਧਣ ਅਤੇ ਆਪਣੇ ਲੋਕਾਂ ਲਈ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਹਨ।
ਉਨ੍ਹਾਂ ਿਕਹਾ ਕਿ ਸਾਡੇ ਸ਼ਹਿਰ ਦੇ ਹਰ ਵਿਦਿਆਰਥੀ ਨੂੰ ਉਹੀ ਮੌਕਾ ਮਿਲੇ। ਮਾਪੇ ਪਾਰਦਰਸ਼ਤਾ ਅਤੇ ਅਸਲ ਜਵਾਬਦੇਹੀ ਦੇ ਹੱਕਦਾਰ ਹਨ। ਵਿਦਿਆਰਥੀ ਸੁਰੱਖਿਅਤ, ਸਹਾਇਕ ਥਾਵਾਂ ਦੇ ਹੱਕਦਾਰ ਹਨ ਜਿੱਥੇ ਉਹ ਸਫਲ ਹੋਣ ਲਈ ਪ੍ਰੇਰਿਤ ਹੋਣ। ਮੈਂ ਐਬਟਸਫੋਰਡ ਦੇ ਸਮੂਹ ਪਰਿਵਾਰਾਂ ਲਈ ਊਰਜਾਵਾਨ ਤੇ ਯੋਗ ਪ੍ਰਤੀਨਿਧ ਬਣਨ ਲਈ ਉਹਨਾਂ ਦੇ ਮਜ਼ਬੂਤ ਸਾਥ ਦੀ ਅਪੀਲ ਕਰਦਾ ਹਾਂ।
ਨੌਜਵਾਨ ਆਗੂ ਵਿਨੈਦੀਪ ਵੜੈਚ ਐਬਸਫੋਰਡ ਸਕੂਲ ਟਰੱਸਟੀ ਦੀ ਚੋਣ ਲਈ ਮੈਦਾਨ ਵਿਚ ਨਿਤਰਿਆ

