ਵੈਨਕੂਵਰ (ਜੁਗਿੰਦਰ ਸਿੰਘ ਸੂੰਨੜ): ਭਾਰਤੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਸਮੁੱਚੀ ਕੌਂਸਲ ਵੱਲੋਂ ਪਿਛਲੇ ਸਾਲ ਪ੍ਰਵਾਨਗੀ ਦੇ ਦਿੱਤੀ ਸੀ। ਪਰੰਤੂ ਸੂਬਾ ਸਰਕਾਰ ਵੱਲੋਂ ਕੁਝ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਇਹ ਮੰਗ ਪਿਛਲੇ ਹਫਤੇ ਪੁਰਾ ਕੀਤਾ ਗਿਆ। ਇਸ ਦਾ ਉਦਘਾਟਨ ਮੇਅਰ ਅਤੇ ਅਟਾਰਨੀ ਜਰਨਲ ਨਿੱਕੀ ਸ਼ਰਮਾ ਨੇ ਕੀਤਾ। ਇਸ ਵਿੱਚ ਗੁਰੂ ਘਰਾਂ ਦੇ ਸੇਵਾਦਾਰਾਂ ਤੇ ਹਿੰਦੂ ਮੰਦਰਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਲੋਕਲ ਐਮ.ਐਲ.ਏ. ਰਵੀ ਕਾਹਲੋ ਤੇ ਹੋਰ ਐਮ.ਐਲ.ਏ. ਸੁਨੀਤਾ ਧੀਰ, ਜੈਸੀ ਸੁੰਨੜ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਕੌਂਸਲਰ ਜੈਸੀ ਨੇ ਸ਼ੁਰੂਆਤ ਕੀਤੀ ਅਤੇ ਮੇਅਰ ਨੇ 2 ਲੱਖ 25 ਹਜਾਰ ਦੀ ਗਰਾਂਟ ਨੂੰ ਮਨਜ਼ੂਰੀ ਦਿੱਤੀ। ਨਿੱਕੀ ਸ਼ਰਮਾ ਡਿਪਟੀ ਪ੍ਰੀਮੀਅਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਚਲੀ ਆ ਰਹੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਆਪਣੀਆਂ ਧਾਰਮਿਕ ਰੀਤੀ-ਰਵਾਜ਼ਾਂ ਅਨੁਸਾਰ ਹੁਣ ਆਪਣੇ ਪਿਆਰਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਸਕਣਗੇ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਮੇਅਰ ਅਤੇ ਸਥਾਨਕ ਸਰਕਾਰਾਂ ਦਾ ਸਮੁੱਚੀ ਕਮਿਊਨਿਟੀ ਵੱਲੋਂ ਇਸ ਯੋਗ ਕੰਮ ਲਈ ਸ਼ਲਾਘਾ ਕੀਤੀ। ਮੀਡੀਏ ਦੇ ਸਵਾਲਾਂ ਦੇ ਜਵਾਬ ਮੇਅਰ ਨੇ ਤਸੱਲੀ ਬਖਸ਼ ਦਿੱਤੇ ਅਟਾਰਨੀ ਜਰਨਲ ਨਿੱਕੀ ਸ਼ਰਮਾ ਨੇ ਵੀ ਮੀਡੀਆ ਨੂੰ ਚੰਗੇ ਤਰੀਕੇ ਨਾਲ ਜਵਾਬ ਦਿੱਤੇ। ਇਹ ਸਥਾਨ ਰਿਵਰ ਰੋਡ ਤੋਂ ਸਟਰੀਟ ਤੋਂ ਕੁਝ ਸਮੇਂ ਦੀ ਦੂਰੀ ਤੇ ਗਗਨ ਫੂਡ ਅਤੇ ਵੇਅਰਹਾਊਸ ਵਿਚਾਲੇ ਵਾਕ-ਵੇ ਲੰਘ ਕੇ ਫਰੇਜ਼ਰ ਦਰਿਆ ਦੇ ਕਿਨਾਰੇ ਤੇ ਸਥਿਤ ਹੈ। ਜਿੱਥੇ ਵਗਦਾ ਪਾਣੀ ਹੈ। ਇਸ ਵਗਦੇ ਪਾਣੀ ਵਿੱਚ ਅਸਥੀਆਂ ਪਾਈਆਂ ਜਾ ਸਕਦੀਆਂ ਹਨ। ਸਾਰਾ ਮੁਕੰਮਲ ਕੰਮ ਲਗਭਗ ਦੋ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ । ਉਥੇ ਰੈਂਪ ਅਤੇ ਹੋਰ ਸੁਵਿਧਾ ਸਬੰਧੀ ਕਾਰਜ ਛੇਤੀ ਸਮਾਪਤ ਕੀਤੇ ਜਾਣਗੇ। ਸਮੁੱਚੀ ਕਮਿਊਨਿਟੀ ਦੇ ਪਤਵੰਤਿਆਂ ਵੱਲੋਂ ਅਤੇ ਗੁਰੂ ਘਰਾਂ ਦੇ ਸੇਵਾਦਾਰਾਂ ਵੱਲੋਂ ਇਸ ਕਾਰਜ ਦੀ ਡੈਲਟਾ ਮੇਅਰ ਜਾਰਜਹਾਰ ਵੀ ਅਤੇ ਸਥਾਨਕ ਸੂਬੇ ਦੀ ਸਰਕਾਰਾਂ ਦੀ ਸ਼ਲਾਗਾ ਕੀਤੀ ਗਈ।

