19.1 C
Vancouver
Tuesday, July 14, 2026

ਸੀਨੀਅਰ ਪੱਤਰਕਾਰ ਰਾਜਪਾਲ ਸਿੰਘ ਪਾਲ ਢਿਲੋਂ ਦਾ ਦੇਹਾਂਤ, ਸਸਕਾਰ 20 ਜੂਨ ਨੂੰ ਹੋਵੇਗਾ

ਸਰੀ, (ਡਾ ਗੁਰਵਿੰਦਰ ਸਿੰਘ): ਪੰਜਾਬੀ ਪ੍ਰੈਸ ਕਲੱਬ ਆਫ਼ ਬੀਸੀ ਦੇ ਮੋਢੀਆਂ ‘ਚ ਸ਼ਾਮਿਲ ਅਤੇ ਕੈਨੇਡਾ ‘ਚ ਨਿਰਪੱਖ ਪੱਤਰਕਾਰੀ ਲਈ ਜਾਣੇ ਜਾਂਦੇ ਪੁਰਸਕਾਰ ਜੇਤੂ ਪੱਤਰਕਾਰ ਰਾਜਪਾਲ ਸਿੰਘ ਪਾਲ ਢਿੱਲੋ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਦੀ ਉਮਰ ਕਰੀਬ 60 ਵਰ੍ਹਿਆਂ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਪਾਲ ਢਿਲੋਂ ਦੀ ਕੈਨੇਡਾ ਵਿੱਚ ਸਾਡੀ ਪੱਤਰਕਾਰੀ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰਹੀ ਹੈ। ਉਹਨਾਂ ਨੂੰ ਬੇਬਾਕ ਅਤੇ ਨਿੱਡਰ ਪੱਤਰਕਾਰ ਵਜੋਂ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ। ਪੱਤਰਕਾਰੀ ਤੋਂ ਇਲਾਵਾ, ਉਨਾਂ ਫਿਲਮ ਨਿਰਮਾਣ ਖੇਤਰ ਵਿੱਚ ਵੀ ਜ਼ਿਕਰਯੋਗ ਭੂਮਿਕਾ ਨਿਭਾਈ। ਪਾਲ ਢਿੱਲੋਂ ਦਾ ਸਸਕਾਰ 20 ਜੂਨ ਦਿਨ ਸ਼ਨੀਵਾਰ ਨੂੰ ਰਿਵਰ ਸਾਈਡ ਸ਼ਮਸ਼ਾਨ ਘਾਟ ਡੈਲਟਾ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗਾ। ਉਸ ਤੋਂ ਮਗਰੋਂ ਗੁਰਦੁਆਰਾ ਦੂਖ ਨਿਵਾਰਨ, ਸਰੀ ਵਿਖੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵਲੋਂ ਪਾਲ ਢਿੱਲੋ ਦੇ ਦੁਖਦਾਈ ਵਿਛੋੜੇ ‘ਤੇ ਹਮਦਰਦੀ ਦਾ ਇਜ਼ਹਾਰ ਹੈ।

ਰੁਝਾਨ ਖਬਰਾਂ