ਸਰੀ, (ਬਲਵੰਤ ਸੰਘੇੜਾ): ਪੰਜਾਬੀ ਕਮਿਊਨਿਟੀ ਨੂੰ ਕੈਨੇਡਾ ਵਿਚ ਰਹਿੰਦਿਆਂ ਤਕਰੀਬਨ 130 ਸਾਲ ਹੋ ਗਏ ਹਨ। ਇਸ ਸਮੇਂ ਵਿਚ ਬਹੁਤ ਹੀ ਉਤਰਾ ਅਤੇ ਝੜਾ ਆਏ ਹਨ। ਕਾਫੀ ਤਕਲੀਫਾਂ ਦੇ ਬਾਵਜੂਦ ਸਾਡੀ ਕਮਿਊਨਿਟੀ ਨੇ ਆਪਣੀ ਮਿਹਨਤ ਅਤੇ ਦ੍ਰੜ੍ਹਿਤਾ ਨਾਲ ਬਹੁਤ ਤਰੱਕੀ ਕੀਤੀ ਹੇ। ਇਹੋ ਜਿਹੇ ਉਪਰਾਲਿਆਂ ਸਦਕਾ ਅੱੱਜ ਸਾਡੀ ਕਮਿਊਨਿਟੀ ਇਸ ਦੇਸ਼ ਵਿਚ ਪਹਿਲੀਆਂ ਸਫਾਂ ਵਿਚ ਖੜ੍ਹੀ ਹੈ।ਇਹ ਠੀਕ ਹੈ ਕਿ ਕੁਝ ਲੋਕ ਸਾਡੀ ਕਮਿਊਨਿਟੀ ਦੇ ਚੰਗੇ ਅਕਸ ਨੂੰ ਸੱਟ ਮਾਰ ਰਹੇ ਹਨ ਫਿਰ ਭੀ ਕੈਨੇਡਾ ਦੇ ਹਰ ਇਕ ਕੋਨੇ ਵਿਚ ਕਾਫੀ ਚੰਗੇ ਅਤੇ ਮਿਹਨਤੀ ਇਨਸਨ ਇਸ ਚੰਗੇ ਅਕਸ ਨੂੰ ਬੇਹਤਰ ਬਰਕਰਾਰ ਰੱਖਣ ਲਈ ਬਹੁਤ ਯਤਨ ਕਰ ਰਹੇ ਹਨ। ਇਸ ਦੀ ਇਕ ਮਿਸਾਲ ਟੌੰਮਸਨ, ਮੈਨੀਟੋਬਾ ਦੇ ਸੂਬੇ ਦੀ ਰਜਧਾਨੀ ਵਿਨੇਪੈਗ ਤੋਂ ਤਕਰੀਬਨ 750 ਕਿਲੋਮੀਟਰ ਉੱਤਰ ਵਿਚ ਵਸੇ ਟੌਮਸਨ ਸ਼ਹਿਰ ਦੀ ਹੈ। ਟੌਮੰਸਨ ਵਿਚ ਤਕਰੀਨ 60 ਦੇ ਕਰੀਬ ਪੰਜਾਬੀ ਸਿੱਖ ਪਰਿਵਾਰ ਵਸਦੇ ਹਨ।ਉਹਨਾਂ ਦੀ ਬਣਾਈ ਹੋਈ ਸੰਸਥਾ ਸਿੱਖ ਸੁਸਾਇਟੀ ੋਆਫ ਟੌਮਸਨ ਪਿਛਲੇ 52 ਸਾਲਾਂ ਤੋ ਕਮਿਊਨਿਟੀ ਦੀ ਸੇਵਾ ਕਰ ਰਹੀ ਹੈ। ਇਸ ਸੁਸਾਇਟੀ ਨੇ ਇਕ ਚਰਚ ਦੀ ਬਿਲਡਿੰਗ ਖਰੀਦ ਕੇ ਆਪਣਾ ਗੁਰਦਵਾਰਾ ਸਥਾਪਤ ਕੀਤਾ। ਚਰਚ ਦੀ ਕਿਚਨ ਛੋਟੀ ਹੈ । ਹੁਣ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਸਿਟੀ ਦੇ ਕੋਡ ਮੁਤਾਬਕ ਕਿਚਨ ਬਨਾਉਣੀ ਚਾਹੁੰਦੇ ਹਨ। ਇਸ ਲਈ ਕਾਫੀ ਮਾਇਆ ਦੀ ਲੋੜ ਹੈ। ਇਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਇਸ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਮੈੰਬਰ ਮੈਟਰੋ ਵੈਨਕੋਵਰ ਵਿਖੇ ਆਏ ਹੋਏ ਹਨ। ਉਹਨਾਂ ਵਲੋਂ ਮੈਟਰੋ ਵੈਨਕੋਵਰ ਦੀ ਸੰਗਤ ਨੂੰ ਮਾਇਕ ਸਹਾਇਤਾ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਮਕਸਦ ਲਈ ਸਿੱਖ ਸੁਸਾਇਟੀ ਆਫ ਟੌਮਸਨ ਦੇ ਕੁਝ ਮੈੰਬਰ ਇਸ ਹਫਤੇ ਇੰਡੀਆਂ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ,ਰਿਚਮੰਡ ਵਿਖੇ ਪਹੁੰਚੇ। ਗੁਰੂ ਗਰ ਦੀ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।ਉਹਨਾਂ ਦੀ ਮਾਇਕ ਸਹਾਇਤਾ ਲਈ ਅਪੀਲ ਸੁਣ ਕੈ ਗੁਰਦਵਾਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਨੇ ਸਿੱਖ ਸੁਸਾਇਟੀ ਆਫ ਟੌਮਸਨ ਨੂੰ $25,000 ਦੇਣ ਦਾ ਫੈਸਲਾ ਕੀਤਾ। 14 ਜੂਨ, ਦਿਨ ਐਤਵਾਰ ਨੂੰ ਗੁਰਦਵਾਰਾ ਨਾਨਕ ਨਿਵਾਸ ਪ੍ਰਬੰੰਧਕ ਕਮੇਟੀ ਵਲੋਂ ਕਮੇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੋਰ ਜੌਹਲ ਨੇ ਪ੍ਰਧਾਨ ਮੋਹਣ ਸਿੰਘ ਸੰਧੂ, ਮੀਤ ਪ੍ਰਧਾਨ ਉੁਬੇਦ ਸਿੰਘ ਸਿੱਧੂ, ਸਕੱਤਰ ਬਲਵੰਤ ਸਿੰਘ ਸੰਘੇੜਾ,ਖਜਾਨਚੀ ਕਮਲਜੀਤ ਸਿੰਘ ਦੁਸਾਂਝ, ਮੀਤ ਸਕੱਤਰ ਕੰਵਰਜੀਤ ਸਿੰਘ ਸਿਹੋਤਾ ਅਤੇ ਡਾਇਰੈਕਟਰ ਸਤਵੰਤ ਕੋਰ ਜਰਮਾਨਾਂ ਦੀ ਹਾਜਰੀ ਵਿਚ $25,000 ਦਾ ਚੈੱਕ ਸਿੱਖ ਸੁਸਾਇਟੀ ਆਫ ਟੌਮਸਨ ਦੇ ਪ੍ਰਬੰਧਕਾਂ ਇੰਦਰਜੀਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਦਿੱਤਾ। ਇੰਦਜੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਗੁਰਦਵਾਰਾ ਨਾਨਕ ਨਿਵਾਸ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕੀਤਾ। ਸਾਡੀ ਆਸ ਹੈ ਕਿ ਮੈਟਰੋ ਵੈਨਕੋਵਰ ਦੇ ਸਿਰਫ ਗੁਰੂ ਘਰ ਹੀ ਨਹੀਂ ਬਲਕਿ ਹੋਰ ਅਦਾਰੇ ਅਤੇ ਸੱਜਣ ਭੀ ਇਸ ਸ਼ੁਭ ਕਾਰਜ ਵਿਚ ਆਪਣਾ ਯੋਗਦਾਨ ਪਾਉਣਗੇ।

