18.2 C
Vancouver
Thursday, August 13, 2026

ਫੈਡਰਲ ਏਜੰਸੀ ਐਫਬੀਆਈ ਵੱਲੋਂ ਭਾਰਤੀ ਗੈਂਗਸਟਰ ਨਿਤਿਸ਼ ਕੌਸ਼ਲ ਗ੍ਰਿਫਤਾਰ

ਵਾਿਸ਼ੰਟਗਨ : ਫੈਡਰਲ ਜਾਂਚ ਏਜੰਸੀ ਐਫਬੀਆਈ ਨੇ ਲੋੜੀਂਦੇ ਭਾਰਤੀ ਗੈਂਗਸਟਰ ਨਿਤਿਸ਼ ਕੌਸ਼ਲ ਉਰਫ ਲਾਲਾ ਨੂੰ ਵਰਮੌਂਟ ਤੋਂ ਗ੍ਰਿਫਤਾਰ ਕਰ ਲਿਆ ਹੈ। ਨਿਤਿਸ਼ ਕਤਲ, ਅਗਵਾ, ਨਸ਼ਾ ਅਤੇ ਹਥਿਆਰ ਤਸਕਰੀ, ਜਬਰੀ ਵਸੂਲੀ ਅਤੇ ਮਨੁੱਖੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦਾ ਹਿੱਸਾ ਸੀ।
ਇਹ ਅਪਰਾਧਿਕ ਨੈੱਟਵਰਕ ਪੰਜਾਬ ਤੋਂ ਸ਼ੁਰੂ ਹੋ ਕੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਅਤੇ ਹੋਰ ਇਲਾਕਿਆਂ ਵਿੱਚ ਸਰਗਰਮ ਸੀ। ਜਾਣਕਾਰੀ ਮੁਤਾਬਕ ਏਜੰਸੀ ਨੇ ਹੋਰ ਲੋੜੀਂਦੇ ਗੈਂਗਸਟਰਾਂ ਨੂੰ ਫੜਨ ਲਈ ਜਨਤਕ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਰੁਝਾਨ ਖਬਰਾਂ