ਬਲਵੰਤ ਸਿੰਘ ਸੰਘੇੜਾ, ਰਿਚਮੰਡ,ਬੀ.ਸੀ.
ਪੰੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸਮੁੱਚੇ ਸੰਸਾਰ ਨੂੰ ਬਹੁਤ ਵੱਡੀ ਦੇਣ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਦੇ ਸਭ ਤੋਂ ਜਿਆਦਾ ਸ਼ਬਦ ਹਨ।ਸੁਖਮਨੀ ਸਾਹਿਬ ਭੀ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ।ਗੁਰੂ ਸਾਹਿਬ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਹਿੰਦੂ ਅਤੇ ਮੁਸਲਿਮ ਭਗਤਾਂ ਦੀ ਬਾਣੀ ਨੂੰ ਭੀ ਆਦਿ ਗੰ੍ਰਂਥ ਵਿਚ ਮਾਣ ਦਿੱਤਾ।ਇਸ ਤੋਂ ਬਿਨਾਂ ਗੁਰੂ ਜੀ ਨੇ ਹਰੀ ਮੰਦਰ (ਦਰਬਾਰ ਸਾਹਿਬ )ਦੀ ਨੀਂਹ ਮਹਾਨ ਸੂਫੀ ਫਕੀਰ ਮੀਆਂ ਮੀਰ ਤੋਂ ਰਖਾਈ ਅਤੇ ਬੜੇ ਥੋਹੜੇ ਸਮੇਂ ਵਿਚ ਇਸ ਦੀ ਸੰੰਪੂਰਤਾ ਕਰਵਾਈ। ਇਸ ਤੋਂ ਬਿਨਾਂ ਗੁਰੂ ਜੀ ਨੇ ਤਰਨ ਤਾਰਨ ਅਤੇ ਕਰਤਾਰਪੁਰ ਵਰਗੇ ਨਗਰ ਆਪਣੇ ਹਥੀਂ ਵਸਾਏ।ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਦੇ ਨਾਲ ਉਹਨਾਂ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, ਪੰਦਰਾਂ ਭਗਤਾਂ ,ਅਤੇ ਭੱਟਾਂ ਦੀ ਬਾਣੀ ਆਦਿ ਗ੍ਰੰਥੰ ਵਿਚ ਭਾਈ ਗੁਰਦਾਸ ਜੀ ਤੋਂ ਸੰਪਾਦਿਤ ਕਰਵਾਈ।
ਗੁਰੂ ਜੀ ਨੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਦਿਲ ਹਲਾਉਣ ਵਾਲੇ ਤਸੀਹਿਆਂ ਨੂੰ ਖਿੜੇ ਮੱਥੇ ਝੱਲਿਆ ।ਗੁਰੂ ਅਰਜਨ ਦੇਵ ਜੀ ਨੇ ਸੱਚ ਦੀ ਆਵਾਜ ਬੁਲੰਦ ਕੀਤੀ ।ਅੱਜ ਸਾਰੀ ਦੁਨੀਆਂ ਵਿਚ ਜਿੱਥੇ ਭੀ ਸਿੱਖ ਵਸਦੇ ਹਨ ਉਹ ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬਹੁਤ ਹੀ ਸਤਿਕਾਰ ਨਾਲ ਮਨਾ ਰਹੇ ਹਨ।
ਗੁਰੂ ਅਰਜਨ ਦੇਵ ਜੀ ਦੀ ਸਹਾਦਤ ਨੇ ਸਿੱਖਾਂ ਵਿਚ ਇਕ ਬਹੁਤ ਹੀ ਮਹੱਤਵ ਪੂਰਨ ਤਾਕਤ ਨੂੰ ਜਨਮ ਦਿੱਤਾ।ਇਸ ਸ਼ਹਾਦਤ ਸਦਕਾ ਉਹਨਾਂ ਦੇ ਸਪੁੱਤਰ ਅਤੇ ਛੇਵੇਂ ਪਾਤਸ਼ਾਹ ਗੁਰੂ ਹਰ ਗੋਬਿੰਦ ਜੀ ਨੇ ਸਿੱਖ ਕੌਮ ਨੂੰ ਸੰਤ ਤੋਂ ਸਿਪਾਹੀ ਬਨਣ ਲਈ ਪ੍ਰੇਰਨਾਂ ਦਿੱਤੀ ਅਤੇ ਮੀਰੀ ਅਤੇ ਪੀਰੀ ਦੀ ਪ੍ਰਥਾ ਚਲਾਈ। ਉਹਨਾਂ ਨੇ ਮੁਗਲਾਂ ਦੇ ਜੁਲਮ ਅਤੇ ਬੇਇਨਸਫੀ ਦਾ ਮੁਕਾਬਲਾ ਕਰਨ ਲਈ ਇਕ ਤਾਕਤਵਰ ਫੌਜ ਕਾਇਮ ਕੀਤੀ। ਜੋ ਕੰਮ ਛੇਵੇਂ ਗੁਰੂ ਜੀ ਨੇ ਸ਼ੁਰੂ ਕੀਤਾ ਸੀ ਉਸ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸੇ ਦੀ ਸਿਰਜਣਾ ਨਾਲ ਸਿਰੇ ਚਾ੍ਹੜ ਦਿੱਤਾ।ਗੁਰੂ ਸਾਹਿਬਾਨਾਂ ਦੇ ਅਸ਼ੀਰਵਾਦ ਨਾਲ ਅੱਜ ਸਿੱਖ ਦੁਨੀਆਂ ਦੇ ਹਰ ਕੋਨੇ ਵਿਚ ਆਪਣੀ ਮਿਹਨਤ, ਇਮਾਨਦਾਰੀ ਅਤੇ ਦਰਿੜ੍ਹਤਾ ਨਾਲ ਨਾਮਣਾਂ ਖੱਟ ਰਹੇ ਹਨ।
ਬਾਕੀ ਗੁਰਦਵਾਰਾ ਸਾਹਿਬਾਨ ਦੀ ਤਰ੍ਹਾਂ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ,ਨੰਬਰ ਪੰਜ ਰੋਡ, ਰਿਚਮੰਡ ਵਿਖੇ ਭੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। 14 ਜੂਨ ਦਿਨ ਐਤਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਸ ਦੇ ਭੋਗ 16 ਜੂਨ ,ਦਿਨ ਮੰਗਲਵਾਰ ਨੂੰ ਪਾਏ ਗਏ।ਗੁਰੂ ਘਰ ਦੇ ਕੀਰਤਨੀ ਜਥੇ ਅਤੇ ਪ੍ਰਬੰਧਕਾਂ ਨੇ ਇਸ ਮੌਕੇ ਤੇ ਗੁਰੂ ਸਾਹਿਬ ਨੂੰ ਬਹੁਤ ੍ਹਹੀ ਮਹੱਤਵ ਪੂਰਨ ਸ਼ਰਧਾਂਜਲੀ ਭੇੰਟ ਕੀਤੀ। ਇਸ ਉਪਰੰਤ ਸੰਗਤਾਂ ਨੇ ਲੰਗਰ ਦਾ ਆਨੰਦ ਮਾਣਿਆ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਪ੍ਰਣਾਮ

