5 ਜੁਲਾਈ,2021 ਨੂੰ ਸਾਡੀ ਕਮਿਊਨਿਟੀ ਦੀ ਬਹੁਤ ਹੀ ਨਾਮਵਰ ਅਤੇ ਸਤਿਕਾਰ ਯੋਗ ਸ਼ਖਸ਼ੀਅਤ ਆਸਾ ਸਿੰਘ ਜੌਹਲ ਆਪਣੇ ਪਰਿਵਾਰ ਅਤੇ ਕਮਿਊਨਿਟੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ।ਉਹਨਾਂ ਦੇ ਸਵਰਗ ਸੁਧਾਰਨ ਤੋਂ ਪਹਿਲਾਂ ਉਹਨਾਂ ਦੀ ਬਹੁਤ ਹੀ ਪਿਆਰੀ ਪੋਤੀ ਰੂੂਪ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜੌਹਲ ਸਾਹਿਬ ਦੇ ਸਦੀਵੀ ਵਿਛੋੜੇ ਤੋਂ ਕੁਝ ਸਮਾਂ ਬਾਅਦ ਉਹਨਾਂ ਦੇ ਲਾਡਲੇ ਪੋਤੇ ਸੰਜੀਵ ਜੌਹਲ ਭੀ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ। ਆਸਾ ਜੌਹਲ, ਰੂਪ ਅਤੇ ਸੰਜੀਵ ਦੀ ਮਿੱਠੀ ਯਾਦ ਵਿਚ ਜੌਹਲ ਪਰਿਵਾਰ ਨੇ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ, 8600 #5 ਰੋਡ ਵਿਖੇ ਸਹਿਜ ਪਾਠ ਰਖਾਏ ਸਨ ਜਿਸ ਦੇ ਭੋਗ 12 ਜੁਲਾਈ ,ਦਿਨ ਐਤਵਾਰ ਨੂੰ ਸਵੇਰੇ ਦਸ ਵਜੇ ਪਾਏ ਗਏ। ਜੌਹਲ ਪਰਿਵਾਰ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਸ਼ੁਭਚਿੰਤਕ ਭਾਰੀ ਗਿਣਤੀ ਵਿਚ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਏੈ।ਗੁਰੂ ਘਰ ਦੇ ਦਰਬਾਰ ਹਾਲ ਅਤੇ ਲੰਗਰ ਹਾਲ ਸੰਗਤਾਂ ਨਾਲ ਭਰੇ ਹੋਏ ਸਨ ਸਨ।ਸਾਡੀ ਵਾਹਿਗੁ੍ਰਰੂ ਅੱਗੇ ਅਰਦਾਸ ਹ ੈਕਿ ਵਿਛੜੀਆਂ ਹੋਈਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਬਰਾਜਮਾਨ ਕਰੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।
ਭੋਗ ਉਪਰੰਤ ਗੁਰੂੂ ਘਰ ਦੇ ਕੀਰਤਨੀ ਜਥੇ ਨੇ ਬਹੁਤ ਹੀ ਆਨੰਦ ਮਈ ਕੀਰਤਨ ਨਾਲ ਸੰੰਗਤਾਂ ਨੂੰ ਨਿਹਾਲ ਕੀਤਾ।ਪ੍ਰਬੰਧਕ ਕਮੇਟੀ ਅਤੇ ਜੌਹਲ ਪਰਿਵਾਰ ਵਲੋਂ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਸਭ ਦਾ ਸਵਾਗਤ ਕੀਤਾ। ਉਹਨਾਂ ਨੇ ਆਸਾ ਸਿੰਘ ਜੌਹਲ ਅਤੇ ਜੌਹਲ ਪਰਿਵਾਰ ਦੀ ਕਮਿਊਨਿਟੀ ਨੂੰ ਬਹੁਤ ਹੀ ਸ਼ਲਾਘਾ ਯੋਗ ਦੇਣ ਲਈ ਧੰਨਵਾਦ ਕੀਤਾ। ਸੰਘੇੜਾ ਨੇ ਜੌਹਲ ਪਰਿਵਾਰ ਦੇ ਵੈਨਕੋਵਰ ਜਨਰਲ ਹਸਪਤਾਲ, ਰਿਚਮੰਡ ਹਸਪਤਾਲ, ਵੈਨਕੌਵਰ ਚਿਲਡਰਨ ਹਸਪਤਾਲ, ਕੈੰਸਰ ਸੁਸਾਇਟੀ, ਯੂੂ.ਬੀ.ਸੀ. ਅਤੇ ਹੋਰ ਭੀ ਅਨੇਕਾਂ ਅਦਾਰਿਆਂ ਨੂੰ ਦਾਨ ਦੇਣ ਦੀ ਸ਼ਲਾਘਾ ਕੀਤੀ ਅਤੇ ਕਮਿਊਨਿਟੀ ਵਲੋਂ ਧੰਨਵਾਦ ਭੀ ਕੀਤਾ। ਇਹ ਹੀ ਨਹੀਂ ਜੌਹਲ ਪਰਿਵਾਰ ਨੇ ਆਪਣੇ ਜੱਦੀ ਪਿੰਡ ਜੰਡਿਆਲਾ, ਜਿਲ਼੍ਹਾ ਜਾਲੰਧਰ ਵਿਖੇ ਲੜਕੀਆਂ ਦੇ ਹਾਇਰ ਸਕੰਡਰੀ ਸਕੂਲ਼ ਲਈ ਲੱਖਾਂ ਡਾਲਰਾਂ ਵਾਲਾ ਇਕ ਸ਼ਾਨਦਾਰ ਆਡੀਟੋਰੀਅਮ ਭੀ ਬਣਾ ਕੇ ਦਿੱਤਾ।ਗੁਰਦਵਾਰਾ ਨਾਨਕ ਨਿਵਾਸ ਨੂੰ ਹੋੰਦ ਵਿਚ ਲਿਆਉਣ ਲਈ ਭੀ ਆਸਾ ਸਿੰਘ ਜੌਹਲ ਅਤੇ ਜੌਹਲ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ।ਇਹਨਾਂ ਭਲੇ ਕਮੰਾਂ ਲਈ ਸਾਡੀ ਕਮਿਊਨਿਟੀ ਹੀ ਨਹੀਂ ਬਲਕਿ ਸਾਡਾ ਸੂਬਾ ਅਤੇ ਕੈਨੇਡਾ ਜੌਹਲ ਸਾਹਿਬ ਅਤੇ ਜੌਹਲ ਪਰਿਵਾਰ ਦਾ ਧੰਨਵਾਦੀ ਹੈ।
ਰਿਚੰਮਡ ਦਾ ਮਿਚਲ ਆਈਲ਼ੈੰਡ ਆਸਾ ਸਿੰਘ ਜੌਹਲ ਅਤੇ ਜੌਹਲ ਪਰਿਵਾਰ ਦੀ ਬਹੁਤ ਹੀ ਮਨ ਭਾਂੳੰਦੀ ਥਾਂਹ ਹੈ ।ਇਥੇ ੇ ਹੀ ਉਹਨਾਂ ਨੇ ਆਪਣਾ ਕਾਰੋਬਾਰ ਟਰਮੀਨਲ ਫੌਰਿਸਟ ਪਰੋਡੁਚਟਸ ਦੀ ਮਿ੍ਹਲ ਨਾਲ ਸ਼ੁਰੂ ਕੀਤਾ ਅਤੇ ਇਸ ਨੂੰ ਬਲੰਦੀਆਂ ਤਕ ਪੁਹੰਚਾਇਆ ।ਇਸ ਲਈ ਪਿਛਲੇ ਸਾਲ 12 ਸਤੰਬਰ ,2025 ਨੂੰ ਸਿਟੀ ਆਫ ਰਿਚਮੰਡ ਨੇ ਉਹਨਾਂ ਦੀ ਮਿ੍ਹਲ ਟਰਮੀਨਲ ਫੌਰਿਸਟ ਪਰੌਡੁਕਟਸ ਦੇ ਨੇੜੇ ਫਰੇਜਰ ਰਿਵਰ ਨਾਲ ਲਗਦੀ ਇਕ ਸੁੰਦਰ ਪਾਰਕ ਦਾ ਨਾਂਮ ਆਸਾ ਜੌਹਲ ਨੇਬਰਹੁਡ ਪਾਰਕ ਰਖਿੱਆ।ਇਸ ਮੌਕੇ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ, ਕੌਨਸਲਰ , ਜੌਹਲ ਪਰਿਵਾਰ, ਉਹਨਾਂ ਦੇ ਦੋਸਤ ਮਿੱਤਰ, ਰਿਸ਼ਤੇਦਾਰ, ਗੁਰਦਵਾਰਾ ਨਾਨਕ ਨਿਵਾਸ ਕਮੇਟੀ ਦੇ ਮੈੰੰਬਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ। ਮੇਅਰ ਬਰੋਡੀ ਨੇ ਆਸਾ ਸਿੰਘ ਜੌਹਲ ਨੂੰ ਇਸ ਮੌਕੇ ੳੱਪਰ ਬਹੁਤ ਹੀ ਢੁੱਕਵੀਂ ਸ਼ਰਧਾਂਜਲੀ ਭੇੰਟ ਕੀਤੀ। ਜੌਹਲ ਪਰਿਵਾਰ ਅਤੇ ਗੁਰਦਵਾਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਇਸ ਲਈ ਸਿਟੀ ਆਫ ਰਿਚਮੰਡ ਦੇ ਬਹੁਤ ਧੰਨਵਾਦੀ ਹਨ।
ਜੌਹਲ ਪਰਿਵਾਰ ਗੁਰਦਵਾਰਾ ਸਾਹਿਬ ਦੇ ਹਰ ਕੰਮ ਵਿਚ ਵਧ ਚ੍ਹੜ ਕੇ ਯੋਗਦਾਨ ਪਾਉੰਦਾ ਹੈ। ਕੁਝ ਸਮਾਂ ਪਹਿਲਾਂ ਗੁਰਦਵਾਰਾ ਸਾਹਿਬ ਦੇ ਡੋਮਾਂ (ਗੂੰਬਦਾਂ) ਦੀ ਨਵੀਂ ਪੇੰਟ ਕਰਵਾਈ ਗਈ ਸੀ ਜਿਸ ਦਾ ਖਰਚਾ $30,000 ਆਇਆ ਸੀ। ਐਤਵਾਰ,12 ਜੁਲਾਈ ਨੂੰ ਜੌਹਲ ਪਰਿਵਾਰ ਵਲੋਂ ਬੀਬੀ ਕਸ਼ਮੀਰ ਕੋਰ ਜੋੌਹਲ ਨੇ ਗੁਰੂੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਜੈਕਟ ਦੀ ਸਮਾਪਤੀ ਲਈ $30,000 ਦਾ ਚੈੱਕ ਭੇੰਟ ਕੀਤਾ। ਅਸੀਂ ਬੀਬੀ ਕਸ਼ਮੀਰ ਕੋਰ ਜੌਹਲ ਅਤੇ ਜੌਹਲ ਪਰਿਵਾਰ ਦੇ ਦਿਲ ਖੋਹਲ ਕੇ ਦਿੱਤੇ ਇਸ ਦਾਨ ਲਈ ਬਹੁਤ ਧੰਨਵਾਦੀ ਹਾਂ।
ਵਲੋਂ : ਬਲਵੰਤ ਸਿੰਘ ਸੰਘੇੜਾ
ਸਕੱਤਰ, ਗੁਦਵਾਰਾ ਨਾਨਕ ਨਿਵਾਸ, ਨੰਬਰ ਪੰਜ ਰੋਡ, ਰਿਚਮੰਡ,ਬੀ.ਸੀ., ਕੈਨੇਡਾ
ਆਸਾ ਸਿੰਘ ਜੌਹਲ ਦੀ ਯਾਦ ਵਿਚ…

