22.2 C
Vancouver
Thursday, August 13, 2026

ਬੀ ਸੀ ਦੇ ਆਟੋਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ ਗੁਰਦਵਾਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਰਿਚਮੰਡ (ਬਲਵੰਤ ਸਿੰਘ ਸੰਘੇੜਾ): ਰਿਚਮੰਡ ਸ਼ਹਿਰ ਦੇ ਸਵਰਗ ਦਾ ਰਾਹ ਇਸ ਵੇਲੇ ਸਿਰਫ਼ ਬੀ ਸੀ ਜਾਂ ਕੈਨੇਡਾ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਵਿੱਚ ਮਸ਼ਹੂਰ ਹੈ | ਇਸ ਸ਼ਹਿਰ ਦੇ ਨੰਬਰ 5 ਰੋਡ ਦੇ ਕੁਝ ਕਿੱਲੋਮੀਟਰਾਂ ਵਿੱਚ 25 ਦੇ ਕਰੀਬ ਧਾਰਮਿਕ ਅਸਥਾਨ ਹਨ | ਇਹ ਸਪੈਸ਼ਲ ਥਾਂ ਵਿਦਿਆਰਥੀਆਂ ਅਤੇ ਸੈਲਾਨੀਆ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ | ਕੁਝ ਹਫ਼ਤੇ ਪਹਿਲਾਂ ਬੀ ਸੀ ਦੇ ਆਟੋਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ ਗੁਰਦਵਾਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ | ਕਮੇਟੀ ਮੈਂਬਰਾਂ ਨਾਲ ਵਿਚਾਰ ਵੀਟਾਂਦਰਾ ਕਰਨ ਉਪਰੰਤ ਓਹੁ ਸੰਗਤ ਵਿੱਚ ਵਿਚਰੇ ਅਤੇ ਲੰਗਰ ਹਾਲ ਵਿਖੇ ਲੰਗਰ ਦਾ ਆਨੰਦ ਮਾਣਿਆ |
30 ਜੂਨ ਦਿਨ ਮੰਗਲਵਾਰ ਨੂੰ ਚਿਲਾਵੈਕ ਦੇ ਕੋਰਨਰਸਟੋਨ ਕ੍ਰਿਸਚਨ ਰਿਫੋਰਮਡ ਚਰਚ ਦੇ 30 ਵਿਦਿਆਰਥੀ ਅਤੇ ਮੈਂਬਰ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ, ਰਿਚਮੰਡ ਵਿਖੇ ਨਤਮਸਤਕ ਹੋਏ | ਗੁਰਦਵਾਰਾ ਸਾਹਿਬ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਮੇਟੀ ਦੀ ਤਰਫ਼ੋਂ ਓਹਨਾਂ ਦਾ ਸਵਾਗਤ ਕੀਤਾ | ਓਸ ਉਪਰੰਤ ਸੰਘੇੜਾ ਨੇ ਓਨਾ ਨੂੰ ਗੁਰਦਵਾਰਾ ਸਾਹਿਬ, ਸਿੱਖ ਕਮਿਊਨੀਟੀ ਸਿੱਖ ਧਰਮ ਅਤੇ ਸਵਰਗ ਦੇ ਰਾਹ ਬਾਰੇ ਜਾਣਕਾਰੀ ਦਿੱਤੀ | ਦਰਸ਼ਕਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਚੰਗੇ ਸਵਾਲ ਪੁੱਛੇ | ਇਸ ਉਪਰੰਤ ਓਹਨਾਂ ਨੇ ਕੁਝ ਯਾਦਗਾਰੀ ਤਸਵੀਰਾਂ ਖਿੱਚੀਆਂ ਅਤੇ ਲੰਗਰ ਦਾ ਆਨੰਦ ਮਣਿਆ | ਜਾਣ ਤੋਂ ਪਹਿਲਾਂ ਓਹਨਾਂ ਨੇ ਸੰਘੇੜਾ, ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ |
ਹੋ ਜੇਹੇ ਉਪਰਾਲੇ ਕਮਿਊਨੀਟੀ ਦਾ ਮਾਣ ਵਧਾਉਂਦੇ ਹਨ | ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ, ਰਿਚਮੰਡ ਦੀ ਪ੍ਰਬੰਧਕ ਕਮੇਟੀ ਏਹੋ ਜੇਹੇ ਉਪਰਾਲਿਆਂ ਲਈ ਸਦਾ ਹੀ ਵਚਨਬੱਧ ਹੈ |

ਰੁਝਾਨ ਖਬਰਾਂ