18.2 C
Vancouver
Thursday, August 13, 2026

ਬੀ.ਸੀ.ਟਾਈਗਰਜ਼ ਫੁੱਟਬਾਲ ਕਲਬ ਦਾ ਸ਼ਾਨਦਾਰ ਟੂਰਨਾਮੈਂਟ

ਰਿਚਮੰਡ (ਬਲਵੰਤ ਸਿੰਘ ਸੰਘੇੜਾ): ਸਾਡੀ ਕਮਿਊੂਨਿਟੀ ਲਈ ਇਹ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹ ੈਕਿ 3,4,5 ਜੁਲਾਈ ਨੂੰ ਸਰ੍ਹੀ ਦੀ ਵਿਸ਼ਾਲ ਨਿਊੂਟਨ ਅਥਲੈਟਿਕ ਪਾਰਕ ਵਿਖੇ ਬੀ.ਸੀ. ਟਾਈਗਰਜ ਫੁਟਵਾਲ ਕਲੁਬ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ 14 ਵਾਂ ਫੁਟਵਾਲ ਟੂਰਨਾਮੈੰਟ ਕਰਵਾਇਆ ਗਿਆ।ਇਸ ਟੂਰਨਾਮੈੰਟ ਵਿਚ ਕੈਨੇਡਾ ਦੇ ਵੱਖਰੇ ਵੱਖਰੇ ਭਾਗਾਂ ਤੋਂ 230 ਟੀਮਾਂ ਨੇ ਹਿੱਸਾ ਲਿਆ।ਇਸ ਤੋਂ ਬਿਨਾਂ ਇਸ ਮੁਕਾਬਲੇ ਵਿੱਚ ਵਿਚ ਪੰਜ ਸਾਲ ਤੋਂ ਲੈ ਕੇ 60 ਸਾਲ ਦੇ ਖਿਡਾਰੀਆਂ ਨੇ ਆਪਣੀ ਨਿਪੁਨਤਾ ਦਿਖਾਈ।ਹਜਾਰਾਂ ਹੀ ਖਿਡਾਰੀਆਂ ਨੇ ਇਸ ਟੂਰਨਾਮੈੰਟ ਵਿਚ ਖੇਲਣ ਦਾ ਆਨੰਦ ਮਾਣਿਆ। ਤਿੰਨੇ ਦਿਨ ਇਹ ਪਾਰਕ ਇਕ ਮੇਲੇ ਦੀ ਤਰ੍ਹਾਂ ਖਿਡਾਰੀਆਂ ,ਪ੍ਰਬੰਧਕਾਂ , ਸੇਵਾਦਾਰਾਂ ਅਤੇ ਦਰਸ਼ਕਾਂ ਨਾਲ ਭਰੀ ਹੋਈ ਸੀ।ਇਹ ਸਾਰਾ ਵਾਤਾਵਰਨ ਇਕ ਬਹੁਤ ਹੀ ਵੱਡੇ ਮੇਲੇ ਵਰਗਾ ਸੀ। ਤਿੰਨੇ ਦਿਨ ਗੁਦਵਾਰਾ ਦਸਮੇਸ਼ ਦਰਬਾਰ ਸਾਹਿਬ ਅਤੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਸਰ੍ਹੀ ਵਲੋਂ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਲੰਗਰ ਦੀ ਸੇਵਾ ਹੋਈ ।ਇਸ ਵਿਚ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੋਵਰ ਅਤੇ ਗੁਰਦਵਾਰਾ ਨਾਨਕ ਨਿਵਾਸ ਨੰਬਰ ਪੰਜ ਰੋਡ ,ਰਿਚਮੰਡ ਨੇ ਭੀ ਯੋਗਦਾਨ ਪਾਇਆ। ਲੈੰਗਲੀ ਦੀ ਸਟਰਾਈਵ ਕਲੁਬ ਨੇ ਜੇਤੂ ਹੋ ਕੇ $15,000 ਦਾ ਇਨਾਮ ਜਿੱਤਿਆ। ਇਸ ਟੂਰਨਾਮੈੰਟ ਦੇ ਪ੍ਰਬੰਧਕ, ਖਿਲਾੜੀ, ਸੇਵਾਦਾਰ, ਰੈਫਰੀ, ਸਹਾਇਕ ,ਗੁਦਵਾਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਅਨੇਕਾਂ ਹੀ ਨੌਜਵਾਨ, ਬੱਚੇ ਬੱਚੀਆਂ ਅਤੇ ਸੇਵਾਦਾਰ ਇਸ ਟੂਰਨਾਮੈੰਟ ਦੀ ਸਫਲਤਾ ਲਈ ਵਧਾਈ ਦੇ ਪਾਤਰ ਹਨ।

ਰੁਝਾਨ ਖਬਰਾਂ