22.2 C
Vancouver
Thursday, August 13, 2026

ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਫੌਜੀ ਠਿਕਾਣਿਆਂ ’ਤੇ ਹਵਾਈ ਹਮਲੇ

ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਹਨ। ਸਰਕਾਰੀ ਨਿਊਜ਼ ਏਜੰਸੀ ਇਰਨਾ ਮੁਤਾਬਕ ਅਹਿਵਾਜ਼ ਵਿੱਚ ਹੋਏ ਇਹਨਾਂ ਹਮਲਿਆਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ।
ਅਮਰੀਕੀ ਕਾਰਵਾਈ ਦੇ ਜਵਾਬ ਵਿੱਚ ਈਰਾਨ ਦੀ ਰਿਵੋਲਿਊਸ਼ਨਰੀ ਗਾਰਡਜ਼ ਨੇ ਕੁਵੈਤ, ਬਹਿਰੀਨ ਅਤੇ ਕਤਰ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਅਤੇ ਬੁਨਿਆਦੀ ਢਾਂਚੇ ‘ਤੇ ਹਮਲੇ ਕੀਤੇ ਹਨ।
ਈਰਾਨੀ ਫੌਜ ਮੁਤਾਬਕ ਇਹਨਾਂ ਹਮਲਿਆਂ ਲਈ ਭਾਰੀ ਗਿਣਤੀ ਵਿੱਚ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਬਹਿਰੀਨ ਅਤੇ ਕੁਵੈਤ ਵਿੱਚ 85 ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹਨਾਂ ਵਿੱਚ ਕੁਵੈਤ ਦੇ ਆਰਿਫਜਾਨ ਅਤੇ ਅਲੀ ਅਲ-ਸਲੇਮ ਏਅਰ ਬੇਸ ਦੇ ਪੈਟ੍ਰੀਅਟ ਮਿਜ਼ਾਈਲ ਸਿਸਟਮ, ਕਤਰ ਦੇ ਅਰਲੀ ਵਾਰਨਿੰਗ ਸੈਟੇਲਾਈਟ ਐਂਟੀਨਾ ਅਤੇ ਬਹਿਰੀਨ ਦੇ ਜੁਫੈਰ, ਸ਼ੇਖ ਈਸਾ ਅਤੇ ਫਿਫਥ ਫਲੀਟ ਹੈੱਡਕੁਆਰਟਰ ਦੇ ਫਿਊਲ ਟੈਂਕ ਸ਼ਾਮਲ ਹਨ।
ਇਸ ਤਣਾਅਪੂਰਨ ਸਥਿਤੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਸੰਮੇਲਨ ਵਿੱਚ ਕਿਹਾ ਕਿ ਈਰਾਨ ਨਾਲ ਹੋਇਆ ਜੰਗਬੰਦੀ ਸਮਝੌਤਾ ਖਤਮ ਹੋ ਚੁੱਕਾ ਹੈ ਅਤੇ ਉਹ ਹੁਣ ਈਰਾਨ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਸਮਝੌਤਾ ਚਾਹੁੰਦਾ ਹੈ ਪਰ ਤਹਿਰਾਨ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਪੱਸ਼ਟ ਕੀਤਾ ਹੈ ਕਿ ਧਮਕੀਆਂ ਦੇ ਮਾਹੌਲ ਵਿੱਚ ਅਮਰੀਕਾ ਨਾਲ ਕੋਈ ਗੱਲਬਾਤ ਜਾਂ ਸਮਝੌਤਾ ਨਹੀਂ ਹੋਵੇਗਾ ਅਤੇ ਪਹਿਲਾਂ ਅਮਰੀਕਾ ਨੂੰ ਪੁਰਾਣੇ ਸਮਝੌਤਿਆਂ ਦਾ ਸਤਿਕਾਰ ਕਰਨਾ ਪਵੇਗਾ। ਇਸ ਦੌਰਾਨ ਹੋਰਮੁਜ਼ ਵਿੱਚ ਵਧਦੇ ਤਣਾਅ ਕਾਰਨ ਕੁਵੈਤ ਦਾ 20 ਲੱਖ ਬੈਰਲ ਕੱਚਾ ਤੇਲ ਲੈ ਕੇ ਜਾ ਰਿਹਾ ਭਾਰਤੀ ਝੰਡੇ ਵਾਲਾ ਟੈਂਕਰ ਲੀਲਾ ਵਾਦੀਨਾਰ ਓਮਾਨ ਦੇ ਤੱਟ ਤੋਂ ਵਾਪਸ ਪਰਤ ਗਿਆ ਹੈ।
ਇਸੇ ਵਿਚਕਾਰ ਲੇਬਨਾਨ ਦੀ ਪ੍ਰੈਜ਼ੀਡੈਂਸੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਦੱਖਣ ਵਿੱਚ ਪਾਇਲਟ ਜ਼ੋਨਾਂ ਤੋਂ ਇਜ਼ਰਾਈਲ ਦੀ ਵਾਪਸੀ ਨੂੰ ਲਾਗੂ ਕਰਵਾਉਣ ਲਈ ਇੱਕ ਅਮਰੀਕੀ ਵਫ਼ਦ ਜਲਦ ਹੀ ਬੇਰੂਤ ਪਹੁੰਚ ਰਿਹਾ ਹੈ। ਲੇਬਨਾਨ ਦੇ ਰਾਸ਼ਟਰਪਤੀ ਜੋਸੇਫ ਆਊਨ ਨੂੰ ਅਮਰੀਕੀ ਰਾਜਦੂਤ ਮਿਸ਼ੇਲ ਈਸਾ ਨੇ ਦੱਸਿਆ ਕਿ ਇਹ ਟੀਮ ਜ਼ਮੀਨੀ ਪੱਧਰ ‘ਤੇ ਪ੍ਰਕਿਰਿਆ ਤੈਅ ਕਰੇਗੀ। ਲੇਬਨਾਨ ਮੰਗ ਕਰ ਰਿਹਾ ਹੈ ਕਿ 15 ਅਤੇ 16 ਜੁਲਾਈ ਨੂੰ ਰੋਮ ਵਿੱਚ ਹੋਣ ਵਾਲੀ ਨਵੇਂ ਦੌਰ ਦੀ ਗੱਲਬਾਤ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਇਜ਼ਰਾਈਲ ਇਹਨਾਂ ਖੇਤਰਾਂ ਵਿੱਚੋਂ ਆਪਣੀਆਂ ਫੌਜਾਂ ਵਾਪਸ ਬੁਲਾਵੇ।

ਰੁਝਾਨ ਖਬਰਾਂ