ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ) ਬੀਤੀ 12 ਜੁਲਾਈ ਦਿਨ ਐਤਵਾਰ ਦੇ ਹਫਤਾਵਰੀ ਦੀਵਾਨ ਵਿੱਚ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਐੱਮ.ਐੱਲ.ਏ. ਸ. ਅਵਤਾਰ ਸਿੰਘ ਕਰੀਮਪੁਰੀ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਕਮਿਊਨਿਟੀ ਦੇ ਨਾਮਵਰ ਸ਼ਖਸੀਅਤਾਂ ਗੁਰੂ ਘਰ ਵਿਖੇ ਉਨ੍ਹਾਂ ਨਾਲ ਪਹੁੰਚੀਆਂ।
ਉਨ੍ਹਾਂ ਨੇ ਸੰਗਤਾਂ ਨੂੰ ਪੰਜਾਬ ਦੇ ਮੌਜੂਦਾ ਹਾਲਤਾਂ ਬਾਰੇ ਜਾਣੂੰ ਕਰਾਇਆ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਖਾੜਕੂਵਾਦ ਦਰਮਿਆਨ ਨੌਜਵਾਨਾਂ ਦਾ ਕਤਲੇਆਮ ਤੇ ਝੂਠੇ ਮੁਕਾਬਲੇ ਕੀਤੇ ਗਏ। ਡਰੱਗ ਤੇ ਨਸ਼ੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਗਲਤਾਨ ਕਰ ਕੇ ਜਵਾਨੀ ਦਾ ਘਾਣ ਕੀਤਾ ਗਿਆ। ਪੜ੍ਹੇ ਲਿਖੇ ਨੌਜਵਾਨ ਵਿਦੇਸ਼ਾਂ ‘ਚ ਉਡਾਰੀਆਂ ਮਾਰ ਗਏ।
ਪੰਜਾਬ ਦੇ ਹਾਲਾਤ ਤਰਸਯੋਗ ਹਨ, ਹਰੇਕ ਪਾਰਟੀ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਲੁੱਟਿਆ। ਉਨ੍ਹਾਂ ਦੱਸਿਆ ਕਿ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਤਬਾਹ ਕੀਤਾ। ਬਹੁਜਨ ਸਮਾਜ ਪਾਰਟੀ ਨੇ ‘ਪੰਜਾਬ ਬਚਾਓ’ ਦਾ ਨਾਅਰਾ ਦਿੱਤਾ ਹੈ, ਸੋ ਆਓ ਸਭ ਰਲ ਮਿਲ ਕੇ ਪੰਜਾਬ ਨੂੰ ਬਚਾਈਏ।
2027 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਬਹੁਜਨ ਪਾਰਟੀ ਨੂੰ ਸਾਥ ਦੇਣ ਦਾ ਸੱਦਾ ਦਿੱਤਾ। ਹਰੇਕ ਪਾਰਟੀ ਐੱਨ.ਆਰ.ਆਈਜ਼ ਪਾਸ ਵੋਟਾਂ ਤੇ ਨੋਟਾਂ ਵਾਸਤੇ ਵਹੀਰਾਂ ਘੱਤ ਰਹੀ ਹੈ। ਕੁਝ ਹਫਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਾ ਵਫਦ ਵੀ ਗੁਰੂਘਰ ਪੁੱਜਿਆ ਸੀ।
ਗੁਰੂਘਰ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਅਤੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਗਿਆਨੀ ਹਰਮਿੰਦਰ ਪਾਲ ਸਿੰਘ ਜੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੇ ਵਿਚਾਰਾਂ ਨਾਲ ਸੰਗਤਾਂ ਕਾਫੀ ਸਹਿਮਤ ਹੋਈਆਂ।
ਪੰਜਾਬ ਦੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕੀਰਮਪੁਰੀ ਖਾਲਸਾ ਦੀਵਨ ਸੁਸਾਇਟੀ ਵੈਨਕੂਵਰ ਵਿਖੇ ਹੋਏ ਨਤਮਸਤਕ

