19.1 C
Vancouver
Tuesday, July 14, 2026

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਭਾਈ ਕੁਲਵਿੰਦਰ ਸਿੰਘ ਬਡਿਆਲ ਦਾ ਵਿਸ਼ੇਸ਼ ਸਨਮਾਨ

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ) ਬੀਤੀ 21 ਜੂਨ, ਦਿਨ ਐਤਵਾਰ ਨੂੰ ਹਫਤਾਵਰੀ ਦੀਵਾਨ ਵਿੱਚ ਕੁਲਵਿੰਦਰ ਸਿੰਘ ਬਡਿਆਲ ਨੂੰ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਮਾਤਾ ਜੀ ਨਸੀਬ ਕੌਰ ਬਡਿਆਲ ਨੇ ਲੰਮਾ ਸਮਾਂ ਬਤੌਰ ਵਾਈਸ ਪ੍ਰਧਾਨ ਦੀਆਂ ਸੇਵਾਵਾਂ ਨਿਭਾਈਆਂ ਹਨ।
ਖਾਲਸਾ ਦੀਵਾਨ ਸੁਸਾਇਟੀ ਨੂੰ ਜਦੋਂ ਵੀ ਸੰਗਤਾਂ ਨੂੰ ਬੱਸਾਂ ਵਿੱਚ ਨਗਰ ਕੀਰਤਨ ਜਾਂ ਕਿਤੇ ਵੀ ਲਿਜਾਣਾ ਹੋਵੇ ਤਾਂ ਇਹ ਹਮੇਸ਼ਾ ਹਾਜ਼ਰ ਰਹਿੰਦੇ ਹਨ। ਗੁਰੂਘਰ ਦੇ ਕਾਰਜਾਂ ‘ਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ, ਤਨੋਂ ਮਨੋਂ ਤੇ ਧਨੋਂ ਸੇਵਾ ਕਰਦੇ ਹਨ।
ਮਾਤਾ ਜੀ ਰੋਜ਼ਾਨਾ ਲੰਗਰ ਹਾਲ ਵਿੱਚ ਸੇਵਾ ਨਿਭਾਉਂਦੇ ਹਨ। ਇਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬਡਿਆਲ ਪਰਿਵਾਰ ਦਾ ਕਸ਼ਮੀਰ ਸਿੰਘ ਧਾਲੀਵਾਲ ਨੇ ਧੰਨਵਾਦ ਕੀਤਾ।

ਰੁਝਾਨ ਖਬਰਾਂ