ਵੈਨਕੂਵਰ, (ਜੋਗਿੰਦਰ ਸਿੰਘ ਸੁੰਨੜ): 2027 ਦੀਆਂ ਪੰਜਾਬ ਵਿਧਾਨ ਸਭਾ ਚੋਣ ਦਾ ਦੰਗਲ ਭੱਖਣ ਜਾ ਰਿਹਾ ਹੈ। ਹਰ ਪਾਰਟੀ ਵਿਦੇਸ਼ੀ ਐਨਆਰਆਈ ਦੀ ਵੋਟ ਬਟੋਰਨ ਵਾਸਤੇ ਹਰ ਹੀਲੇ ਵਰਤਣ ‘ਚ ਲੱਗੀ ਹੈ। ਇਸ ਦੀ ਪਹਿਲ ਸ਼੍ਰੋਮਣੀ ਕਮੇਟੀ ਦਾ ਵਫਦ ਵਲੋਂ ਕੀਤੀ ਗਈ ਜੋ 12 ਜੂਨ ਸ਼ੁਕਰਵਾਰ ਸ਼ਾਮ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰੂ ਘਰ ਪਹੁੰਚਿਆ। ਚਾਹ ਪਾਣੀ ਪੀਣ ਤੋਂ ਉਪਰੰਤ ਦਰਬਾਰ ਹਾਲ ਵਿੱਚ ਨਤਮਸਤਕ ਹੋਏ। ਸਭ ਤੋਂ ਪਹਿਲਾਂ ਕਨੇਡਾ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਬਖਸ਼ ਸਿੰਘ ਬਾਗੀ ਸੰਘੇੜਾ ਨੇ ਖਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਤੇ ਬੱਬਰ ਅਕਾਲੀਆਂ ਬਾਰੇ ਵਫਦ ਨੂੰ ਜਾਣਕਾਰੀ ਦਿੱਤੀ। ਫਿਰ ਪੰਜਾਬ ਤੋਂ ਆਏ ਲੀਡਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖ ਬੁਲਾਰੇ ਤੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਪ੍ਰਤੀ ਹਮਦਰਦੀ ਬਾਰੇ ਚਾਨਣਾ ਪਾਇਆ ਅਤੇ ਉਨਾਂ ਦੀ ਦੂਰ-ਅੰਦੇਸ਼ੀ ਦੀ ਤਾਰੀਫ ਕੀਤੀ। ਹਰਦੇਵ ਸਿੰਘ ਸੰਘਾ ਦਾ ਪੋਤਰਾ ਹਰਜਪ ਸਿੰਘ ਨੇ ਕਿਹਾ ਕਿ ਖੇਤਰੀ ਪਾਰਟੀ ਦੀ ਹੋਂਦ ਹੋਣੀ ਜਰੂਰੀ ਹੈ। ਅਤੇ ਕਿਸਾਨਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਕਮੇਟੀ ਦੀ ਤਾਰੀਫ ਕੀਤੀ। ਤੋਤਾ ਸਿੰਘ ਦਾ ਬੇਟਾ ਮੱਖਣ ਸਿੰਘ ਬਰਾੜ ਨੇ ਦੱਸਿਆ ਕਿ ਬੇਅਦਬੀਆਂ ਦਾ ਰੋਲਾ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦਾ ਕੰਮ ਆਮ ਆਦਮੀ ਤੇ ਕਾਂਗਰਸ ਪਾਰਟੀ ਨੇ ਕੀਤਾ ਹੈ। ਗੁਰਦੀਪ ਸਿੰਘ ਭੁੱਲਰ ਦੇ ਜਵਾਈ ਰਾਜ ਕਮਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਪਾਲ ਸਿੰਘ ਢੱਟ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬਹੁਤ ਸਾਰੇ ਅਕਾਲੀ ਵਰਕਰ ਗੁਰੂ ਘਰ ਪਹੁੰਚੇ ਕਸ਼ਮੀਰ ਸਿੰਘ ਧਾਲੀਵਾਲ ਜਿਸ ਨੂੰ ਜਥੇਦਾਰ ਨੇ ਛੇਕਿਆ ਹੋਇਆ ਹੈ ਵੀ ਹਾਜ਼ਰ ਸਨ, ਸਟੇਜ ਤੋਂ ਸਾਰਿਆਂ ਨੂੰ ਬੋਲਣ ਦਾ ਸਮਾਂ ਦਿੱਤਾ ਤੇ ਵਫਦ ਦੇ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਕਸ਼ਮੀਰ ਸਿੰਘ ਧਾਲੀਵਾਲ ਨੂੰ ਗਲਵੱਕੜੀ ਵਿੱਚ ਲੈ ਕੇ ਯਾਦਗਾਰੀ ਤਸਵੀਰਾਂ ਖਿਚਾਈਆਂ ਤੇ ਮਹਿਸੂਸ ਕੀਤਾ ਕਿ ਖਾਲਿਸਤਾਨ ਸਾਡਾ ਵਿਰੋਧ ਕਰਦੇ ਹਨ ਪਰੰਤੂ ਪੰਥ ਦਰਦੀਆਂ ਨੇ ਸਾਡਾ ਸਤਿਕਾਰ ਕੀਤਾ ਹੈ। ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਦਰੀ ਬਾਬਿਆਂ ਅਕਾਲੀ ਬੱਬਰਾਂ ਦੇ ਖੂਨ ਨਾਲ ਸਿੰਝੀ ਸੁਸਾਇਟੀ ਤੋਂ ਸ਼ੁਰੂਆਤ ਕਰਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ, ਆਸ ਕਰਦੇ ਹਾਂ ਕਿ ਉਹਨਾਂ ਬਜ਼ੁਰਗਾਂ ਦਾ ਸਾਡੇ ਤੇ ਮਿਹਰ ਭਰਿਆ ਹੱਥ ਹੋਵੇਗਾ ਜਿਨਾਂ ਨੇ ਕਨੇਡਾ ਦੇ ਸੁੱਖ ਤਿਆਗ ਕੇ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਦੀ ਅਦੁਤੀ ਸ਼ਹਾਦਤ ਦਿੱਤੀ ਅਤੇ ਜੇਲਾਂ ਕੱਟੀਆਂ ਰਣਜੀਤ ਸਿੰਘ ਹੇਅਰ ਪ੍ਰਧਾਨ ਕਸ਼ਮੀਰ ਸਿੰਘ ਧਾਲੀਵਾਲ ਸਕੱਤਰ ਨੇ ਵਫਦ ਨੂੰ ਜੀ ਆਇਆ ਆਖਿਆ ਤੇ ਚਾਹ ਪਾਣੀ ਕੁਰਸੀਆਂ ਤੇ ਬਿਠਾ ਕੇ ਛਕਾਇਆ ਉਹਨਾਂ ਨੇ ਨਿਮਰਤਾ ਸਹਿਤ ਛਕਿਆ ਤੇ ਧੰਨਵਾਦ ਕੀਤਾ।

