ਵੈਨਕੂਵਰ (ਜੋਗਿੰਦਰ ਸਿੰਘ ਸੁੰਨੜ) ਸਨਸੈੱਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਦੀ ਸਥਾਪਨਾ 1977 ਵਿੱਚ ਹੋਈ ਸੀ, ਅਗਲੇ ਸਾਲ ਇਸ ਦੀ 50ਵੀਂ ਵਰ੍ਹੇਗੰਢ ਆ ਰਹੀ ਹੈ। ਇਸ ਸੰਸਥਾ ਦੇ ਸਥਾਪਿਤ ਮੈਂਬਰਾਂ ਵਿੱਚ ਲਿੱਦੜ ਸਾਹਿਬ, ਗੁਰਬਖਸ਼ ਸਿੰਘ ਬੱਲ, ਸੁੱਚਾ ਸਿੰਘ ਕਲੇਰ, ਗੁਰਪਾਲ ਸਿੰਘ ਪੰਧੇਰ ਅਤੇ ਗੁਰਬਖਸ਼ ਸਿੰਘ ਸਿੱਧੂ ਤੇ ਹੋਰ ਕਈਆਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਹੈ।
ਇਸ ਸਾਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਸਿੱਧੂ ਹਰੀ ਸਿੰਘ (ਜਲੰਧਰ) ਤੋਂ 1975 ਵਿੱਚ ਕਨੇਡਾ ਆਏ ਤੇ ਉਨ੍ਹਾਂ ਨੇ ਰਿਚਮੰਡ ਪਲਾਈਵੁੱਡ ਵਿੱਚ ਲਗਭਗ 45 ਸਾਲ ਕੰਮ ਕੀਤਾ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਵੀ ਵਾਈਸ ਪ੍ਰਧਾਨ ਤੇ ਹੋਰ ਅਹੁਦਿਆਂ ‘ਤੇ 15 ਕੁ ਸਾਲ ਸੇਵਾ ਨਿਭਾਈ ਹੈ। ਪਿਛਲੇ ਦੋ ਕੁ ਸਾਲਾ ਤੋਂ ਇਨ੍ਹਾਂ ਨੇ ਰਿਚਮੰਡ ਪਲਾਈਵੁੱਡ ਤੋਂ ਰਿਟਾਇਰਮੈਂਟ ਲਈ ਹੈ। ਇਨ੍ਹਾਂ ਨੇ ਦੱਸਿਆ ਕਿ ਮੇਰਾ ਮਨ ਕਮਿਊਨਟੀ ਦੀ ਸੇਵਾ ਕਰਨ ਦਾ ਬਣ ਗਿਆ ਹੈ। ਇਸ ਕਰਕੇ ਮੈਂ ਇਹ ਸੇਵਾ ਪ੍ਰਦਾਨ ਕੀਤੀ ਹੈ।
ਇਨ੍ਹਾਂ ਨੂੰ ਆਪਣੇ ਵਿਰਸੇ ਅਤੇ ਸਭਿਆਚਾਰ ਨਾਲ ਕਾਫੀ ਲਗਾਵ ਹੈ ਤੇ ਪੰਜਾਬ ਵਿੱਚ ਪੰਜਾਬੀ ਕਲਾਕਾਰਾਂ ਦਾ ਸਨਮਾਨ ਕਰਦੇ ਰਹਿੰਦੇ ਹਨ। ਕਰੋਨਾ ਦੇ ਸਮੇਂ ਜਦ ਪੰਜਾਬੀ ਕਲਾਕਾਰ ਰੋਟੀ ਰੋਜ਼ੀ ਤੋਂ ਤੰਗ ਸਨ ਤਾਂ ਇਨ੍ਹਾਂ ਨੇ ਉਨ੍ਹਾਂ ਦੀ ਮਾਲੀ ਮਦਦ ਕੀਤੀ ਸੀ। ਉਹ ਇਨ੍ਹਾਂ ਦਾ ਅਹਿਸਾਨ ਕਦੇ ਵੀ ਨਹੀਂ ਭੁੱਲਦੇ। 25 ਜੂਨ ਵੀਰਵਾਰ ਦੀ ਹਫਤਾਵਰੀ ਮੀਟਿੰਗ ਦੀ ਇਨ੍ਹਾਂ ਨੇ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਦੀ ਵਾਗਡੋਰ ਸੰਭਾਲੀ ਤੇ ਤਾੜੀਆਂ ਨਾਲ ਇਨ੍ਹਾਂ ਦੇ ਸ਼ੁੱਭ ਚਿੰਤਕਾਂ ਵਲੋਂ ਸੁਵਾਗਤ ਕੀਤਾ ਗਿਆ। ਹਲਕਾ ਲੰਗਾਰਾ ਵਿਧਾਨ ਸਭਾ ਦੀ ਵਿਧਾਇਕਾ ਸੁਨੀਤਾ ਧੀਰ ਨੇ ਇਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਦੀ ਟੀਮ ਵਿੱਚ ਸੀਤਲ ਸਿੰਘ ਦੁਸਾਂਝ (ਵਾਈਸ ਪ੍ਰਧਾਨ), ਕੁਲਦੀਪ ਸਿੰਘ ਧਾਲੀਵਾਲ (ਸਕੱਤਰ), ਤੇਜਬੀਰ ਸਿੰਘ ਪੁਰਬਾ (ਖਜ਼ਾਨਚੀ) ਤੇ ਵਾਈਸ ਖਜ਼ਾਨਚੀ ਛਗਨ ਗਾਂਧੀ ਹਨ। ਵਾਈਸ ਸਕੱਤਰ ਹਰਿੰਦਰ ਸਿੰਘ ਸੈਣੀ ਹਨ। ਹੋਰ ਡਾਇਰੈਕਟਰਾਂ ਵਿੱਚ ਏਜੰਟ ਸਿੰਘ ਸੰਧੂ, ਮੱਖਣ ਸਿੰਘ ਵਾਹੀਆ, ਗੁਰਮੀਤ ਸਿੰਘ ਬਰਮੀ, ਗੁਰਨਾਮ ਸਿੰਘ ਖੰਗੂਰਾ, ਤੇ ਜਿਲੇ ਸਿੰਘ ਹਨ। ਚੋਣ ਕਮੇਟੀ ਦੇ ਸੂਝਵਾਨ ਸੱਜਣਾ ਵਿੱਚ ਚੋਣ ਕਰਨ ਵਿਚ ਜਗਤਾਰ ਸਿੰਘ ਸਹੋਤਾ, ਪਾਲ ਸਿੰਘ ਜੌਹਲ ਅਤੇ ਗੁਰਦੀਪ ਸਿੰਘ ਮਾਨ ਨੇ ਅਹਿਮ ਭੂਮਿਕਾ ਨਿਭਾਈ। ਮੇਜਰ ਸਿੰਘ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਸੇਵਾ ਨਿਭਾਅ ਚੁੱਕੀ ਕਮੇਟੀ ਦਾ ਵੀ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਰਲ ਮਿਲ ਕੇ ਸੁਸਾਇਟੀ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਪ੍ਰੇਰਨਾ ਕੀਤੀ। ਸੁੱਚਾ ਸਿੰਘ ਕਲੇਰ ਜੋ ਹਰ ਹਫਤੇ ਇੰਡੋ ਕਨੇਡੀਅਨ ਅਤੇ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਨ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਹਰ ਹਫਤੇ ‘ਮੇਨ ਫਾਰਮੇਸੀ’ ਵਲੋਂ ਬਜ਼ੁਰਗਾਂ ਨੂੰ ਪੀਜੇ ਦੀ ਸੇਵਾ ਕੀਤੀ ਜਾਂਦੀ ਹੈ। ਖਾਲਸਾ ਦੀਵਾਨ ਸੁਸਾਇਟੀ ਦੇ ਜੋਗਿੰਦਰ ਸਿੰਘ ਸੁੰਨੜ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਨੇ ਬੀਤੇ ਸਮੇਂ ਸੇਵਾ ਨਿਭਾਅ ਕੇ ਆਪਣਾ ਰੋਲ ਅਦਾ ਕੀਤਾ ਹੈ, ਉਹਨਾਂ ਦਾ ਵੀ ਧੰਨਵਾਦ ਕੀਤਾ। ਮੀਟਿੰਗ ਬਹੁਤ ਹੀ ਵਧੀਆ ਮਾਹੌਲ ਚ ਸਮਾਪਤ ਹੋਈ।
ਵੈਨਕੂਵਰ ਦੀ ਸਨਸੈੱਟ ਸੀਨੀਅਰ ਸੁਸਾਇਟੀ ਦੀ ਨਵੀਂ ਕਮੇਟੀ ਦਾ ਗਠਨ, ਮੇਜਰ ਸਿੰਘ ਸਿੱਧੂ ਬਣੇ ਪ੍ਰਧਾਨ

