ਵੈਨਕੂਵਰ (ਜੋਗਿੰਦਰ ਸਿੰਘ ਸੁੰਨੜ) ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਹਰ ਸਾਲ ਜੁਲਾਈ ਦੇ ਮਹੀਨੇ ਸੀਨੀਅਰਾਂ ਨੂੰ ਵੈਨਕੂਵਰ ਤੋਂ ਬਾਹਰ ਵੱਖਰੇ-ਵੱਖਰੇ ਥਾਵਾਂ ‘ਤੇ ਲਿਜਾ ਕੇ ਉਨ੍ਹਾਂ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਨਿਜ਼ਾਤ ਦਵਾਉਂਦੀ ਹੈ ਤਾਂ ਜੋ ਖੂਬਸੂਰਤ ਪਲ ਆਪਣੇ ਉਮਰ ਦੇ ਸਾਥੀਆਂ ਨਾਲ ਗੱਲਾਂ ਬਾਤਾਂ ਕਰਕੇ ਬਿਤਾ ਸਕਣ। ਇਸ ਸਾਲ 22 ਜੁਲਾਈ ਨੂੰ ਤਿੰਨ ਬੱਸਾਂ ਰਾਹੀਂ 165 ਵਿਅਕਤੀਆਂ ਦਾ ਟੂਰ ਜਿਸ ਵਿੱਚ ਬੀਬੀਆਂ ਭਾਰੀ ਗਿਣਤੀ ਵਿੱਚ ਸ਼ਾਮਿਲ ਸਨ, ਵਿਕਟੋਰੀਆ ਦੇ ਐਸੰਬਲੀ ਹਾਲ ਤੇ ਖਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਵਿਖੇ ਲਿਜਾਇਆ ਗਿਆ। ਗੁਰੂ ਘਰ ਤੋਂ ਸਵੇਰੇ ਮਿਲੇ ਸਮੇਂ 7:30 ਵਜੇ ਤਿੰਨ ਬੱਸਾਂ 9:00 ਵਜੇ ਦੀ ਫੈਰੀ ਤਵਾਸਤ ਤੋਂ ਲੈ ਕੇ 11:30 ਵਿਕਟੋਰੀਆ ਐਸੰਬਲੀ ਹਾਲ ਪਹੁੰਚੀਆਂ ਉੱਥੇ ਗਾਈਡ ਦੀ ਸਹਾਇਤਾ ਨਾਲ ਐਸੰਬਲੀ ਦਾ ਟੂਰ ਕੀਤਾ ਗਿਆ, ਯਾਦਗਾਰੀ ਤਸਵੀਰਾਂ ਖਿਚਾਈਆਂ ਗਈਆਂ। ਸੈਸ਼ਨ ਬੰਦ ਹੋਣ ਕਰਕੇ ਕੋਈ ਵੀ ਐਮ.ਐਲ.ਏ. ਨਹੀਂ ਸਨ। ਬਰਨਬੀ ਦੀ ਐਮ.ਐਲ.ਏ. ਅਰੋੜਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ਐਸੰਬਲੀ ਹਾਲ ਦੇ ਬਾਹਰ ਯਾਦਗਾਰੀ ਤਸਵੀਰਾਂ ਖਿਚਾਈਆਂ ਗਈਆਂ। ਇਸ ਖੁਸ਼ੀ ਭਰੇ ਮਾਹੌਲ ਵਿਚ ਵੀ ਗਰਮੀ ਵੀ ਲੱਗ ਰਹੀ ਸੀ ਫਿਰ ਵੀ ਸੰਗਤਾਂ ਖੁਸ਼ ਸਨ।
ਇਨ੍ਹਾਂ ਖੁਸ਼ੀ ਦੇ ਪਲਾਂ ਵਿੱਚ ਸਾਰੇ ਖੁਸ਼ ਨਜ਼ਰ ਆ ਰਹੇ ਸਨ। ਇਥੋਂ ਤਿੰਨੇਂ ਬੱਸਾਂ ਖਾਲਸਾ ਦੀਵਾਨ ਸੁਸਾਇਟੀ ਵਿਕਟੋਰੀਆਂ ਜੋ (1912) ਵਿੱਚ ਸਥਾਪਿਤ ਹੋਇਆ ਸੀ ਵਿਖੇ 2:00 ਵਜੇ ਪਹੁੰਚੀਆਂ। ਪ੍ਰਬੰਧਕ ਕਮੇਟੀ ਦੇ ਦਲਜੀਤ ਸਿੰਘ ਸਰੋਆ, ਦਵਿੰਦਰ ਸਿੰਘ ਸਹੋਤਾ ਤੇ ਬੀਬੀ ਗਿਆਨ ਕੌਰ ਸਰੋਆ ਤੇ ਜਸਵੰਤ ਕੌਰ ਬਾਜਵਾ ਨੇ ਸੰਗਤਾਂ ਨੂੰ ਜੀ ਆਇਆਂ ਕਹਿਣ ਤੇ ਸਵਾਗਤ ਕਰਨ ਲਈ ਗੇਟ ਤੇ ਬਿਰਾਜਮਾਨ ਸਨ। ਅਮਰਜੀਤ ਸਿੰਘ ਟੱਖਰ (ਪ੍ਰਧਾਨ) ਤੇ ਹਰਦੀਪ ਸਿੰਘ ਸਹੋਤਾ ਖਜ਼ਾਨਚੀ ਪਰਿਵਾਰਕ ਰੁਝੇਵਿਆਂ ਕਰ ਕੇ ਨਹੀਂ ਪਹੁੰਚ ਸਕੇ। ਉਹ ਹਮੇਸ਼ਾ ਹੀ ਖਾਲਸਾ ਦੀਵਾਨ ਸੁਸਾਇਟੀ ਦੇ ਸ਼ੁਭਚਿੰਤਕ ਰਹੇ ਹਨ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਰਣਜੀਤ ਸਿੰਘ ਹੇਅਰ ਪ੍ਰਧਾਨ, ਕਸ਼ਮੀਰ ਸਿੰਘ ਧਾਲੀਵਾਲ (ਸਕੱਤਰ), ਜੋਗਿੰਦਰ ਸਿੰਘ ਸੁੰਨੜ (ਰਿਕਾਰਡਿੰਗ ਸਕੱਤਰ) ਦਾ ਗਿਆਨੀ ਜੀ ਵਲੋਂ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ।
ਜੋਗਿੰਦਰ ਸਿੰਘ ਸੁੰਨੜ ਵਲੋਂ ਸੁਰਿੰਦਰ ਸੰਘਾ ਦੀਆਂ ਕੈਨੇਡੀਅਨ ਸਿੱਖਾਂ ਦਾ ਸੰਘਰਸ਼ ਨਾਮਾ ਪੁਸਤਕਾਂ ਕਮੇਟੀ ਨੂੰ ਭੇਂਟ ਕੀਤੀਆਂ ਗਈਆਂ। ਮੇਵਾ ਸਿੰਘ ਦੀਆਂ ਕਿਤਾਬਾਂ ਗੁਰਬਖਸ਼ ਸਿੰਘ ਸੰਘੇੜਾ ਬਾਗੀ ਵਲੋਂ ਭੇਂਟ ਕੀਤੀਆਂ ਗਈਆਂ। ਕੀਰਤਨ ਤੇ ਅਰਦਾਸ ਤੋਂ ਬਾਅਦ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਪਿਆਰ ਸਤਿਕਾਰ ਨਾਲ ਲੰਗਰ ਛਕਾਇਆ ਗਿਆ। ਸ਼ਾਮ ਦੀਆਂ 5-6 ਵਜੇ ਦੀਆਂ ਫੈਰੀ ਲੈ ਕੇ 8:30 ਵਜੇ ਵਜੇ ਸੰਗਤਾਂ ਗੁਰੂ ਘਰ ਪਹੁੰਚੀਆਂ। ਸੰਗਤਾਂ ਵਲੋਂ ਪ੍ਰਬੰਧਕ ਕਮੇਟੀ ਦਾ ਸ਼ਾਨਦਾਰ ਟੂਰ ਕਰਾਉਣ ਦਾ ਧੰਨਵਾਦ ਕੀਤਾ ਗਿਆ, ਯਾਦਗਾਰੀ ਤਸਵੀਰਾਂ ਲਈਆਂ ਗਈਆਂ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਬਜ਼ੁਰਗਾਂ ਲਈ ਵਿਕਟੋਰੀਆ ਦਾ ਟੂਰ ਕਰਵਾਇਆ ਗਿਆ

