22.2 C
Vancouver
Thursday, August 13, 2026

ਖਾਲਸਾ ਦੀਵਾਨ ਸੁਸਾਇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੇਟੇ ਗੁਰਮੋਹ ਦੇ ਇਲਾਜ ਲਈ 35000 ਡਾਲਰ ਦਾ ਚੈੱਕ ਕੀਤਾ ਭੇਂਟ

ਵੈਨਕੂਵਰ (ਜੁਗਿੰਦਰ ਸਿੰਘ ਸੂੰਨੜ): ਬੇਟਾ ਗੁਰਮੇਹ ਜੋ ਨਾਮੁਰਾਦ ਬਿਮਾਰੀ ਨਾਲ ਪੀੜਤ ਹਨ ਜਿਸ ਦਾ ਇਲਾਜ ਲੱਭਣ ਲਈ ਸਰਕਾਰਾਂ ਅਤੇ ਮੈਡੀਕਲ ਸੰਸਥਾਵਾਂ ਤੇ ਕਮਿਊਨਿਟੀ ਦੇ ਸਹਿਯੋਗ ਨਾਲ ਸਿਰ ਤੋੜ ਜਤਨ ਕਰ ਰਹੀਆਂ ਹਨ। ਬਹੁਤ ਸਾਰੇ ਗੁਰੂ ਘਰਾਂ ਵਲੋਂ ਸੰਗਤਾਂ ਮਾਇਆ ਇਕੱਤਰ ਕਰ ਰਹੀਆਂ ਹਨ। ਉਸ ਦੀ ਬਿਮਾਰੀ ਤੇ ਲਗਭਗ 8 ਮਿਲੀਅਨ ਡਾਲਰ ਖਰਚ ਆਉਣਾ ਹੈ ਪਰ ਉਸੇ ਦੀ ਬਿਮਾਰੀ ਦਾ ਇਲਾਜ ਲੱਭਣ ਵਾਸਤੇ ਮੈਡੀਕਲ ਮਾਹਰ ਕੰਮ ਕਰ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਸ ਬਿਮਾਰੀ ਨਾਲ ਪੀੜਤ ਵਿਅਕਤੀ ਦਾ ਇਲਾਜ ਲੱਭ ਸਕੇ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ। ਮਾਇਆ ਇਕੱਤਰ ਕੀਤੀ ਗਈ ਅਤੇ ਗੁਰੂ ਘਰ ਵਲੋਂ ਮਿਲਾ ਕੇ 35000 ਡਾਲਰ ਦਾ ਚੈੱਕ ਉਨ੍ਹਾਂ ਦੇ ਪਿਤਾ ਜੀ ਨੂੰ ਭੇਂਟ ਕੀਤਾ ਗਿਆ। ਉਨ੍ਹਾਂ ਨੇ ਖਾਲਸਾ ਦੀਵਾਨ ਸੁਸਾਇਟੀ ਦਾ ਧੰਨਵਾਦ ਕੀਤਾ। ਪਿਛਲੇ ਹਫਤੇ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋਂ 61000 ਡਾਲਰ ਇਕੱਤਰ ਕੀਤੇ ਗਏ। ਹੋਰ ਵੀ ਸੰਸਥਾਵਾਂ ਇਸ ਨੇਕ ਕਾਰਜ ਵਾਸਤੇ ਮਾਇਆ ਦਾਨ ਕਰ ਰਹੇ ਹਨ।

ਰੁਝਾਨ ਖਬਰਾਂ