19.1 C
Vancouver
Tuesday, July 14, 2026

ਤਲ੍ਹਣ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਨਾਨਕ ਨਿਵਾਸ ਵਿਖੇ ਆਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ

ਸਰੀ, (ਬਲਵੰਤ ਸਿੰਘ ਸੰਘੇੜਾ): ਨਾਨਕ ਨਿਵਾਸ , ਨੰਬਰ ਪੰਜ ਰੋਡ, ਰਿਚਮੰਡ ਵਿਖੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਬਾਬਾ ਨਿਹਾਲ ਸਿੰਘ ਅਤੇ ਬਾਬਾ ਹਰਨਾਮ ਸਿੰਘ ਦੀ ਯਾਦ ਵਿਚ ਗੁਰਦਵਾਰਾ ਸ਼ਹੀਦਾਂ ਵਲੋਂ ਆਖੰਡ ਪਾਠ ਕਰਵਾਉੰਦੀਆਂ ਹਨ। ਇਸ ਦੇ ਨਾਲ ਹੀ ਇਹ ਸੰਗਤਾਂ ਹਜਾਰਾਂ ਡਾਲਰ ਇਕੱਠੇ ਕਰਕੇ ਤਲ੍ਹਣ ਗੁਰਦਵਾਰਾ ਸਾਹਿਬ ਅਤੇ ਹਸਪਤਾਲ ਰਾਹੀਂ ਇਸ ਇਲਾਕੇ ਦੇ ਅਨੇਕਾਂ ਲੋਕਾਂ ਦੀ ਸੇਵਾ ਕਰਦੀਆਂ ਹਨ।ਹਜਾਰਾਂ ਹੀ ਲੋੜਵੰਦ ਲੋਕ ਇਥੇ ਹਸਪਤਾਲ ਵਿਚ ਮੁਫਤ ਇਲਾਜ ਦੇ ਨਾਲ ਗੁਰੂ ਕੇ ਲੰਗਰ ਦਾ ਭੀ ਆਨੰਦ ਮਾਣਦੇ ਹਨ।ਇਹਨਾਂ ਉਪਰਾਲਿਆਂ ਸਦਕਾ ਮੈਟਰੋ ਵੈਨਕੋਵਰ,ਬੀ.ਸੀ. ਅਤੇ ਕੈਨੇਡਾ ਦੀਆਂ ਤਲ੍ਹਣ ਇਲਾਕੇ ਨਾਲ ਸਬੰਧਤ ਸੰਗਤਾਂ ਅਤੇ ਉਹਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਰਲ ਮਿਲ ਕੇ ਹਜਾਰਾਂ ਲੋੜਵੰਦ ਲੋਕਾਂ ਦੀ ਮਦਦ ਕਰ ਰਹੀਆਂ ਹਨ।
ਤਲ੍ਹਣ ਅਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਨੇ 19 ਜੂਨ ,ਦਿਨ ਸ਼ੁਕਰਵਾਰ ਗੁਰਦਵਾਰਾ ਨਾਨਕ ਨਿਵਾਸ , ਨੰਬਰ ਪੰਜ ਰੋਡ ਰਿਚਮੰਡ ਵਿਖੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਿਸ ਦੇ ਭੋਗ 21 ਜੂਨ ,ਦਿਨ ਐਤਵਾਰ ਸਵੇਰੇ ਦਸ ਵਜੇ ਪਾਏ ਗਏ। ਤਿੰਨੇ ਦਿਨ ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਗੁਰਦਵਾਰਾ ਸਾਹਿਬ ਵਿਖੇ ਸੇਵਾ ਕੀਤੀ।ਇਸ ਸਮੁੱਚੇ ਇਲਾਕੇ ਦੇ ਨੌਜਵਾਨ ਲੜਕੇ,ਲੜਕੀਆਂ, ਪੁਰਸ਼ਾਂ ਅਤੇ ਬੀਬੀਆਂ ਨੇ ਦਿਲ ਖੋਹਲ ਕੇ ਦਾਨ ਭੀ ਦਿੱਤਾ ਅਤੇ ਸੇਵਾ ਭੀ ਕੀਤੀ। ਐਤਵਾਰ ਨੂੰ ਅਰਦਾਸ ਤੋਂ ਬਾਅਦ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਨਿੱਘਾ ਸਵਾਗਤ ਕੀਤਾ।
ਤਲ੍ਹਣ ਦੀ ਸੰਗਤ ਵਲੋਂ ਸਤਨਾਮ ਸਿੰਘ ਰੰਧਾਵਾ ਨੇ ਆਈਆਂ ਸੰਗਤਾਂ ਦਾ ਧਨਵਾਦ ਕੀਤਾ ਅਤੇ ਤਲ੍ਹਣ ਵਿਖੇ ਹੋ ਰਹੇ ਭਲਾਈ ਦੇ ਕੰਮਾਂ ਦਾ ਵੇਰਵਾ ਦਿੱਤਾ। ਉਹਨਾਂ ਗੁਰੂ ਘਰ ਦੇ ਕੀਰਤਨੀ ਜਥੇ ਦਾ ਆਨੰਦ ਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨ ਲਈ ਧੰਨਵਾਦ ਕੀਤਾ।ਇਸ ਉਪਰੰਤ ਸੰਗਤਾਂ ਨੇ ਲੰਗਰ ਦਾ ਆਨੰਦ ਮਾਣਿਆ। ਅਸੀਂ ਤਲ੍ਹਣ ਅਤੇ ਇਲਾਕੇ ਦੀਆਂ ਮੈਟਰੋ ਵੈਨਕੋਵਰ, ਬੀ.ਸੀ. ਅਤੇ ਕੇਨੇਡਾ ਵਿਚ ਰਹਿ ਰਹੀਆਂ ਸੰਗਤਾ ਦੀ ਇਸ ੳਪਰਾਲੇ ਲਈ ਸ਼ਲਾਘਾ ਕਰਦੇ ਹਾਂ ਅਤੇ ਸਭ ਦਾ ਧੰਨਵਾਦ ਕਰਦੇ ਹਾਂ।

ਰੁਝਾਨ ਖਬਰਾਂ