ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਕੈਨੇਡਾ ਡੇਅ ‘ਤੇ ਸਨਸੈੱਟ ਕਮਿਊਨਿਟੀ ਸੈਂਟਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਪਹੁੰਚੇ। ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਦੇ ਕਲਾਕਾਰਾਂ ਨੇ ਆਪਣੇ ਕਲਾ ਦੇ ਜੌਹਰ ਦਿਖਾ ਕੇ ਕੈਨੇਡਾ-ਡੇਅ ਨੂੰ ਮੁਬਾਰਕਬਾਦ ਦਿੱਤੀ। ਕਮਿਊਨਿਟੀ ਦੀਆਂ ਨਾਮਵਰ ਸ਼ਖਸੀਅਤਾਂ, ਰਾਜਨੀਤੀਵਾਨਾਂ ਨੇ ਵੀ ਆਪਣੀ ਹਾਜ਼ਰੀ ਲੁਆਈ।
ਸਾਬਕਾ ਮੰਤਰੀ ਹਰਜੀਤ ਸੱਜਣ, ਐਮ.ਐਲ.ਏ. ਤੋਂ ਇਲਾਵਾ ਮੈਂਬਰ ਪਾਰਲੀਮੈਂਟ ਅਤੇ ਸਿਟੀ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਵਲੋਂ ਬਹੁਤ ਪਿਆਰ ਤੇ ਸਤਿਕਾਰ ਨਾਲ ਲੰਗਰ ਤਿਆਰ ਕਰਕੇ ਲਿਆਂਦਾ ਗਿਆ। ‘ਟੀਮ ਸੇਵਾ’ ਦੇ ਅਹੁਦੇਦਾਰਾਂ ਵਲੋਂ ਤੇ ਆਪ ਸੇਵਾ ਲੰਗਰ ਵਰਤਾਇਆ ਗਿਆ। ਖਾਲਸਾ ਦੀਵਾਨ ਸੁਸਾਇਟੀ ਦੇ ਨੁਮਾਇੰਦੇ ਕਸ਼ਮੀਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਗਿੱਲ, ਜਰਨੈਲ ਸਿੰਘ, ਕੁਲਵੀਰ ਸਿੰਘ ਫੌਜਾ ਵਿਕਰਮਜੀਤ (ਵਿੱਕੀ) ਬਾਠ, ਸੁਰਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਭੱਟੀ, ਪਾਲ ਸੋਮਲ, ਜਗਦੀਪ ਸੰਘੇੜਾ, ਗੁਰਦਿਆਲ ਸਿੰਘ ਢੱਡ, ਸੁਰਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਹੇਅਰ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲੁਆਈ ਤੇ ਸੇਵਾ ਵਿੱਚ ਹੱਥ ਵੰਡਾਇਆ। ਸਟੇਜ ‘ਤੇ ਬੱਚਿਆਂ ਨੇ ਭੰਗੜੇ ਦੀਆਂ ਆਈਟਮਾਂ ਪੇਸ਼ ਕਰਕੇ ਸਰੋਤਿਆਂ ਦਾ ਦਿਲ ਮੋਹ ਲਿਆ। ਸਾਰੇ ਇੱਕ ਦੂਜੇ ਨੂੰ ਕੈਨੇਡਾ-ਡੇਅ ਦੀਆਂ ਮੁਬਾਰਕਾਂ ਦੇ ਰਹੇ ਸਨ। ਸਨਸੈੱਟ ਸੀਨੀਅਰਜ਼ ਇੰਡੋ ਕੈਨੇਡੀਅਨ ਦੇ ਪ੍ਰਧਾਨ ਮੇਜਰ ਸਿੰਘ ਆਪਣੇ ਡਾਇਰੈਕਟਰਾਂ ਸਮੇਤ ਸੇਵਾ ਵਿੱਚ ਹੱਥ ਵਟਾ ਰਹੇ ਸਨ। ਸ਼ਾਨਦਾਰ ਕੈਨੇਡਾ ਡੇਅ ਯਾਦਗਾਰੀ ਹੋ ਨਿੱਬੜਿਆ।
ਕੈਨੇਡਾ ਡੇਅ ‘ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਲੰਗਰ ਦੀ ਸੇਵਾ ਕੀਤੀ ਗਈ

