14.7 C
Vancouver
Tuesday, July 14, 2026

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ

ਰਿਚਮੰਡ, (ਬਲਵੰਤ ਸਿੰਘ ਸੰਘੇੜਾ): ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ 8600 ,ਨੰਬਰ ਪੰਜ ਰੋਡ ,ਰਿਚਮੰਡ ਵਿਖੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਦੀਆ ਕਲਾਸਾਂ ਚੱਲ ਰਹੀਆ ਹਨ । ਇੰਨ੍ਹਾ ਕਲਾਸਾਂ ਵਿੱਚ ਮਾਂ ਬੋਲੀ ਪੰਜਾਬੀ ਦੀ ਪੜ੍ਹਾਈ ਦੇ ਨਾਲ ਬੱਚਿਆ ਨੂੰ ਸਿੱਖ ਧਰਮ,ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ । 28 ਜੂਨ ਦਿਨ ਐਤਵਾਰ ਨੂੰ ਬੱਚਿਆ ਦੀ ਇਸ ਸਾਲ ਦੀ ਆਖ਼ਰੀ ਕਲਾਸ ਸੀ । ਇਸ ਲਈ ਇੱਕ ਵਿਸ਼ੇਸ਼ ਸਮਾਗਮ ਵਿੱਚ ਬੱਚਿਆ ਨੂੰ ਸਰਟੀਫਿਕੇਟ ਦਿੱਤੇ ਗਏ । ਗੁਰਦੁਆਰਾ ਸਾਹਿਬ ਦੀ ਸੁਸਾਇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਤੇ ਪ੍ਰਧਾਨ ਮੋਹਣ ਸਿੰਘ ਸੰਧੂ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਅਧਿਆਪਕਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਬੱਚਿਆ ਨੂੰ ਸਰਟੀਫਿਕੇਟ ਦੇ ਨਾਲ ਉਨ੍ਹਾ ਦੀ ਹੌਸਲਾ ਹਫ਼ਜ਼ਾਈ ਲਈ ਬੱਚਿਆ ਨੂੰ ਇਨਾਮ ਭੀ ਦਿੱਤੇ ਬਲਵੰਤ ਸਿੰਘ ਸੰਘੇੜਾ ਨੇ ਪੰਜਾਬੀ ਕਲਾਸਾਂ ਦੀ ਸਫਲਤਾ ਲਈ ਬੱਚਿਆ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਵੀ ਕੀਤਾ ਹਫਤਾਵਾਰੀ ਕੀਰਤਨ ਦੀਵਾਨ ਵਿਚ ਇਹਨਾ ਬੱਚਿਆ ਨੇ ਬਹੁਤ ਹੀ ਆਨੰਦ ਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ,ਉਪਰੰਤ ਸਭ ਨੇ ਰਲ ਮਿਲ ਕੇ ਲੰਗਰ ਹਾਲ ਵਿੱਚ ਪੀਜ਼ੇ ਅਤੇ ਲੰਗਰ ਦਾ ਆਨੰਦ ਮਾਣਿਆ, ਛੁੱਟੀਆ ਤੋਂ ਬਾਅਦ ਪੰਜਾਬੀ ਕਲਾਸਾਂ ਦਿਨ ਐਤਵਾਰ 6 ਸਤੰਬਰ ਤੋਂ ਫਿਰ ਆਰੰਭ ਹੋਣਗੀਆਂ।

ਰੁਝਾਨ ਖਬਰਾਂ