ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ਪੰਥ ਪ੍ਰਸਿੱਧ ਕੀਰਤਨੀ ਜਥਾ ਭਾਈ ਅਨੰਤਵੀਰ ਸਿੰਘ ਜੀ ਉਚੇਚੇ ਤੌਰ ‘ਤੇ ਜੁਲਾਈ 17-18-19 ਨੂੰ ਗੁਰੂ ਘਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪਹੁੰਚ ਰਹੇ ਹਨ, ਉਹ 17 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ ਦੇ ਕੀਰਤਨ 6:30 ਤੋਂ 7:30 ਵਜੇ ਤੱਕ, 18 ਜੁਲਾਈ ਦਿਨ ਸ਼ਨਿੱਚਰਵਾਰ ਸ਼ਾਮ ਦੇ ਕੀਰਤਨ 6:30 ਤੋਂ 7:30 ਵਜੇ ਤੱਕ ਅਤੇ 19 ਜੁਲਾਈ ਐਤਵਾਰ ਸਵੇਰੇ 10:30 ਤੋਂ 11:30 ਵਜੇ ਤੱਕ ਹਾਜ਼ਰ ਲੁਆਉਣਗੇ। ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਤਿੰਨੇ ਦਿਨ ਗੁਰੂ ਘਰ ਪਹੁੰਚ ਕੇ ਕੀਰਤਨ ਦਾ ਲਾਹਾ ਲਵੋ ਜੀ। ਉਹ ਖਾਸ ਸੱਦਾ-ਪੱਤਰ ‘ਤੇ ਅਮਰੀਕਾ ਤੋਂ ਪਹੁੰਚ ਰਹੇ ਹਨ।

