ਵੈਨਕੂਵਰ , (ਜੋਗਿੰਦਰ ਸਿੰਘ ਸੁੰਨੜ): ਨਗਰ ਨਿਵਾਸੀ ਸੁੰਨੜ ਕਲਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ 21 ਸਾਲਾਂ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਅਖੰਡ ਪਾਠ ਦੀ ਸੇਵਾ ਕਰਵਾਈ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ 12 ਜੂਨ ਸ਼ੁਕਰਵਾਰ ਨੂੰ ਅਖੰਡ ਪਾਠ ਆਰੰਭ ਕਰਾਏ ਗਏ।
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਜਿਨਾਂ ਸਿਧਾਂਤਾਂ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਣ ਦੀ ਜਰੂਰਤ ਹੈ।
ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦੂਸਰੇ ਅਖੰਡ ਪਾਠ ਦੀ ਸੇਵਾ ਮਨਜਿੰਦਰ ਸਿੰਘ ਸੁੰਨੜ ਵੱਲੋਂ ਵਾਹਿਗੁਰੂ ਵਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਰਾਈ ਗਈ। ਸੁੰਨੜ ਕਲਾਂ ਦੀ ਬੇਟੀ ਜੈਸੀ ਸੁੰਨੜ ਜੋ ਸਰੀ ਨਿਊਟਨ ਤੋਂ ਐਮ.ਐਲ.ਏ. ਅਤੇ ਐਡਵਾਂਸ ਐਜੂਕੇਸ਼ਨ ਦੀ ਵਜ਼ੀਰ ਹੈ। ਉਸ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਤਿੰਨੇ ਦਿਨ ਨਗਰ ਨਿਵਾਸੀਆਂ ਵੱਲੋਂ ਸੇਵਾ ਵਿੱਚ ਹੱਥ ਵਟਾਇਆ ਗਿਆ। ਰਣਜੀਤ ਸਿੰਘ ਹੇਅਰ ਪ੍ਰਧਾਨ ਨੇ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ ਨਗਰ ਨਿਵਾਸੀ ਸੰਗਤਾਂ ਨੇ ਪਿੰਡ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅਗਲੇ ਸਾਲ ਵਾਸਤੇ ਮਿਲਣ ਦਾ ਵਾਅਦਾ ਕੀਤਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਕਾਮਾਗਾਟਾਮਾਰੂ ਦਾ ਮਿਊਜੀਅਮ ਵੀ ਨਵੇਂ ਆਏ ਨਗਰ ਨਿਵਾਸੀਆਂ ਨੂੰ ਦਿਖਾਇਆ ਗਿਆ।
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤਿ ਸੁੰਨੜ ਕਲਾਂ ਜਲੰਧਰ ਨਗਰ ਨਿਵਾਸੀਆਂ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ

